Commonwealth Games 2022 : ਟ੍ਰਿਪਲ ਜੰਪ 'ਚ ਭਾਰਤ ਨੂੰ ਮਿਲੇ ਦੋ ਤਮਗ਼ੇ 

ਏਜੰਸੀ

ਖ਼ਬਰਾਂ, ਖੇਡਾਂ

ਐਲਡੋਸ ਪਾਲ ਨੇ Gold ਅਤੇ ਅਬਦੁੱਲਾ ਅਬੂਬਕਰ ਨੇ ਜਿੱਤਿਆ Silver ਮੈਡਲ 

Commonwealth Games 2022: India got two medals in triple jump


ਬਰਮਿੰਘਮ ਵਿੱਚ 22ਵੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਮੈਚ ਜਾਰੀ ਹਨ। ਭਾਰਤ ਪੁਰਸ਼ਾਂ ਦੇ ਤੀਹਰੀ ਛਾਲ ਮੁਕਾਬਲੇ ਵਿੱਚ ਸੋਨ ਅਤੇ ਚਾਂਦੀ ਦੋਵੇਂ ਤਮਗ਼ੇ ਹਾਸਲ ਕੀਤੇ ਹਨ।

ਭਾਰਤ ਦੇ ਐਲਡੋਸ ਪਾਲ ਨੇ 17.03 ਮੀਟਰ ਦੀ ਛਾਲ ਨਾਲ ਸੋਨ ਤਮਗ਼ਾ ਜਿੱਤਿਆ ਜਦਕਿ ਭਾਰਤ ਦੇ ਅਬਦੁੱਲਾ ਅਬੂਬਕਰ ਨੇ 17.02 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਮਗ਼ਾ ਹਾਸਲ ਕੀਤਾ ਹੈ। ਰਾਸ਼ਟਰਮੰਡਲ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਦੋ ਭਾਰਤੀ ਖਿਡਾਰੀਆਂ ਨੇ ਪੁਰਸ਼ਾਂ ਦੀ ਤੀਹਰੀ ਛਾਲ ਵਿੱਚ ਸੋਨ ਅਤੇ ਚਾਂਦੀ ਦੋਵੇਂ ਤਮਗ਼ੇ ਜਿੱਤੇ ਹਨ।