Paris Olympics 2024: ਕਿਊਬਾ ਦੇ ਪਹਿਲਵਾਨ ਮਿਜਾਇਨ ਲੋਪੇਜ਼ ਨੁਨੇਜ਼ ਨੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Paris Olympics 2024: ਇਕੋ ਈਵੈਂਟ ’ਚ ਜਿੱਤੇ ਪੰਜ ਸੋਨ ਤਗ਼ਮੇ, ਓਲੰਪਿਕ ਇਤਿਹਾਸ ’ਚ ਪਹਿਲੀ ਵਾਰ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਖਿਡਾਰੀ ਬਣਿਆ।

Mijain Lopez Nunez

Paris Olympics 2024 :  ਪੈਰਿਸ ਓਲੰਪਿਕ ਖ਼ੇਡਾਂ 2024 ਵਿਚ ਕਿਊਬਾ ਦੇ ਮਿਜਾਇਨ ਲੋਪੇਜ਼ ਨੁਨੇਜ਼ ਨੇ ਬੀਤੇ ਦਿਨ 130 ਕਿਲੋਗ੍ਰਾਮ ਗ੍ਰੀਕੋ-ਰੋਮਨ ਫਾਈਨਲ ਮੁਕਾਬਲੇ ਵਿਚ 6-0 ਨਾਲ ਸੋਨ ਤਗਮਾ ਜਿੱਤ ਕੇ ਇਤਿਹਾਸ ਰਚ ਦਿੱਤਾ ਅਤੇ ਇਸ ਦੇ ਨਾਲ ਹੀ ਉਹ ਓਲੰਪਿਕ ਇਤਿਹਾਸ ਵਿਚ ਇਕ ਹੀ ਈਵੈਂਟ ਵਿਚ ਪੰਜ ਸੋਨ ਤਗਮੇ ਜਿੱਤਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ।

ਇਹ ਵੀ ਪੜੋ:Pathankot News : ਪਠਾਨਕੋਟ ਵਿਖੇ ਬੱਚਿਆਂ ’ਚ ਵੱਧ ਰਿਹਾ ਡਾਇਰੀਆ, ਜੋਨਡਸ, ਸਰਦੀ ਜ਼ੁਕਾਮ ਦਾ ਖਤਰਾ

ਲਗਭਗ ਦੋ ਦਹਾਕਿਆਂ ਤੋਂ ਖੇਡ ਵਿਚ ਦਬਦਬਾ ਰੱਖਣ ਵਾਲੇ 41 ਸਾਲਾ ਖਿਡਾਰੀ ਨੇ ਮੈਚ ਤੋਂ ਬਾਅਦ ਖ਼ੇਡ ਤੋਂ ਸੰਨਿਆਸ ਲੈਣ ਦੇ ਸੰਕੇਤ ਦੇ ਨਾਲ ਮੈਟ ਨੂੰ ਚੁੰਮ ਕੇ ਆਪਣੇ ਜੁੱਤੇ ਮੈਟ ’ਤੇ ਉਤਾਰ ਦਿੱਤੇ।

(For more news apart from  Cuban wrestler Mijain Lopez Nunez makes history News in Punjabi, stay tuned to Rozana Spokesman)