ISSF World Cup 2024: ਸਰਬਜੋਤ ਸਿੰਘ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਜਿੱਤਿਆ ਸੋਨ ਤਮਗ਼ਾ

ਏਜੰਸੀ

ਖ਼ਬਰਾਂ, ਖੇਡਾਂ

ਮਿਊਨਿਖ ਵਿਚ ਖੇਡੇ ਜਾ ਰਹੇ ਸ਼ੂਟਿੰਗ ਵਿਸ਼ਵ ਕੱਪ ’ਚ ਵਧਾਇਆ ਦੇਸ਼ ਦਾ ਮਾਣ

Sarabjot Singh wins GOLD medal in 10m Air Pistol event at Shooting World Cup

ISSF World Cup 2024: ਭਾਰਤੀ ਨਿਸ਼ਾਨੇਬਾਜ਼ ਸਰਬਜੋਤ ਸਿੰਘ ਨੇ ISSF ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗ਼ਮਾ ਅਪਣੇ ਨਾਂਅ ਕਰ ਲਿਆ ਹੈ। ਸਰਬਜੋਤ ਸਿੰਘ ਨੇ ਮਿਊਨਿਖ ਵਿਚ ISSF ਵਿਸ਼ਵ ਕੱਪ 2024 ਵਿਚ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿਚ ਸੋਨ ਤਗਮਾ ਜਿੱਤਣ ਲਈ 242.7 ਅੰਕ ਹਾਸਲ ਕੀਤੇ।

ਇਸ ਤੋਂ ਪਹਿਲਾਂ ਉਹ ਕੁਆਲੀਫੀਕੇਸ਼ਨ ਵਿਚ ਵੀ ਟਾਪ ਉਤੇ ਸੀ। ਸਾਥੀ ਨਿਸ਼ਾਨੇਬਾਜ਼ ਅਰਜੁਨ ਚੀਮਾ ਅਤੇ ਵਰੁਣ ਤੋਮਰ ਪਿਛਲੇ ਦੌਰ ਵਿਚ 10ਵੇਂ ਸਥਾਨ ’ਤੇ ਰਹੇ ਜਿਸ ਕਾਰਨ ਉਹ ਫਾਈਨਲ ਲਈ ਕੁਆਲੀਫਾਈ ਨਹੀਂ ਕਰ ਸਕੇ।

(For more Punjabi news apart from Sarabjot Singh wins GOLD medal in 10m Air Pistol event at Shooting World Cup, stay tuned to Rozana Spokesman)