ਕੌਮਾਂਤਰੀ ਕ੍ਰਿਕਟ 'ਤੇ ਮੰਡਰਾ ਰਿਹੈ ਖ਼ਤਰਾ : ਮੈਕੁਲਮ
ਮਾਈਕ ਬ੍ਰੇਅਰਲੀ ਅਤੇ ਬ੍ਰੈਂਡਨ ਮੈਕੁਲਮ ਨੇ ਕੌਮਾਂਤਰੀ ਕ੍ਰਿਕਟ 'ਤੇ ਸੰਭਾਵੀ ਖਤਰੇ ਦੀ ਚਿਤਾਵਨੀ ਦਿਤੀ ਹੈ ਅਤੇ ਕਿਹਾ ਹੈ ਕਿ ਇਹ ਖੇਡ ਛੇਤੀ ਤੋਂ ਛੇਤੀ ਉਸ ਪੱਧਰ 'ਤੇ..
Brendon Mccullum
ਲੰਡਨ, 5 ਜੁਲਾਈ : ਮਾਈਕ ਬ੍ਰੇਅਰਲੀ ਅਤੇ ਬ੍ਰੈਂਡਨ ਮੈਕੁਲਮ ਨੇ ਕੌਮਾਂਤਰੀ ਕ੍ਰਿਕਟ 'ਤੇ ਸੰਭਾਵੀ ਖਤਰੇ ਦੀ ਚਿਤਾਵਨੀ ਦਿਤੀ ਹੈ ਅਤੇ ਕਿਹਾ ਹੈ ਕਿ ਇਹ ਖੇਡ ਛੇਤੀ ਤੋਂ ਛੇਤੀ ਉਸ ਪੱਧਰ 'ਤੇ ਪਹੁੰਚ ਸਕਦੀ ਹੈ ਜਿੱਥੇ ਉਸ ਨੂੰ ਦੁਨੀਆ ਭਰ 'ਚ ਟੀ-20 ਲੀਗ ਨਾਲ ਮੁਕਾਬਲਾ ਕਰਨਾ ਹੋਵੇਗਾ। ਇੰਗਲੈਂਡ ਦੇ ਸਾਬਕਾ ਕਪਤਾਨ ਬ੍ਰੇਅਰਲੀ ਨੇ ਐੱਮ.ਸੀ.ਸੀ. ਵਿਸ਼ਵ ਕ੍ਰਿਕਟ ਕਮੇਟੀ ਦੇ ਪ੍ਰਧਾਨ ਦੇ ਰੂਪ 'ਚ ਆਪਣੀ ਅੰਤਿਮ ਬੈਠਕ 'ਚ ਕਿਹਾ ਕਿ ਜਿੰਨਾ ਦੇਸ਼ ਕੋਲ ਅਪਣੇ ਚੋਟੀ ਦੇ ਖਿਡਾਰੀਆਂ ਨੂੰ ਭੁਗਤਾਨ ਕਰਨ ਲਈ ਪੈਸੇ ਦੀ ਕਮੀ ਹੋਵੇਗੀ ਉਹ ਖਿਡਾਰੀ ਅਪਣੇ ਦੇਸ਼ 'ਤੇ ਇਨ੍ਹਾਂ ਘਰੇਲੂ ਟੂਰਨਾਮੈਂਟਾਂ ਨੂੰ ਤਰਜੀਹ ਦੇ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਕੌਮਾਂਤਰੀ ਕ੍ਰਿਕਟ ਦੇ ਲਈ ਖ਼ਤਰਾ ਹੈ। ਸਿਰਫ਼ ਟੈਸਟ ਕ੍ਰਿਕਟ ਹੀ ਨਹੀਂ ਸਗੋਂ ਵਨਡੇ ਅਤੇ ਟੀ 20
ਲਈ ਵੀ। (ਪੀ.ਟੀ.ਆਈ)