ਭਾਰਤ ਏ ਟੀਮ ਦੇ ਕਪਤਾਨ ਬਣੇ ਸ਼੍ਰੇਅਸ ਅਈਅਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਸਟ੍ਰੇਲੀਆ ਏ ਖਿਲਾਫ 16 ਤੋਂ 19 ਸਤੰਬਰ ਅਤੇ 23 ਤੋਂ 26 ਸਤੰਬਰ ਨੂੰ ਖੇਡੀ ਜਾਵੇਗੀ ਚਾਰ ਦਿਨਾਂ ਮੈਚਾਂ ਦੀ ਲੜੀ

Shreyas Iyer named captain of India A team

ਅਜੀਤ ਆਗਰਕਰ ਦੀ ਅਗਵਾਈ ਹੇਠ ਸੀਨੀਅਰ ਚੋਣ ਕਮੇਟੀ ਵੱਲੋਂ ਆਸਟ੍ਰੇਲੀਆ ਏ ਵਿਰੁੱਧ ਖੇਡੀ ਜਾਣ ਵਾਲੀ ਲੜੀ ਲਈ ਭਾਰਤ ਏ ਟੀਮ ਦਾ ਐਲਾਨ ਕਰ ਦਿੱਤਾ ਗਿਆ। ਕਮੇਟੀ ਨੇ ਭਾਰਤ ਏ ਟੀਮ ਦੀ ਕਮਾਨ ਸ਼੍ਰੇਅਸ ਅਈਅਰ ਨੂੰ ਸੌਂਪੀ ਹੈ। ਜ਼ਿਕਰਯੋਗ ਹੈ ਕਿ ਸ਼੍ਰੇਅਸ ਅਈਅਰ ਨੂੰ ਏਸ਼ੀਅ ਕੱਪ ਦੌਰਾਨ ਨਜ਼ਰਅੰਦਾਜ਼ ਕਰ ਦਿੱਤਾ ਗਿਆ ਸੀ। ਦੋਵਾਂ ਟੀਮਾਂ ਵਿਚਾਲੇ ਚਾਰ ਦਿਨਾਂ ਮੈਚਾਂ ਦੀ ਲੜੀ ਖੇਡੀ ਜਾਵੇਗੀ। ਇਹ ਦੋਵੇਂ ਮੈਚ ਲਖਨਊ ਵਿਚ ਖੇਡੇ ਜਾਣਗੇ। ਪਹਿਲਾ ਮੁਕਾਬਲਾ 16 ਸਤੰਬਰ ਤੋਂ 19 ਸਤੰਬਰ ਤੱਕ ਖੇਡਿਆ ਜਾਵੇਗਾ ਅਤੇ ਦੂਜਾ ਮੁਕਾਬਲਾ 23 ਸਤੰਬਰ ਤੋਂ 26 ਸਤੰਬਰ ਤੱਕ ਖੇਡਿਆ ਜਾਵੇਗਾ।

ਇਨ੍ਹਾਂ ਮੁਕਾਬਲਿਆਂ ਤੋਂ ਬਾਅਦ ਇੱਕਰੋਜ਼ਾ ਮੈਚਾਂ ਦੀ ਲੜੀ ਖੇਡੀ ਜਾਵੇਗੀ ਅਤੇ ਇਸ ਲਈ ਟੀਮ ਦਾ ਐਲਾਨ ਹਾਲੇ ਨਹੀਂ ਕੀਤਾ ਗਿਆ ਹੈ। ਇਹ ਤਿੰਨੋ ਮੁਕਾਬਲੇ 30 ਸਤੰਬਰ, 3 ਅਕਤੂਬਰ ਅਤੇ 5 ਅਕਤੂਬਰ ਨੂੰ ਖੇਡੇ ਜਾਣਗੇ। ਵਿਕਟਕੀਪਰ ਧਰੁਵ ਜੁਰੇਲ ਨੂੰ ਵੀ ਇਸ ਟੀਮ ਵਿਚ ਜਗ੍ਹਾ ਮਿਲੀ ਹੈ ਅਤੇ ਉਨ੍ਹਾਂ ਨੂੰ ਉਪ-ਕਪਤਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਦਲੀਪ ਟਰਾਫੀ ਵਿਚ ਚੰਗੀ ਬੱਲੇਬਾਜ਼ੀ ਕਰਨ ਵਾਲੇ ਐਨ ਜਗਦੀਸਨ ਨੂੰ ਵੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਟੀਮ ਇੰਡੀਆ ਦੇ ਸੀਨੀਅਰ ਬੱਲੇਬਾਜ਼ ਕੇ ਐਲ ਰਾਹੁਲ ਅਤੇ ਮੁਹੰਮਦ ਸਿਰਾਜ ਨੂੰ ਵੀ ਭਾਰਤ ਏ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਹਾਲਾਂਕਿ ਇਹ ਦੋਵੇਂ ਪਹਿਲੇ ਮੁਕਾਬਲੇ ਵਿਚ ਨਹੀਂ ਖੇਡਣਗੇ ਅਤੇ ਦੂਜੇ ਮੁਕਾਬਲੇ ਵਿਚ ਟੀਮ ਵਿਚ ਸ਼ਾਮਲ ਹੋਣਗੇ। ਭਾਰਤ ਏ ਟੀਮ ਵਿਚ ਸ਼੍ਰੇਅਸ ਅਈਅਰ (ਕਪਤਾਨ), ਅਭਿਮਨਿਊ ਈਸਵਰਨ, ਐਨ ਜਗਦੀਸ਼ਨ (ਵਿਕਟਕੀਪਰ), ਸਾਈ ਸੁਦਰਸ਼ਨ, ਧਰੁਵ ਜੁਰੇਲ (ਉਪ ਕਪਤਾਨ/ਵਿਕਟਕੀਪਰ), ਦੇਵਦੱਤ ਪਡੀਕਲ, ਹਰਸ਼ ਦੂਬੇ, ਆਯੂਸ਼ ਬਦੋਨੀ, ਨਿਤੀਸ਼ ਕੁਮਾਰ ਰੈੱਡੀ, ਤਨੁਸ਼ ਕੋਟੀਅਨ, ਪ੍ਰਸਿੱਧ ਕ੍ਰਿਸ਼ਨਾ, ਗੁਰਨੂਰ ਬਰਾੜ, ਖਲੀਲ ਅਹਿਮਦ, ਮਾਨਵ ਸੁਥਾਰ ਅਤੇ ਯਸ਼ ਠਾਕੁਰ ਨੂੰ ਚੁਣਿਆ ਗਿਆ ਹੈ।