Sports News: ਕਬੱਡੀ ਦੇ ਉੱਘੇ ਖਿਡਾਰੀ ਦਾ ਹੋਇਆ ਦਿਹਾਂਤ, 55 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Sports News: ਕਾਫ਼ੀ ਸਮਾਂ ਪੰਜਾਬ ਪੁਲਿਸ ਦੀ ਟੀਮ ਵਲੋਂ ਖੇਡਦੇ ਰਹੇ ਸਨ।
Kabaddi player retired ASI Sukhjit Singh Kala News in punjabi
ਖੇਡ ਜਗਤ ਤੋਂ ਦੁਖ਼ਦਾਈ ਖਬਰ ਸਾਹਮਣੇ ਆਈ ਹੈ, ਇਥੇ ਉੱਘੇ ਕਬੱਡੀ ਖਿਡਾਰੀ ਰਿਟਾਇਰਡ ਏ. ਐਸ. ਆਈ. ਸੁਖਜੀਤ ਸਿੰਘ ਕਾਲਾ ਦਾ ਅੱਜ ਸਵੇਰੇ ਅਚਾਨਕ ਦਿਹਾਂਤ ਹੋ ਗਿਆ। ਸੰਗਰੂਰ ਜ਼ਿਲ੍ਹੇ ਦੇ ਪਿੰਡ ਟਿੱਬਾ ਦੇ ਰਹਿਣ ਵਾਲੇ ਸਨ।
ਉਨ੍ਹਾਂ ਨੇ 55 ਸਾਲ ਦੀ ਉਮਰ ਵਿਚ ਆਖ਼ਰੀ ਸਾਹ ਲਏ।। ਉਹ ਕਬੱਡੀ ਦੇ ਮਹਾਨ ਖਿਡਾਰੀ ਰਤਨ ਸਿੰਘ ਰੱਤੂ ਦੇ ਸਪੁੱਤਰ ਸਨ ਤੇ ਕਾਫ਼ੀ ਸਮਾਂ ਪੰਜਾਬ ਪੁਲਿਸ ਦੀ ਟੀਮ ਵਲੋਂ ਖੇਡਦੇ ਰਹੇ ਸਨ।