Tokyo paralympics: ਖਿਡਾਰੀਆਂ ਨੇ ਪੰਜ ਸੋਨ ਸਮੇਤ 19 ਤਮਗ਼ੇ ਪਾਏ ਭਾਰਤੀ ਦੀ ਝੋਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਲਈ ਸੱਭ ਤੋਂ ਸਫ਼ਲ ਰਿਹਾ ਟੋਕੀਉ ਪੈਰਾਲੰਪਿਕ

Tokyo paralympics

 

ਟੋਕੀਉ: ਟੋਕੀਉ ਵਿਚ 13 ਦਿਨਾਂ ਤਕ ਚੱਲਣ ਵਾਲੀਆਂ ਪੈਰਾ ਉਲੰਪਿਕ ਖੇਡਾਂ ਦਾ ‘ਮਹਾਂ ਕੁੰਭ’ ਐਤਵਾਰ, 5 ਸਤੰਬਰ ਨੂੰ ਸਮਾਪਤ ਹੋਇਆ।  ਭਾਰਤ ਨੇ ਖੇਡਾਂ ਦੇ ਇਸ ਮਹਾਂਕੁੰਭ ਵਿਚ 5 ਸੋਨੇ, 8 ਚਾਂਦੀ ਅਤੇ 6 ਕਾਂਸੀ ਦੇ ਤਮਗ਼ੇ ਜਿੱਤੇ (Athletes win 19 medals, including five golds) ਦਾ ਟੋਕੀਉ ਪੈਰਾਉਲੰਪਿਕ ਭਾਰਤ ਲਈ ਸੱਭ ਤੋਂ ਸਫ਼ਲ ਸਾਬਤ ਹੋਇਆ।

  ਹੋਰ ਵੀ ਪੜ੍ਹੋ: ਟਿਕਰੀ ਬਾਰਡਰ 'ਤੇ ਕਿਸਾਨ ਦੇ ਤੰਬੂ ਸੜ ਕੇ ਹੋਏ ਸੁਆਹ

 

ਸਮਾਪਤੀ ਸਮਾਰੋਹ ਵਿਚ ‘ਗੋਲਡਨ ਗਰਲ’ ਅਵਨੀ ਲੇਖਰਾ ਨੇ ਤਿਰੰਗਾ ਫੜ ਕੇ ਭਾਰਤੀ ਦਲ ਦੀ ਅਗਵਾਈ ਕੀਤੀ। 19 ਸਾਲਾ ਅਵਨੀ ਲੇਖਰਾ ਨੇ ਟੋਕੀਉ ’ਚ ਸ਼ੁਟਿੰਗ ਵਿਚ ਦੋ ਸੋਨ ਤਮਗ਼ੇ (Athletes win 19 medals, including five golds) ਜਿੱਤੇ ਹਨ। ਸਮਾਪਤੀ ਸਮਾਰੋਹ ਵਿਚ ਸਿਰਫ਼ ਕੁੱਝ ਖਿਡਾਰੀਆਂ ਨੇ ਹਿੱਸਾ ਲਿਆ।

 

ਭਾਰਤੀ ਟੁਕੜੀ ਵਿਚ 11 ਹਿੱਸੇਦਾਰ ਸਨ।  ਟੋਕੀਉ ਪੈਰਾਲੰਪਿਕਸ ਦੇ ਉਦਘਾਟਨੀ ਸਮਾਰੋਹ ਵਿਚ ਭਾਰਤੀ ਟੁਕੜੀ ਦੀ ਅਗਵਾਈ ਟੇਕ ਚੰਦ ਨੇ ਕੀਤੀ ਸੀ। 24 ਅਗੱਸਤ ਤੋਂ 5 ਸਤੰਬਰ ਤਕ ਚੱਲੀਆਂ ਪੈਰਾਲਿੰਪਿਕ ਖੇਡਾਂ ਦੌਰਾਨ 163 ਦੇਸ਼ਾਂ ਦੇ ਲਗਭਗ 4500 ਖਿਡਾਰੀਆਂ ਨੇ 22 ਖੇਡਾਂ ਦੇ 540 ਮੁਕਾਬਲਿਆਂ (Athletes win 19 medals, including five golds) ਵਿਚ ਹਿੱਸਾ ਲਿਆ ਸੀ।   

 

  ਹੋਰ ਵੀ ਪੜ੍ਹੋ: ਪੰਜਾਬ ਤੇ ਰਾਜਸਥਾਨ ਸਮੇਤ ਕਈ ਸੂਬਿਆਂ ’ਚ 7 ਤੋਂ 9 ਸਤੰਬਰ ਵਿਚਕਾਰ ਭਾਰੀ ਮੀਂਹ ਪੈਣ ਦੀ ਸੰਭਾਵਨਾ