EURO 2024 : ਨੀਦਰਲੈਂਡਜ਼ ਨੇ ਤੁਰਕੀ ਨੂੰ ਹਰਾ ਕੇ ਅਤੇ ਇੰਗਲੈਂਡ ਨੇ ਸਵਿਟਜ਼ਰਲੈਂਡ ਨੂੰ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ
EURO 2024 : ਨੀਦਰਲੈਂਡ ਨੇ ਤੁਰਕੀ ਨੂੰ ਨੂੰ 2-1 ਨਾਲ ਹਰਾਇਆ
EURO 2024 : ਨੀਦਰਲੈਂਡ ਨੇ ਪਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਸ਼ਨੀਵਾਰ ਨੂੰ ਇੱਥੇ ਕੁਆਰਟਰ ਫਾਈਨਲ ’ਚ ਤੁਰਕੀ ਨੂੰ 2-1 ਨਾਲ ਹਰਾ ਕੇ ਯੂਰਪੀ ਫੁਟਬਾਲ ਚੈਂਪੀਅਨਸ਼ਿਪ (ਯੂਰੋ 2024) ਦੇ ਸੈਮੀਫਾਈਨਲ ’ਚ ਥਾਂ ਬਣਾ ਲਈ ਹੈ।
ਤੁਰਕੀ ਨੇ 35ਵੇਂ ਮਿੰਟ ’ਚ ਸਾਮੇਤ ਅਕਾਦਿਨ ਦੇ ਗੋਲ ਨਾਲ ਲੀਡ ਲੈ ਲਈ, ਜਦਕਿ 70ਵੇਂ ਮਿੰਟ ਵਿਚ ਸਟੀਫਨ ਡੀ ਵ੍ਰਿਜ ਨੇ ਸਕੋਰ 1-1 ਕਰ ਦਿੱਤਾ। ਡੀ ਵ੍ਰੀਜ ਦੇ ਗੋਲ ਤੋਂ ਛੇ ਮਿੰਟ ਬਾਅਦ, ਮੇਰਟ ਮੁਲਦੂਰ ਨੇ ਇੱਕ ਗੋਲ ਕਰਕੇ ਨੀਦਰਲੈਂਡਜ਼ ਨੂੰ 2-1 ਦੀ ਬੜ੍ਹਤ ਦਿਵਾਈ, ਜੋ ਅੰਤ ਵਿੱਚ ਨਿਰਣਾਇਕ ਸਾਬਤ ਹੋਈ।
ਨੀਦਰਲੈਂਡ ਦੀ ਟੀਮ ਬੁੱਧਵਾਰ ਨੂੰ ਡਾਰਟਮੰਡ 'ਚ ਦੂਜੇ ਸੈਮੀਫਾਈਨਲ 'ਚ ਇੰਗਲੈਂਡ ਨਾਲ ਭਿੜੇਗੀ। ਪਹਿਲਾ ਸੈਮੀਫਾਈਨਲ ਮੰਗਲਵਾਰ ਨੂੰ ਸਪੇਨ ਅਤੇ ਫਰਾਂਸ ਵਿਚਾਲੇ ਖੇਡਿਆ ਜਾਵੇਗਾ।
ਇੰਗਲੈਂਡ ਪੈਨਲਟੀ ਸ਼ੂਟਆਊਟ ’ਚ ਸਵਿਟਜ਼ਰਲੈਂਡ ਨੂੰ ਹਰਾ ਕੇ ਯੂਰੋ 2024 ਦੇ ਸੈਮੀਫਾਈਨਲ ’ਚ ਪਹੁੰਚੀ
ਡਸੇਲਡੋਰਫ- ਇੰਗਲੈਂਡ ਨੇ ਸ਼ਨੀਵਾਰ ਨੂੰ ਇੱਥੇ ਪੈਨਲਟੀ ਸ਼ੂਟ ਆਊਟ 'ਚ ਸਵਿਟਜ਼ਰਲੈਂਡ ਨੂੰ ਹਰਾ ਕੇ ਯੂਰਪੀਅਨ ਫੁੱਟਬਾਲ ਚੈਂਪੀਅਨਸ਼ਿਪ (ਯੂਰੋ 2024) ਦੇ ਸੈਮੀਫਾਈਨਲ 'ਚ ਪਹੁੰਚ ਗਈ ਹੈ ।
ਵਾਧੂ ਸਮੇਂ ਤੋਂ ਬਾਅਦ ਮੈਚ 1-1 ਨਾਲ ਬਰਾਬਰ ਰਹਿਣ ਤੋਂ ਬਾਅਦ ਇੰਗਲੈਂਡ ਨੇ ਸ਼ੂਟ ਆਊਟ 5-3 ਨਾਲ ਜਿੱਤ ਲਿਆ। ਇੰਗਲੈਂਡ ਲਈ ਜਿਵੇਂ ਹੀ ਟ੍ਰੇਂਟ ਅਲੈਗਜ਼ੈਂਡਰ-ਆਰਨੋਲਡ ਨੇ ਪੰਜਵੀਂ ਅਤੇ ਆਖਰੀ ਪੈਨਲਟੀ ਕਿੱਕ 'ਤੇ ਗੋਲ ਕੀਤਾ ਤਾਂ ਟੀਮ ਦੇ ਖਿਡਾਰੀਆਂ ਅਤੇ ਪ੍ਰਸ਼ੰਸਕਾਂ ਨੇ ਖੁਸ਼ੀ ਮਨਾਈ।
