ਕ੍ਰਿਕਟ ਵਿਸ਼ਵ ਕੱਪ: ਭਾਰਤ ਤੇ ਸ੍ਰੀਲੰਕਾ ਦਾ ਮੁਕਾਬਲਾ ਅੱਜ

ਏਜੰਸੀ

ਖ਼ਬਰਾਂ, ਖੇਡਾਂ

ਸੈਮੀਫ਼ਾਈਨਲ ਤੋਂ ਪਹਿਲਾਂ ਮੱਧ ਕ੍ਰਮ ਦੀ 'ਗੁੱਥੀ' ਸੁਲਝਾਉਣਾ ਚਾਹੇਗਾ ਭਾਰਤ

India vs Sri Lanka

ਲੀਡਜ਼ : ਜਿੱਤ ਦੀ ਲੈਅ ਦੇ ਬਾਵਜੂਦ ਮੱਧ ਕ੍ਰਮ ਹੁਣ ਵੀ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਵਿਰਾਟ ਕੋਹਲੀ ਦੀ ਟੀਮ ਅੱਜ ਸ੍ਰੀਲੰਕਾ ਵਿਰੁਧ ਹੋਣ ਵਾਲੇ ਵਿਸ਼ਵ ਕੱਪ ਦੇ ਆਖ਼ਰੀ ਗਰੁੱਪ ਮੈਚ ਵਿਚ ਉਮੀਦ ਕਰੇਗੀ ਕਿ ਮਹਿੰਦਰ ਸਿੰਘ ਧੋਨੀ ਸੈਮੀਫ਼ਾਈਨਲ ਤੋਂ ਪਹਿਲਾਂ ਲੈਅ ਹਾਸਲ ਕਰ ਲੈਣ। ਪਹਿਲਾਂ ਹੀ ਆਖ਼ਰੀ ਚਾਰ 'ਚ ਦੂਜਾ ਸਥਾਨ ਪੱਕਾ ਕਰ ਚੁੱਕੀ ਭਾਰਤੀ ਟੀਮ ਸ੍ਰੀਲੰਕਾ ਵਿਰੁਧ ਜਿੱਤ ਨਾਲ ਅੰਕ ਸੂਚੀ ਵਿਚ ਸਿਖ਼ਰ 'ਤੇ ਪਹੁੰਚ ਸਕਦੀ ਹੈ ਬਸ਼ਰਤੇ ਆਸਟਰੇਲੀਆ ਪਹਿਲਾਂ ਹੀ ਬਾਹਰ ਹੋ ਚੁੱਕੀ ਦਖਣੀ ਅਫ਼ਰੀਕਾ ਵਿਰੁਧ ਆਖ਼ਰੀ ਮੈਚ ਵਿਚ ਹਾਰ ਜਾਵੇ।

 ਇਸ ਲਈ ਸਥਾਨ ਅਤੇ ਨਿਊਜ਼ੀਲੈਂਡ ਵਿਰੁਧ ਸੰਭਾਵਤ ਸੈਮੀਫ਼ਾਈਨਲ ਲਈ ਕਾਫੀ ਮਸ਼ਕੱਤ ਕਰਨੀ ਹੋਵੇਗੀ ਕਿਉਂਕਿ ਖ਼ਤਰਨਾਕ ਇੰਗਲੈਂਡ ਦਾ ਟਾਕਰਾ ਕਰਨਾ ਮੁਸ਼ਕਲ ਹੋਵੇਗਾ। ਭਾਰਤ ਲਈ ਮੱਧ ਕ੍ਰਮ ਦੀ 'ਗੁੱਥੀ' ਹੁਣ ਤਕ ਸੁਲਝੀ ਨਹੀਂ ਹੈ ਅਤੇ ਅਜਿਹਾ ਦਿਖਦਾ ਹੈ ਕਿ ਭਾਰਤੀ ਟੀਮ ਪ੍ਰਬੰਧਨ ਅਪਣੀ ਯੋਜਨਾ 'ਏ' 'ਤੇ ਜ਼ਿਆਦਾ ਨਿਰਭਰ ਹੈ ਜੋ ਉਸ ਦੀ ਸਿਖ਼ਰੇ ਕ੍ਰਮ ਦੀ ਸਫ਼ਲਤਾ ਹੈ। ਉੱਪ ਕਪਤਾਨ ਰੋਹਿਤ ਸ਼ਰਮਾਂ 544 ਦੌੜਾਂ ਨਾਲ ਉਨ੍ਹਾਂ ਦੇ ਸਭ ਤੋਂਂ ਸਫ਼ਲ ਬੱਲੇਬਾਜ਼ ਰਹੇ ਹਨ। ਉਨ੍ਹਾਂ ਨੇ ਇਸ ਦੌਰਾਨ ਰੀਕਾਰਡ ਬਰਾਬਰੀ ਵਾਲੇ ਚਾਰ ਸੈਂਕੜੇ ਜੜੇ ਹਨ।

