ਗੋਲਫ ਵਿੱਚ ਮਾਮੂਲੀ ਫਰਕ ਨਾਲ ਮੈਡਲ ਤੋਂ ਖੁੰਝੀ ਅਦਿਤੀ ਅਸ਼ੋਕ, ਹਾਸਲ ਕੀਤਾ ਚੌਥਾ ਸਥਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬਾਵਜੂਦ ਸ਼ਾਨਦਾਰ ਖੇਡ ਦਿਖਾ ਕੇ ਰਚਿਆ ਇਤਿਹਾਸ

Aditi Ashok

ਨਵੀਂ ਦਿੱਲੀ: ਭਾਰਤ ਦੀ ਸਟਾਰ ਗੋਲਫਰ ਅਦਿਤੀ ਅਸ਼ੋਕ ਸ਼ਨੀਵਾਰ ਨੂੰ ਮੈਡਲ ਜਿੱਤਣ ਤੋਂ ਖੁੰਝ ਗਈ। ਉਹ ਟੋਕੀਓ ਓਲੰਪਿਕਸ ਦੇ ਮਹਿਲਾ ਗੋਲਫ ਮੁਕਾਬਲੇ ਦੇ ਚੌਥੇ ਅਤੇ ਆਖਰੀ ਦੌਰ ਦੇ ਬਾਅਦ ਚੌਥੇ ਸਥਾਨ 'ਤੇ ਰਹੀ। ਇਸ ਦੇ ਬਾਵਜੂਦ ਉਸ ਨੇ ਸ਼ਾਨਦਾਰ ਖੇਡ ਦਿਖਾ ਕੇ ਇਤਿਹਾਸ ਰਚ ਦਿੱਤਾ।

ਅਮਰੀਕਾ ਦੀ ਨੇਲੀ ਕੋਰਡਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਸੋਨ ਤਗਮਾ ਜਿੱਤਿਆ। ਭਾਰਤੀ ਗੋਲਫਰ ਅਦਿਤੀ ਅਸ਼ੋਕ ਲਈ ਇਹ ਦੂਜੀ ਓਲੰਪਿਕਸ ਹੈ। ਰੀਓ ਡੀ ਜਨੇਰੀਓ 2016 ਰੀਓ ਡੀ ਜਨੇਰੀਓ ਓਲੰਪਿਕਸ ਵਿੱਚ 41 ਵਾਂ ਦਰਜੇ ਤੇ ਸੀ।

ਅਜਿਹੀ ਸਥਿਤੀ ਵਿੱਚ, ਉਸਨੇ ਟੋਕੀਓ ਓਲੰਪਿਕਸ ਵਿੱਚ ਚੌਥੇ ਸਥਾਨ 'ਤੇ ਰਹਿ ਕੇ ਇਤਿਹਾਸ ਰਚਿਆ, ਉਹ ਸਿਰਫ ਇੱਕ ਸ਼ਾਟ ਨਾਲ ਮੈਡਲ ਤੋਂ ਖੁੰਝ ਗਈ, ਜਦੋਂ ਕਿ ਭਾਰਤ ਦੀ ਦੀਕਸ਼ਾ ਡਾਗਰ ਨੇ 50 ਵਾਂ ਸਥਾਨ ਪ੍ਰਾਪਤ ਕੀਤਾ।