ਇੰਗਲੈਂਡ ਟੀਮ ਦੇ ਮੁੱਖ ਕੋਚ ਬਣੇ ਕ੍ਰਿਸ ਸਿਲਵਰਵੁਡ 

ਏਜੰਸੀ

ਖ਼ਬਰਾਂ, ਖੇਡਾਂ

ਸਿਲਵਰਵੁਡ ਨੇ ਇੰਗਲੈਂਡ (1996-2002) ਲਈ 6 ਟੈਸਟ ਅਤੇ 7 ਇਕ ਰੋਜ਼ਾ ਮੈਚ ਖੇਡੇ ਹਨ।

Chris Silverwood has been appointed as head cricket coach England team

ਲੰਡਨ : ਇੰਗਲੈਂਡ ਨੇ ਕ੍ਰਿਸ ਸਿਲਵਰਵੁਡ ਨੂੰ ਆਪਣਾ ਨਵਾਂ ਮੁੱਖ ਕ੍ਰਿਕਟ ਕੋਚ ਨਿਯੁਕਤ ਕੀਤਾ ਹੈ। ਸਿਲਵਰਵੁਡ, ਟ੍ਰੇਵਰ ਬੇਲਿਸ ਦੀ ਥਾਂ ਲੈਣਗੇ ਜਿਸ ਦਾ ਕਰਾਰ ਪਿਛਲੇ ਮਹੀਨੇ ਖ਼ਤਮ ਹੋ ਗਿਆ ਸੀ। ਬੇਲਿਸ ਦੀ ਦੇਖਰੇਖ 'ਚ ਇੰਗਲੈਂਡ ਨੇ ਇਸ ਸਾਲ ਜੁਲਾਈ 'ਚ ਪਹਿਲੀ ਵਾਰ ਇਕ ਰੋਜ਼ਾ ਵਿਸ਼ਵ ਕੱਪ ਖਿਤਾਬ ਜਿੱਤਿਆ ਹੈ। ਸਿਲਵਰਵੁਡ ਇਸ ਤੋਂ ਪਹਿਲਾਂ ਟੀਮ ਦੇ ਤੇਜਡ ਗੇਂਦਬਾਜ਼ੀ ਕੋਚ ਸਨ ਅਤੇ ਹੁਣ ਉਨ੍ਹਾਂ ਨੂੰ ਸਾਰੇ ਫਾਰਮੈਟਾਂ ਲਈ ਮੁੱਖ ਕੋਚ ਨਿਯੁਕਤ ਕੀਤਾ ਗਿਆ ਹੈ।

ਭਾਰਤ ਅਤੇ ਦੱਖਣ ਅਫ਼ਰੀਕਾ ਦੇ ਸਾਬਕਾ ਕੋਚ ਗੈਰ ਕਰਸਟਨ ਅਤੇ ਸਰੇ ਦੇ ਕ੍ਰਿਕਟ ਨਿਦੇਸ਼ਕ ਏਲੇਕ ਸਟੀਵਰਟ ਆਸਟ੍ਰੇਲੀਆ ਦੇ ਬੇਲਿਸ ਦੀ ਥਾਂ ਲੈਣ ਦੇ ਦਾਅਵੇਦਾਰ ਸਨ। ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਦੇ ਤਿੰਨ ਮੈਂਬਰੀ ਪੈਨਲ ਨੇ ਹਾਲਾਂਕਿ ਸਿਲਵਰਵੁਡ ਦੀ ਚੋਣ ਕੀਤੀ। 

ਇੰਗਲੈਂਡ ਦੇ ਪੁਰਸ਼ ਕ੍ਰਿਕਟ ਦੇ ਮੈਨੇਜਿੰਗ ਡਾਈਰੈਕਟਰ ਐਸ਼ਲੇ ਜਾਈਲਸ ਨੇ ਹਾਲਾਂਕਿ ਸਿਲਵਰਵੁੱਡ ਨੂੰ 'ਆਮ ਉਮੀਦਵਾਰ' ਕਰਾਰ ਦਿੱਤਾ। ਜਾਈਲਸ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਉਹ ਅਜਿਹਾ ਵਿਅਕਤੀ ਹੈ ਕਿ ਜਿਸ ਦੀ ਸਾਨੂੰ ਸਾਡੀ ਕੌਮਾਂਤਰੀ ਟੀਮ ਨੂੰ ਅੱਗੇ ਲਿਜਾਣ ਲਈ ਜ਼ਰੂਰਤ ਹੈ। ਉਹ ਅਜਿਹਾ ਵਿਅਕਤੀ ਹੈ ਜਿਸ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਪਰ ਇਹ ਉਸਦੀ ਸਾਡੇ ਢਾਂਚੇ ਅਤੇ ਪ੍ਰਣਾਲੀ ਗਹਿਰੀ ਸਮਝ, ਟੈਸਟ ਕਪਤਾਨ ਜੋ ਰੂਟ ਅਤੇ ਸੀਮਤ ਓਵਰਾਂ ਦੇ ਕਪਤਾਨ ਇਓਨ ਮੋਰਗਨ ਨਾਲ ਕਰੀਬੀ ਰਿਸ਼ਤੇ ਹਨ ਜਿਸ ਨਾਲ ਅਗਲੇ ਕੁਝ ਸਾਲਾਂ ਵਿਚ ਸਾਨੂੰ ਆਪਣੀ ਯੋਜਨਾ ਤਿਆਰ ਕਰਨ 'ਚ ਮਦਦ ਮਿਲੇਗੀ।"

ਜ਼ਿਕਰਯੋਗ ਹੈ ਕਿ ਸਿਲਵਰਵੁਡ ਨੇ ਇੰਗਲੈਂਡ (1996-2002) ਲਈ 6 ਟੈਸਟ ਅਤੇ 7 ਇਕ ਰੋਜ਼ਾ ਮੈਚ ਖੇਡੇ ਹਨ। ਉਨ੍ਹਾਂ ਦੇ ਕੋਚ ਰਹਿੰਦਿਆਂ ਏਸੇਕਸ ਨੇ ਸਾਲ 2017 'ਚ ਕਾਉਂਟੀ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤਿਆ ਸੀ।