ਫ਼ੁਟਬਾਲ ਟੀਮ ਨੂੰ ਮਈ ਤੋਂ ਪਹਿਲਾਂ ਨਹੀਂ ਮਿਲੇਗਾ ਨਵਾਂ ਕੋਚ

ਏਜੰਸੀ

ਖ਼ਬਰਾਂ, ਖੇਡਾਂ

ਸਰਬ ਭਾਰਤੀ ਫੁੱਟਬਾਲ ਮਹਾਂਸੰਘ (ਏ.ਆਈ.ਐੱਫ.ਐੱਫ.) ਭਾਰਤੀ ਟੀਮ ਦੇ ਨਵੇਂ ਕੋਚ ਦੇ ਲਈ ਵਿਗਿਆਪਨ ਦੇਵੇਗਾ ਅਤੇ ਟੀਮ ਨੂੰ ਮਈ ਤੋਂ ਬਾਅਦ ਹੀ ਨਵਾਂ ਕੋਚ......

Indian Football Team

ਨਵੀਂ ਦਿੱਲੀ : ਸਰਬ ਭਾਰਤੀ ਫੁੱਟਬਾਲ ਮਹਾਂਸੰਘ (ਏ.ਆਈ.ਐੱਫ.ਐੱਫ.) ਭਾਰਤੀ ਟੀਮ ਦੇ ਨਵੇਂ ਕੋਚ ਦੇ ਲਈ ਵਿਗਿਆਪਨ ਦੇਵੇਗਾ ਅਤੇ ਟੀਮ ਨੂੰ ਮਈ ਤੋਂ ਬਾਅਦ ਹੀ ਨਵਾਂ ਕੋਚ ਮਿਲ ਸਕੇਗਾ। ਏ.ਆਈ.ਐੱਫ.ਐੱਫ. ਦੇ ਜਨਰਲ ਸਕੱਤਰ ਕੁਸ਼ਲ ਦਾਸ ਨੇ ਬੁੱਧਵਾਰ ਨੂੰ ਇੱਥੇ ਚੇਨਈ ਸਿਟੀ ਐੱਫ.ਸੀ. ਅਤੇ ਸਵਿਟਜ਼ਰਲੈਂਡ ਦੇ ਐੱਫ.ਸੀ. ਬਾਸੇਲ ਕਲੱਬ ਦੇ ਵਿਚਾਲੇ ਕਰਾਰ ਦੇ ਮੌਕੇ 'ਤੇ ਭਾਰਤ ਦੇ ਨਵੇਂ ਕੋਚ ਦੇ ਬਾਰੇ 'ਚ ਪੁੱਛੇ ਜਾਣ 'ਤੇ ਕਿਹਾ ਅਸੀਂ ਕੋਚ ਅਹੁਦੇ ਲਈ ਵਿਗਿਆਪਨ ਦੇਵਾਂਗੇ। ਮੈਂ ਤੁਹਾਨੂੰ ਦਸਣਾ ਚਾਹੁੰਦਾ ਹਾਂ ਕਿ ਟੀਮ ਨੂੰ ਅਪ੍ਰੈਲ-ਮਈ ਤੋਂ ਪਹਿਲਾਂ ਨਵਾਂ ਕੋਚ ਨਹੀਂ ਮਿਲ ਸਕੇਗਾ।

ਚਾਰ ਸਾਲ ਤਕ ਭਾਰਤੀ ਫੁੱਟਬਾਲ ਟੀਮ ਦੇ ਕੋਚ ਰਹੇ ਸਟੀਫਨ ਕੋਂਸਟੇਨਟਾਈਨ ਨੇ ਏ.ਐੱਫ.ਸੀ. ਕੱਪ 'ਚ ਭਾਰਤ ਦੇ ਪਹਿਲੇ ਰਾਊਂਡ 'ਚ ਬਾਹਰ ਹੋ ਜਾਣ ਦੇ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਏਸ਼ੀਆ ਕੱਪ ਦੇ ਪ੍ਰਦਰਸ਼ਨ 'ਤੇ ਕੁਸ਼ਲ ਦਾਸ ਨੇ ਕਿਹਾ, ''ਭਾਰਤੀ ਟੀਮ ਨੇ ਏਸ਼ੀਆ ਕੱਪ 'ਚ ਸ਼ਲਾਘਾਯੋਗ ਪ੍ਰਦਰਸ਼ਨ ਕੀਤਾ ਸੀ। ਆਖ਼ਰੀ ਮੈਚ ਨੂੰ ਛੱਡ ਦਿੱਤਾ ਜਾਵੇ ਤਾਂ ਭਾਰਤੀ ਟੀਮ ਚੰਗਾ ਖੇਡੀ। ਇਹ ਪ੍ਰਦਰਸ਼ਨ ਪਿਛਲੇ ਏਸ਼ੀਆ ਕੱਪ ਟੂਰਨਾਮੈਂਟਾਂ ਦੇ ਮੁਕਾਬਲੇ ਚੰਗਾ ਪ੍ਰਦਰਸ਼ਨ ਸੀ।'' ਕੁਸ਼ਲ ਦਾਸ ਨੇ ਨਾਲ ਹੀ ਕਿਹਾ, ''ਪਿਛਲੇ 5-7 ਸਾਲਾਂ 'ਚ ਭਾਰਤੀ ਪ੍ਰਦਰਸ਼ਨ 'ਚ ਕਾਫੀ ਸੁਧਾਰ ਆਇਆ ਹੈ।

ਸਾਡੀ ਰੈਂਕਿੰਗ ਸੁਧਰੀ ਹੈ। ਵੱਡੇ ਦੇਸ਼ ਸਾਡੇ ਨਾਲ ਦੋਸਤਾਨਾ ਮੈਚ ਖੇਡਣਾ ਚਾਹੁੰਦੇ ਹਨ ਅਤੇ ਇਹ ਭਾਰਤੀ ਫੁੱਟਬਾਲ ਲਈ ਚੰਗਾ ਸੰਕੇਤ ਹੈ। ਚੇਨਈ ਸਿਟੀ ਦਾ ਬਾਸੇਲ ਨਾਲ ਕਰਾਰ ਅਤੇ ਉਸ ਤੋਂ ਪਹਿਲਾਂ ਮਿਨਰਵਾ ਪੰਜਾਬ ਦਾ ਜਰਮਨ ਕਲੱਬ ਨਾਲ ਕਰਾਰ ਭਾਰਤੀ ਫੁੱਟਬਾਲ ਨੂੰ ਅੱਗੇ ਲੈ ਜਾਣ ਦੀ ਦਿਸ਼ਾ 'ਚ ਅਗਲਾ ਕਦਮ ਹੈ। (ਭਾਸ਼ਾ)