ਦਿੱਗਜ ਹਾਕੀ ਖਿਡਾਰੀ ਕੇਸ਼ਵ ਦੱਤ ਦਾ ਹੋਇਆ ਦਿਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਓਲੰਪਿਕ ਵਿੱਚ ਭਾਰਤ ਲਈ ਦੋ ਵਾਰ ਜਿੱਤਿਆ ਸੋਨ ਤਮਗਾ

Veteran hockey player Keshav Dutt dies

 ਨਵੀਂ ਦਿੱਲੀ: ਹਾਕੀ ਦੇ ਮਹਾਨ ਕਪਤਾਨ ਕੇਸ਼ਵ ਦੱਤ ਦਾ ਦਿਹਾਂਤ ਹੋ ਗਿਆ। ਉਹਨਾਂ ਨੇ 95 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ। ਕੇਸ਼ਵ 1948 ਅਤੇ 1952 ਓਲੰਪਿਕ ਸੋਨ ਤਮਗਾ ਜੇਤੂ ਭਾਰਤੀ ਟੀਮ ਦਾ ਮੈਂਬਰ ਰਹਿ ਚੁੱਕੇ ਸਨ।

ਉਹ ਉਸ ਟੀਮ ਦੇ ਇਕੱਲੇ ਜੀਵਤ ਮੈਂਬਰ ਬਚੇ ਸਨ। ਉਹਨਾਂ ਨੇ ਕੋਲਕਾਤਾ ਦੇ ਸੰਤੋਸ਼ਪੁਰ ਸਥਿਤ ਆਪਣੀ ਰਿਹਾਇਸ਼ 'ਤੇ ਦੁਪਹਿਰ 12.30 ਵਜੇ ਆਖਰੀ ਸਾਹ ਲਏ।ਉਹਨਾਂ ਦੀ ਮੌਤ ਤੋਂ ਬਾਅਦ ਖੇਡ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ।

ਕੇਸ਼ਵ ਦੱਤ ਹਾਕੀ ਵਿਚ ਭਾਰਤ ਦੇ ਸੁਨਹਿਰੀ ਦੌਰ ਦਾ ਹਿੱਸਾ ਰਹੇ। ਉਹ 1948 ਦੇ ਓਲੰਪਿਕਸ ਵਿਚ ਭਾਰਤੀ ਟੀਮ ਦਾ ਹਿੱਸਾ ਸਨ ਜਿਥੇ ਭਾਰਤ ਨੇ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਲੰਡਨ ਦੇ ਵੇਂਬਲੇ ਸਟੇਡੀਅਮ ਵਿਚ ਘਰੇਲੂ ਟੀਮ ਬ੍ਰਿਟੇਨ ਨੂੰ 4-0 ਨਾਲ ਹਰਾ ਕੇ ਹਾਕੀ ਵਿਚ ਸੋਨ ਤਮਗਾ ਜਿੱਤਿਆ ਸੀ।