ਮੋਹਿਤ ਗਰੇਵਾਲ ਨੇ ਭਾਰਤ ਦੀ ਝੋਲੀ ਪਾਇਆ ਇਕ ਹੋਰ ਤਮਗਾ, ਕੁਸ਼ਤੀ 'ਚ ਜਿੱਤਿਆ ਕਾਂਸੀ ਦਾ ਤਮਗਾ
ਗਰੇਵਾਲ ਨੇ ਜਮਾਇਕਾ ਦੇ ਜੌਹਨਸਨ ਨੂੰ ਹਰਾ ਕੇ ਜਿੱਤਿਆ ਕਾਂਸੀ ਦਾ ਤਗ਼ਮਾ
ਨਵੀਂ ਦਿੱਲੀ : ਕੁਸ਼ਤੀ ਵਿੱਚ ਭਾਰਤ ਦੇ ਹਿੱਸੇ ਇੱਕ ਹੋਰ ਤਮਗਾ ਆਇਆ ਹੈ। ਪੁਰਸ਼ਾਂ ਦੇ 125 ਕਿਲੋ ਭਾਰ ਵਰਗ ਵਿੱਚ ਮੋਹਿਤ ਗਰੇਵਾਲ ਨੇ ਜਮਾਇਕਾ ਦੇ ਜੌਹਨਸਨ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ। ਇਹ ਭਾਰਤ ਦਾ ਦਿਨ ਭਰ ਦਾ ਕੁਸ਼ਤੀ ਵਿੱਚ ਦੂਜਾ ਕਾਂਸੀ ਦਾ ਤਗ਼ਮਾ ਹੈ। ਮੋਹਿਤ ਤੋਂ ਪਹਿਲਾਂ ਮਹਿਲਾ ਪਹਿਲਵਾਨ ਦਿਵਿਆ ਕਾਕਰਾਨ ਨੇ ਕਾਂਸੀ ਤਮਗਾ ਜਿੱਤਿਆ ਸੀ।
ਮੋਹਿਤ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਇਕ ਅੰਕ ਲਿਆ। ਇਸ ਤੋਂ ਬਾਅਦ ਉਸ ਨੇ ਦੋ ਅੰਕ ਲਗਾ ਕੇ ਸਕੋਰ 3-0 ਕਰ ਦਿੱਤਾ। ਮੋਹਿਤ ਨੇ ਫਿਰ ਉਸ ਨੂੰ ਬਾਹਰ ਕੱਢ ਕੇ ਇਕ ਹੋਰ ਅੰਕ ਲਿਆ ਅਤੇ ਫਿਰ ਮੋਹਿਤ ਨੇ ਜਾਨਸਨ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ।
ਮੋਹਿਤ ਗਰੇਵਾਲ ਨੇ ਸਾਈਪ੍ਰਸ ਦੇ ਅਲੈਕਸੀਓਸ ਕਾਓਸਲਿਡਿਸ ਨੂੰ ਹਰਾ ਕੇ 125 ਕਿਲੋਗ੍ਰਾਮ ਫ੍ਰੀਸਟਾਈਲ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕੀਤਾ ਪਰ ਰੀਪੇਚੇਜ ਖੇਡਣ ਲਈ ਕੈਨੇਡਾ ਦੇ ਅਮਰਵੀਰ ਢੇਸੀ ਤੋਂ 2-12 ਨਾਲ ਹਾਰ ਗਏ। ਕਾਂਸੀ ਦੇ ਤਗਮੇ ਦੇ ਮੈਚ 'ਚ ਉਸ ਨੇ ਉਮੀਦ ਮੁਤਾਬਕ ਪ੍ਰਦਰਸ਼ਨ ਕੀਤਾ। ਆਪਣੀ ਦਮਦਾਰ ਖੇਡ ਨਾਲ ਉਸ ਨੇ ਕਾਂਸੀ ਦਾ ਤਗਮਾ ਜਿੱਤਿਆ।