ਕ੍ਰਿਕਟਰ ਮਹੇਂਦਰ ਸਿੰਘ ਧੋਨੀ ਦੇ ਘਰ ਚੋਰੀ, 3 ਚੋਰ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਖੇਡਾਂ

ਕ੍ਰਿਕਟਰ ਮਹੇਂਦਰ ਸਿੰਘ ਧੋਨੀ ਦੇ ਨੋਇਡਾ ਸਥਿਤ ਕੋਠੀ ਵਿਚ ਚੋਰੀ ਦੇ ਮਾਮਲੇ ‘ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ...

Dhoni

 ਨਵੀਂ ਦਿੱਲੀ: ਕ੍ਰਿਕਟਰ ਮਹੇਂਦਰ ਸਿੰਘ ਧੋਨੀ ਦੇ ਨੋਇਡਾ ਸਥਿਤ ਕੋਠੀ ਵਿਚ ਚੋਰੀ ਦੇ ਮਾਮਲੇ ‘ਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਤੇ ਉਨ੍ਹਾਂ ਦੇ ਕੋਲੋਂ ਕੀਤਾ ਗਿਆ ਐਲਈਡੀ ਟੀਵੀ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ। ਧੋਨੀ ਨੇ ਇਹ ਮਕਾਨ ਕਿਰਾਏ ‘ਤੇ ਦਿੱਤੇ ਹੋਏ ਹਨ। ਥਾਣਾ ਸੈਕਟਰ 39 ਦੇ ਮੁਖੀ ਰਾਜੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਕ ਸੂਚਨਾ ਦੇ ਆਧਾਰ ‘ਤੇ ਵੀਰਵਾਰ ਨੂੰ ਰਾਹੁਲ, ਬਾਬੂ ਉਰਫ਼ ਸਹਾਬੂਦੀਨ ਅਤੇ ਇਕਲਾਖ ਨੂੰ ਗ੍ਰਿਫ਼ਤਾਰ ਕੀਤਾ।

ਉਨ੍ਹਾਂ ਦੇ ਕੋਲੋਂ ਪੁਲਿਸ ਨੇ ਚੋਰੀ ਕਿਤੇ ਹੋਏ ਤਿੰਨ ਇਨਵਰਟਰ, 9 ਬੈਟਰੀਆਂ, ਲੈਪਟਾਮ, ਐਲਈਡੀ ਟੀਵੀ, ਮੋਬਾਈਲ ਫੋਨ ਅਤੇ ਗੈਸ ਸਿਲੰਡਰ ਆਦਿ ਬਰਾਮਦ ਕੀਤੇ। ਉਨ੍ਹਾਂ ਨੇ ਦੱਸਿਆ ਕਿ ਪੁਛਗਿਛ ਦੌਰਾਨ ਫੜ੍ਹੇ ਗਏ ਦੋਸ਼ੀਆਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੇ ਸੈਕਟਰ 104 ਸਥਿਤ ਮਕਾਨ ਚੋਂ ਮਈ ਵਿਚ ਘਰੇਲੂ ਸਾਮਾਨ ਚੋਰੀ ਕੀਤਾ ਸੀ ਥਾਣਾ ਮੁਖੀ ਨੇ ਦੱਸਿਆ ਕਿ ਇਹ ਮਕਾਨ ਭਾਰਤੀ ਕ੍ਰਿਕਟਰ ਮਹੇਂਦਰ ਸਿੰਘ ਧੋਨੀ ਦਾ ਹੈ।

ਜਿਸਨੂੰ ਉਨ੍ਹਾਂ ਨੇ ਬਿਕਰਮ ਸਿੰਘ ਨਾਮਕ ਵਿਅਕਤੀ ਨੂੰ ਕਿਰਾਏ ‘ਤੇ ਦਿੱਤਾ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ  ਦੇ ਕੋਲੋਂ ਸੈਕਟਰ 45 ਵਿਚ ਰਹਿਣ ਵਾਲੇ ਰਾਜੀਵ ਕਾਰ ਨਾਮਕ ਵਿਅਕਤੀ ਦੇ ਘਰ ਤੋਂ ਚੋਰੀ ਸਮਾਨ ਵੀ ਬਰਾਮਦ ਹੋਇਆ ਹੈ। ਪੁਛਗਿਛ ਦੌਰਾਨ ਚੋਰਾਂ ਨੇ ਅਪਣਾ ਦੋਸ਼ ਮੰਨ ਲਿਆ ਹੈ।