ਕੇ.ਐਲ. ਰਾਹੁਲ ਨੇ ਤੋੜਿਆ ਅਪਣਾ ਹੀ ਰੀਕਾਰਡ 

ਏਜੰਸੀ

ਖ਼ਬਰਾਂ, ਖੇਡਾਂ

ਆਈ.ਪੀ.ਐਲ. 'ਚ ਐਤਵਾਰ ਸ਼ਾਮ ਖੇਡੇ ਗਏ ਮੁਕਾਬਲੇ 'ਚ ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 6 ਵਿਕਟਾਂ ਨਾਲ ਹਰਾ ਕੇ ਪਲੇਆਫ਼ 'ਚ ਪਹੁੰਚਣ ਦੀ ਅਪਣੀ ਦਾਅਵੇਦਾਰੀ...

K.L. Rahul

ਨਵੀਂ ਦਿੱਲੀ, 7 ਮਈ : ccਹੈ। ਪੰਜਾਬ ਦੀ ਇਸ ਜਿੱਤ ਦੇ ਹੀਰੋ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਅਤੇ ਫ਼ਿਰਕੀ ਗੇਂਦਬਾਜ਼ ਮੁਜੀਬ ਉਰ ਰਹਿਮਾਨ ਰਹੇ। ਮੁਜੀਬ ਨੇ ਰਾਜਸਥਾਨ ਦੇ ਤਿੰਨ ਬੱਲੇਬਾਜ਼ਾਂ ਦਾ ਸ਼ਿਕਾਰ ਕੇ ਉਨ੍ਹਾ ਨੂੰ ਜ਼ਿਆਦਾ ਸਕੋਰ ਬਣਾਉਣ ਤੋਂ ਰੋਕਿਆ ਤਾਂ ਬਾਅਦ 'ਚ ਰਾਹੁਲ ਨੇ ਅਪਣੇ ਬੱਲੇ ਨਾਲ ਦਮ ਦਿਖਾਉਂਦਿਆਂ 54 ਗੇਂਦਾਂ 'ਤੇ ਨਾਬਾਦ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਪਾਰੀ ਦੌਰਾਨ ਰਾਹੁਲ ਨੇ ਅਪਣਾ ਹੀ ਰੀਕਾਰਡ ਤੋੜ ਦਿਤਾ।

54 ਗੇਂਦਾਂ 'ਤੇ ਸੱਤ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ ਨਾਬਾਦ 84 ਦੌੜਾਂ ਦੀ ਪਾਰੀ ਖੇਡੀ। ਆਈ.ਪੀ.ਐਲ. 'ਚ ਇਹ ਹੁਣ ਤਕ ਉਸ ਦਾ ਸਰਬੋਤਮ ਸਕੋਰ ਹੈ। ਇਸ ਦੇ ਨਾਲ ਹੀ ਆਈ.ਪੀ.ਐਲ. 'ਚ ਇਹ ਪਹਿਲਾ ਮੌਕਾ ਰਿਹਾ, ਜਦੋਂ ਇਸ ਸਲਾਮੀ ਬੱਲੇਬਾਜ਼ ਨੇ 80 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਇਸ ਤੋਂ ਪਹਿਲਾਂ ਉਸ ਦਾ ਸਰਬੋਤਮ ਸਕੋਰ 68 ਦੌੜਾਂ ਸੀ, ਜੋ ਉਸ ਨੇ 2016 'ਚ ਮੁੰਬਈ ਇੰਡੀਅਨਜ਼ ਵਿਰੁਧ ਬਣਾਈਆਂ ਸੀ। 

ਜ਼ਿਕਰਯੋਗ ਹੈ ਕਿ ਇਸ ਮੈਚ ਤੋਂ ਬਾਅਦ ਟੀਮ ਦੇ ਕਪਤਾਨ ਆਰ. ਅਸ਼ਵਿਨ ਨੇ ਕਿਹਾ ਕਿ ਸਾਡੇ ਬੱਲੇਬਾਜ਼ਾਂ 'ਚੋਂ ਇਕ ਨੇ ਅੰਤ ਤਕ ਪਾਰੀ ਨੂੰ ਸੰਭਾਲਿਆ ਅਤੇ ਇਸ ਤੋਂ ਮੈਂ ਕਾਫ਼ੀ ਖ਼ੁਸ਼ ਹਾਂ। ਸਾਨੂੰ ਜ਼ਿਆਦਾਤਰ ਮੈਚਾਂ 'ਚ ਜਿੱਤ ਸਾਡੇ ਗੇਂਦਬਾਜ਼ਾਂ ਕਾਰਨ ਮਿਲੀ ਹੈ ਅਤੇ ਇਹ ਚੰਗੀ ਗੱਲ ਹੈ। ਅਸੀਂ ਜਾਣਦੇ ਹਾਂ ਕਿ ਟੀਮ ਦਾ ਇਕ ਵਿਭਾਗ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ। ਸੱਭ ਤੋਂ ਖ਼ਾਸ ਗੱਲ ਇਹ ਹੈ ਕਿ ਟੀਮ 'ਚ ਸਾਡੇ ਜ਼ਿਆਦਾਤਰ ਭਾਰਤੀ ਬੱਲੇਬਾਜ਼ਾਂ ਕੋਲ ਜ਼ਿਆਦਾ ਤਜ਼ਰਬਾ ਨਹੀਂ ਹੈ ਅਤੇ ਉਹ ਪ੍ਰਦਰਸ਼ਨ ਕਰ ਰਹੇ ਹਨ। (ਏਜੰਸੀ)