ਏਐਫ਼ਸੀ ਨੇ ਸ਼ੇਤਰੀ ਨੂੰ ਐਲਾਨਿਆ 'ਏਸ਼ੀਅਨ ਆਈਕਨ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਫ਼ੁਟਬਾਲ ਟੀਮ ਦੇ ਕਪਤਾਨ ਸੁਨੀਲ ਸ਼ੇਤਰੀ ਨੂੰ ਬੀਤੇ ਦਿਨੀਂ ਉਨ੍ਹਾਂ ਦੇ 34ਵੇਂ ਜਨਮ ਦਿਨ 'ਤੇ ਏਸ਼ੀਅਨ ਫ਼ੁਟਬਾਲ ਸੰਘ (ਏਐਫ਼ਸੀ) ਨੇ 'ਏਸ਼ੀਅਨ ਆਈਕਨ' ਦਾ ਨਾਮ...........

Sunil Chhetri

ਨਵੀਂ ਦਿੱਲੀ : ਭਾਰਤੀ ਫ਼ੁਟਬਾਲ ਟੀਮ ਦੇ ਕਪਤਾਨ ਸੁਨੀਲ ਸ਼ੇਤਰੀ ਨੂੰ ਬੀਤੇ ਦਿਨੀਂ ਉਨ੍ਹਾਂ ਦੇ 34ਵੇਂ ਜਨਮ ਦਿਨ 'ਤੇ ਏਸ਼ੀਅਨ ਫ਼ੁਟਬਾਲ ਸੰਘ (ਏਐਫ਼ਸੀ) ਨੇ 'ਏਸ਼ੀਅਨ ਆਈਕਨ' ਦਾ ਨਾਮ ਦਿਤਾ ਅਤੇ ਗੋਲ ਕਰਨ ਦੇ ਮਾਮਲੇ 'ਚ ਅਪਣੀ ਪੀੜ੍ਹੀ ਦੇ ਮਹਾਨ ਖਿਡਾਰੀਆਂ ਦੀ ਬਰਾਬਰੀ ਕਰਨ ਲਈ ਉਨ੍ਹਾਂ ਦੀ ਖ਼ੂਬ ਤਾਰੀਫ਼ ਕੀਤੀ।
ਸ਼ੇਤਰੀ ਅੱਜ ਦੇ ਸਮੇਂ 'ਚ ਏਸ਼ੀਆਈ ਖਿਡਾਰੀਆਂ 'ਚ ਸੱਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ। ਉਨ੍ਹਾਂ ਨੇ 101 ਮੈਚਾਂ 'ਚ 64 ਗੋਲ ਕੀਤੇ ਹਨ ਅਤੇ ਵਿਸ਼ਵ ਭਰ 'ਚ ਕ੍ਰਿਸਟਿਆਨੋ ਰੋਨਾਲਡੋ ਅਤੇ ਲਿਯੋਨੇਲ ਮੇਸੀ ਤੋਂ ਬਾਅਦ ਤੀਜੇ ਨੰਬਰ 'ਤੇ ਹਨ।

ਏਐਫ਼ਸੀ ਨੇ ਉਨ੍ਹਾਂ ਦੇ ਜੀਵਨ ਅਤੇ ਕੈਰੀਅਰ ਬਾਰੇ ਅਪਣੇ ਅਧਿਕਾਰਕ ਪੇਜ 'ਤੇ ਜਾਣਕਾਰੀ ਦੇ ਕੇ ਉਨ੍ਹਾਂ ਦਾ ਜਨਮ ਦਿਨ ਯਾਦਗਾਰ ਬਣਾਇਆ ਹੈ। ਏਐਫ਼ਸੀ ਨੇ ਲਿਖਿਆ ਹੈ, ਲਿਯੋਨੇਲ ਮੇਸੀ ਅਤੇ ਕ੍ਰਿਸਟਿਆਨੋ ਰੋਨਾਲਡੋ ਦੇ ਯੁਗ 'ਚ ਦੁਨੀਆ ਦਾ ਤੀਜਾ ਸਰਬੋਤਮ ਗੋਲ ਕਰਨ ਵਾਲਾ ਕੌਮਾਂਤਰੀ ਫ਼ੁਟਬਾਲਰ ਹੋਣਾ ਛੋਟੀ ਉਪਲਬਧੀ ਨਹੀਂ ਹੈ।

ਇਕ ਏਸ਼ੀਆਈ ਖਿਡਾਰੀ ਲਈ ਅਪਣੀ ਕੌਮੀ ਟੀਮ ਵਲੋਂ ਮੇਸੀ ਦੇ 65 ਗੋਲਾਂ ਤੋਂ ਇਕ ਗੋਲ ਪਿਛੇ ਹੋਣ ਸਾਡੀ 'ਏਸ਼ੀਅਨ ਆਈਕਨ' ਸੂਚੀ 'ਚ ਸ਼ਾਮਲ ਨਵੇਂ ਨਾਮਿਤ ਦਾ ਰਿਕਾਰਡ ਹੈ, ਜਿਸ 'ਤੇ ਸਾਨੂੰ ਮਾਣ ਹੋਣਾ ਚਾਹੀਦਾ ਹੈ। ਇਸ 'ਚ ਲਿਖਿਆ ਗਿਆ ਹੈ ਕਿ ੱਅੱਜ ਉਹ 34 ਸਾਲ ਦੇ ਹੋ ਗਏ ਹਨ ਅਤੇ ਅਸੀਂ ਭਾਰਤ ਵਲੋਂ ਸੱਭ ਤੋਂ ਜ਼ਿਆਦਾ ਮੈਚ ਖੇਡਣ ਅਤੇ ਸੱਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਸਕੋਰਰ ਸੁਨੀਲ ਸ਼ੇਤਰੀ ਦੇ ਕੈਰੀਅਰ ਦਾ ਜਸ਼ਨ ਮਨਾ ਰਹੇ ਹਾਂ।   (ਏਜੰਸੀ)