ਅਮਰੀਕਾ ’ਚ ਨੈਸ਼ਨਲ ਫੁੱਟਬਾਲ ਲੀਗ ਦੀ ਟੀਮ Dallas Cowboys ਨੇ ਜਰਸੀ ’ਤੇ ਲਗਾਈ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ

ਏਜੰਸੀ

ਖ਼ਬਰਾਂ, ਖੇਡਾਂ

ਟੀਮ ਦੇ ਥੀਮ ਪੋਸਟਰ ਵਿਚ ਵੀ ਦਿਖਾਈ ਦਿਤੀ ਸਿੰਘ ਦੀ ਫ਼ੋਟੋ

NFL Dallas Cowboys are wearing hoodies with emblem of famous Sikh warrior Hari Singh Nalwa

 

 

ਨਿਊਯਾਰਕ: ਅਮਰੀਕਾ ਵਿਚ ਸ਼ੁਰੂ ਹੋਈ ਨੈਸ਼ਨਲ ਫੁੱਟਬਾਲ ਲੀਗ ਵਿਚ ਹਿੱਸਾ ਲੈ ਰਹੀ ਮਸ਼ਹੂਰ ਟੀਮ ਡਲਾਸ ਕਾਉ-ਬੁਆਏਜ਼ ਨੇ ਅਪਣੀ ਜਰਸੀ ’ਤੇ ਸਿੱਖ ਯੋਧੇ ਜਰਨੈਲ ਹਰੀ ਸਿੰਘ ਨਲੂਆ ਦੀ ਤਸਵੀਰ ਲਗਾਈ ਹੈ। ਇਸ ਦੇ ਨਾਲ ਹੀ ਟੀਮ ਦੇ ਥੀਮ ਪੋਸਟਰ ਵਿਚ ਸਿੰਘ ਦੀ ਤਸਵੀਰ ਵੀ ਦਿਖਾਈ ਦਿਤੀ ਹੈ।

ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਟੀਮ ਦਾ ਥੀਮ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਇਸ ਦਾ ਥੀਮ ‘ਕਾਰਪੇ ਓਮਨੀਆ’ ਹੈ, ਜਿਸ ਦਾ ਅਰਥ ਹੈ "ਸੱਭ ਕੁੱਝ ਜ਼ਬਤ ਕਰਨਾ" (ਭਾਵ ਸੱਭ ਕੁੱਝ ਜਿੱਤ ਲੈਣਾ)।

ਸੋਸ਼ਲ ਮੀਡੀਆ ’ਤੇ ਪੰਜਾਬੀਆਂ ਵਲੋਂ ਵੀ ਹਰੀ ਸਿੰਘ ਨਲੂਆ ਦੀ ਤਸਵੀਰ ਵਾਲੀਆਂ ਹੁੱਡੀਆਂ ਵਿਚ ਖਿਡਾਰੀਆਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਯੂਜ਼ਰਸ ਦਾ ਕਹਿਣਾ ਹੈ ਕਿ ਅਮਰੀਕਾ ਦੀ ਮਸ਼ਹੂਰ ਫੁੱਟਬਾਲ ਦੀ ਟੀਮ ਜਰਨੈਲ ਹਰੀ ਸਿੰਘ ਨਲੂਆ ਤੋਂ ਪ੍ਰੇਰਣਾ ਲੈ ਰਹੀ ਹੈ।