ਸਾਲ 2021 ’ਚ ਯੂਰੋ ਦੇ ਫਾਈਨਲ ਵਿੱਚ ਬੁਕਾਇਆ ਸਾਕਾ ਦੀ ਪੈਨਲਟੀ ਕਿੱਕ ਬਚਾਏ ਜਾਣ ਕਾਰਨ ਇੰਗਲੈਂਡ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਪਰ ਸ਼ਨੀਵਾਰ ਨੂੰ ਉਸ ਨੇ ਸ਼ੂਟ ਆਊਟ ’ਚ ਵੀ ਗੋਲ ਕੀਤਾ। ਇਸ ਤੋਂ ਪਹਿਲਾਂ ਉਸ ਨੇ 80ਵੇਂ ਮਿੰਟ ਵਿਚ ਗੋਲ ਕਰਕੇ ਮੈਚ ਨੂੰ ਵਾਧੂ ਸਮੇਂ ਵਿੱਚ ਲੈ ਲਿਆ ਸੀ।
ਅਲੈਗਜ਼ੈਂਡਰ-ਆਰਨੋਲਡ ਅਤੇ ਸਾਕਾ ਤੋਂ ਇਲਾਵਾ ਪੈਨਲਟੀ ਸ਼ੂਟ ਆਊਟ 'ਚ ਇੰਗਲੈਂਡ ਲਈ ਕੋਲ ਪਾਮਰ, ਜੂਡ ਬੇਲਿੰਘਮ ਅਤੇ ਇਵਾਨ ਟੋਨੀ ਨੇ ਵੀ ਗੋਲ ਕੀਤੇ। ਫਾਈਨਲ 'ਚ ਜਗ੍ਹਾ ਬਣਾਉਣ ਲਈ ਇੰਗਲੈਂਡ ਦਾ ਸਾਹਮਣਾ ਹੁਣ ਬੁੱਧਵਾਰ ਨੂੰ ਡਾਰਟਮੰਡ 'ਚ ਨੀਦਰਲੈਂਡ ਨਾਲ ਹੋਵੇਗਾ।
ਸਵਿਟਜਰਲੈਂਡ ਟੀਮ ਕਦੇ ਵੀ ਕਿਸੇ ਵੱਡੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਨਹੀਂ ਪਹੁੰਚੀ ਹੈ। ਤਿੰਨ ਸਾਲ ਪਹਿਲਾਂ ਸਪੇਨ ਖਿਲਾਫ ਮਿਲੀ ਹਾਰ ਤੋਂ ਬਾਅਦ ਟੀਮ ਪੈਨਲਟੀ ਸ਼ੂਟਆਊਟ 'ਚ ਹਾਰ ਕੇ ਲਗਾਤਾਰ ਦੂਜੀ ਵਾਰ ਯੂਰਪੀਅਨ ਚੈਂਪੀਅਨਸ਼ਿਪ ਤੋਂ ਬਾਹਰ ਹੋ ਗਈ। ਸਵਿਟਜ਼ਰਲੈਂਡ ਨੇ 75ਵੇਂ ਮਿੰਟ ਵਿੱਚ ਬ੍ਰੀਏਲ ਐਂਬੋਲੋ ਦੀ ਮਦਦ ਨਾਲ ਲੀਡ ਹਾਸਲ ਕੀਤੀ ਪਰ ਸਾਕਾ ਨੇ ਪੰਜ ਮਿੰਟ ਬਾਅਦ ਹੀ ਇੰਗਲੈਂਡ ਲਈ ਬਰਾਬਰੀ ਕਰ ਦਿੱਤੀ, ਜਿਸ ਨਾਲ ਮੈਚ ਨੂੰ ਵਾਧੂ ਸਮੇਂ ਅਤੇ ਫਿਰ ਸ਼ੂਟ ਆਊਟ ਵਿੱਚ ਭੇਜਿਆ ਗਿਆ।
(For more news apart from Netherlands beat Turkey and England beat Switzerland in penalty shootout to reach the semi-finals News in Punjabi, stay tuned to Rozana Spokesman)