ਰਹਾਣੇ ਸਾਨੂੰ ਵਾਧੂ ਗੇਂਦਬਾਜ਼ ਖਿਡਾਉਣ ਦਾ ਮੌਕਾ ਦਿੰਦਾ ਹੈ: ਕੋਹਲੀ
ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਜਿੰਕਯ ਰਹਾਣੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਟੀਮ ਵਿਚ ਉੁਨ੍ਹਾਂ ਦੀ ਮੌਜੂਦਗੀ ਸੰਤੁਲਨ ਲਿਆਉੁਂਦੀ ਹੈ ਅਤੇ ਉੁਨ੍ਹਾਂ ਨੂੰ ਵਾਧੂ ਗੇਂਦਬਾਜ਼
ਪੋਰਟ ਆਫ਼ ਸਪੇਨ, 26 ਜੂਨ: ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਅਜਿੰਕਯ ਰਹਾਣੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਟੀਮ ਵਿਚ ਉੁਨ੍ਹਾਂ ਦੀ ਮੌਜੂਦਗੀ ਸੰਤੁਲਨ ਲਿਆਉੁਂਦੀ ਹੈ ਅਤੇ ਉੁਨ੍ਹਾਂ ਨੂੰ ਵਾਧੂ ਗੇਂਦਬਾਜ਼ ਨੂੰ ਖਿਡਾਉਣ ਦਾ ਮੌਕਾ ਮਿਲਦਾ ਹੈ ਜੋ 2019 ਵਿਸ਼ਵ ਕੱਪ ਦੌਰਾਨ ਮਹੱਤਵਪੂਰਨ ਹੋਵੇਗਾ।
ਰਹਾਣੇ ਨੇ ਵੈਸਟਇੰਡੀਜ਼ ਵਿਰੁਧ ਮੀਂਹ ਨਾਲ ਪ੍ਰਭਾਵਤ ਦੂਜੇ ਇਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿਚ 104 ਗੇਂਦਾਂ ਵਿਚ 10 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 103 ਦੌੜਾਂ ਦੀ ਪਾਰੀ ਖੇਡੀ। ਕੋਹਲੀ ਨੇ ਭਾਰਤ ਦੀ 105 ਦੌੜਾਂ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ, ''ਜਿੰਕਸ (ਰਹਾਣੇ) ਪਿਛਲੇ ਕੁੱਝ ਸਮੇਂ ਤੋਂ ਇਕ ਰੋਜ਼ਾ ਅੰਤਰਰਾਸ਼ਟਰੀ ਢਾਂਚੇ ਦਾ ਹਿੱਸਾ ਹਨ ਅਤੇ ਸਾਨੂੰ ਸਾਰਿਆਂ ਨੂੰ ਲਗਦਾ ਹੈ ਕਿ ਸਿਖਰਲੇ ਕ੍ਰਮ ਵਿਚ ਉਸ ਵਿਚ ਚੰਗੀ ਸਮਰੱਥਾ ਹੈ। ਉਹ ਹਮੇ²ਸ਼ਾ ਤੀਜੇ ਸਲਾਮੀ ਬੱਲੇਬਾਜ਼ ਦੇ ਰੂਪ ਵਿਚ ਮੌਜੂਦ ਰਹਿੰਦਾ ਹੈ। ਉਨ੍ਹਾਂ ਕਿਹਾ, ''ਇਸ ਲੜੀ ਵਿਚ ਦੋਵੇਂ ਮੈਚਾਂ ਵਿਚ ਉਸ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਉਸ ਨੇ ਅੱਜ ਅਪਣੀ ਪਾਰੀ ਨੂੰ ਕਾਫ਼ੀ ਚੰਗੀ ਗਤੀ ਦਿਤੀ। ਉਹ ਸਥਾਪਤ ਟੈਸਟ ਬੱਲੇਬਾਜ਼ ਹੈ। ਉਹ ਛੋਟੇ ਫ਼ਾਰਮੈਟ ਵਿਚ ਛਾਪ ਛੱਡਣਾ ਚਾਹੁੰਦਾ ਹੈ।'' ਉੁਨ੍ਹਾਂ ਕਿਹਾ, ''ਮੈਨੂੰ ਲਗਦਾ ਹੈ ਕਿ ਉਸ ਨੇ ਅਪਣੇ ਉਪਰ ਕਾਫ਼ੀ ਘੱਟ ਦਬਾਅ ਲੈਣਾ ਸ਼ੁਰੂ ਕਰ ਦਿਤਾ ਹੈ ਅਤੇ ਅਪਣੇ ਖੇਡ ਦਾ ਜ਼ਿਆਦਾ ਸਵਾਦ ਉਠਾ ਰਿਹਾ ਹੈ। ਉਹ ਇਥੋਂ ਉਪਰ ਹੀ ਜਾਵੇਗਾ ਅਤੇ ਇਸ ਫ਼ਾਰਮੈਟ ਵਿਚ ਸੁਧਾਰ ਕਰੇਗਾ।'' ਕੋਹਲੀ ਨੇ ਕਿਹਾ ਕਿ ਰਹਾਣੇ ਜੋ ਭੂਮਿਕਾ ਨਿਭਾਉੁਂਦਾ ਹੈ ਉਸ ਵਿਚ ਟੀਮ ਵਿਚ ਸੰਤੁਲਨ ਬਣਦਾ ਹੈ।
ਉਨ੍ਹਾਂ ਕਿਹਾ, ''ਉਹ ਮੱਧਕ੍ਰਮ ਵਿਚ ਵੀ ਖੇਡ ਸਕਦਾ ਹੈ। ਉਹ ਵੱਡੇ ਟੂਰਨਾਮੈਂਟ ਵਿਚ ਤੁਹਾਨੂੰ ਵਾਧੂ ਗੇਂਦਬਾਜ਼ ਨਾਲ ਖੇਡਣ ਦਾ ਮੌਕਾ ਦੇ ਸਕਦਾ ਹੈ ਜਿਵੇਂ ਕਿ 2019 ਵਿਸ਼ਵ ਕੱਪ।
ਅਜਿਹੇ ਕਾਫ਼ੀ ਘੱਟ ਲੋਕ ਹਨ ਜੋ ਟੀਮ ਲਈ ਦੋਹਰੀ ਭੂਮਿਕਾ ਨਿਭਾ ਸਕਦੇ ਹਨ। ਉਹ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ ਅਤੇ ਮੱਧਕ੍ਰਮ ਵਿਚ ਵੀ ਖੇਡ ਸਕਦਾ ਹੈ।'' (ਪੀਟੀਆਈ)