ਕਪਤਾਨ ਕੋਹਲੀ ਲਈ ਵੀ ਇਹ ਵਿਸ਼ਵ ਕੱਪ ਚੰਗਾ ਰਿਹਾ ਹੈ, ਹਾਲਾਂਕਿ ਉਨ੍ਹਾਂ ਦੇ ਸਤਰ ਦੇ ਹਿਸਾਬ ਨਾਲ ਇਨਾ ਚੰਗਾ ਨਹੀਂ ਰਿਹਾ ਅਤੇ ਉਨ੍ਹਾਂ ਦੇ ਨਾਮ ਪੰਜ ਅਰਧ ਸੈਂਕੜੇ ਨਾਲ 400 ਤੋਂ ਜ਼ਿਆਦਾ ਦੌੜਾਂ ਹਨ। ਧੋਨੀ ਲਈ ਆਖ਼ਰੀ ਓਵਰਾਂ ਵਿਚ ਬੱਲੇ ਨਾਲ ਚੰਗਾ ਪ੍ਰਦਾਸ਼ਨ ਨੂੰ ਦੇਖਣ ਲਈ ਸ੍ਰੀਲੰਕਾ ਨਾਲੋਂ ਚੰਗਾ ਵਿਰੋਧੀ ਨਹੀਂ ਹੋ ਸਕਦਾ ਜਦੋਂ ਲਸਿਥ ਮਲਿੰਗਾ ਅਪਣੀ ਹੌਲੀ ਗੇਂਦਾਂ 'ਚ ਹਮਲਾਵਰ ਗੇਂਦਬਾਜ਼ੀ ਕਰੇਗਾ। ਸ੍ਰੀਲੰਕਾ ਆਫ਼ ਸਪਿਨਰ ਧਨੰਜੈ ਡਿਸਿਲਵਾ ਕਾਫ਼ੀ ਕਿਫ਼ਾਇਤੀ ਰਹੇ ਹਨ। ੇਜੇਕਰ ਧੋਨੀ ਨੂੰ ਵਿਚਾਲੇ ਦੇ ਓਵਰਾਂ ਵਿਚ ਡਿਸਿਲਵਾ ਦੀਆਂ ਜ਼ਿਆਦਾ ਗੇਂਦਾਂ ਖੇਡਣੀਆਂ ਪੈਂਦੀਆਂ ਹਨ ਅਤੇ ਉਹ ਇਨ੍ਹਾਂ 'ਤੇ ਦੌੜਾਂ ਬਣਾ ਲੈਂਦੇ ਹਨ ਤਾਂ ਇਸ ਨਾਲ ਉਨ੍ਹਾਂ ਦੇ ਆਤਮਵਿਸ਼ਵਾਸ ਵਿਚ ਵਾਧਾ ਹੋਵੇਗਾ।

ਸ੍ਰੀਲੰਕਾ ਵਿਰੁਧ ਮੁਕਾਬਲੇ ਨੂੰ ਭਾਰਤੀ ਟੀਮ ਥੋੜਾ ਆਸਾਨੀ ਨਾਲ ਲੈ ਸਕਦੀ ਹੈ ਤੇ ਕੋਈ ਹੋਰ ਬਦਲ ਅਜ਼ਮਾ ਸਕਦੀ ਹੈ ਜਿਸ ਵਿਚ ਰਵਿੰਦਰ ਜਡੇਜਾ ਨੂੰ ਜੋੜਨਾ ਸ਼ਾਮਲ ਹੈ। ਹੁਣ ਟੀਮ ਨਾਲ ਜੁੜੇ ਮਯੰਕ ਅਗਰਵਾਲ ਨੂੰ ਛੱਡ ਕੇ ਜਡੇਜਾ ਇਕ ਮਾਤਰ ਅਜਿਹੇ ਖਿਡਾਰੀ ਹਨ ਜਿਨ੍ਹਾਂ ਨੇ ਵਿਸ਼ਵ ਕੱਪ ਵਿਚ ਇਕ ਵੀ ਮੈਚ ਨਹੀਂ ਖੇਡਿਆ ਹੈ। ਤੇਜ਼ ਗੇਂਦਬਾਜ਼ ਬੁਮਰਾਹ ਦੀ ਅਗਵਾਈ ਵਾਲੇ ਗੇਂਦਬਾਜ਼ੀ ਹਮਲੇ ਨੂੰ ਮੋਹੰਮਦ ਸ਼ਮੀ ਦਾ ਪੂਰਾ ਸਾਥ ਮਿਲ ਰਿਹਾ ਹੈ ਅਤੇ ਸੈਮੀਫ਼ਾਈਨਲ ਤੋਂ ਪਹਿਲਾਂ ਇਨ੍ਹਾਂ ਨੂੰ ਆਰਾਮ ਦੇਣਾ ਚੰਗਾ ਹੋਵੇਗਾ ਪਰ ਅੰਕ ਸੂਚੀ ਵਿਚ ਚੋਟੀ ਦੇ ਸਥਾਨ ਹਾਸਲ ਕਰਨ ਲਈ ਕੋਹਲੀ ਘੱਟੋ ਘੱਟ ਇਕ ਨੂੰ ਤਾਂ ਮੈਦਾਨ 'ਤੇ ਉਤਾਰਨਾ ਹੀ ਚਹੁੰਣਗੇ। (ਪੀਟੀਆਈ)