Commonwealth Games 2022 : ਅਨੂ ਰਾਣੀ ਨੇ ਰਚਿਆ ਇਤਿਹਾਸ

ਏਜੰਸੀ

ਖ਼ਬਰਾਂ, ਖੇਡਾਂ

ਜੈਵਲਿਨ ਥਰੋ 'ਚ ਭਾਰਤ ਦੀ ਝੋਲੀ ਪਾਇਆ ਕਾਂਸੀ ਦਾ ਤਮਗ਼ਾ 

Commonwealth Games 2022: Anu Rani created history

ਨਵੀਂ ਦਿੱਲੀ : ਬਰਮਿੰਘਮ ਵਿੱਚ 22ਵੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਮੈਚ ਜਾਰੀ ਹਨ। ਅਨੂ ਰਾਣੀ ਨੇ ਔਰਤਾਂ ਦੇ ਜੈਵਲਿਨ ਥਰੋਅ ਵਿੱਚ ਕਾਂਸੀ ਦਾ ਤਮਗ਼ਾ ਹਾਸਲ ਕੀਤਾ ਹੈ। ਉਸ ਦੀ ਸਭ ਤੋਂ ਵਧੀਆ ਕੋਸ਼ਿਸ਼ 60 ਮੀਟਰ ਸੀ। ਇਸ ਦੇ ਨਾਲ ਹੀ ਆਸਟ੍ਰੇਲੀਆ ਦੀ ਕੇਲਸੀ ਨੇ 64 ਮੀਟਰ ਜੈਵਲਿਨ ਸੁੱਟ ਕੇ ਸੋਨ ਤਮਗਾ ਆਪਣੇ ਨਾਂ ਕੀਤਾ।