ਚੰਡੀਗੜ੍ਹ ਵਿੱਚ ਵਿਸ਼ਵ ਚੈਂਪੀਅਨਾਂ ਦਾ ਸਵਾਗਤ, ਅਮਨਜੋਤ ਅਤੇ ਹਰਲੀਨ ਨੂੰ ਦੇਖਣ ਲਈ ਭਾਰੀ ਭੀੜ ਹੋਈ ਇਕੱਠੀ ਹੋਈ
ਮੰਤਰੀ ਹਰਪਾਲ ਚੀਮਾ ਤੇ MP ਮੀਤ ਹੇਅਰ ਨੇ ਕੀਤਾ ਸਨਮਾਨਿਤ
Amanjot Kaur and Harleen Deol reached Punjab: ਮਹਿਲਾ ਵਿਸ਼ਵ ਕੱਪ ਚੈਂਪੀਅਨ ਬਣਨ ਵਾਲੀਆਂ ਭਾਰਤੀ ਮਹਿਲਾ ਕ੍ਰਿਕਟ ਟੀਮ ਦੀਆਂ ਖਿਡਾਰਨਾਂ ਹਰਲੀਨ ਦਿਓਲ ਅਤੇ ਅਮਨਜੋਤ ਕੌਰ ਦਾ ਪੰਜਾਬ ਪਹੁੰਚਣ 'ਤੇ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ। ਹਰਲੀਨ ਅਤੇ ਅਮਨਜੋਤ ਸ਼ੁੱਕਰਵਾਰ ਸਵੇਰੇ ਚੰਡੀਗੜ੍ਹ ਹਵਾਈ ਅੱਡੇ 'ਤੇ ਉਤਰੇ। ਪਰਿਵਾਰਾਂ ਅਤੇ ਪ੍ਰਸ਼ੰਸਕਾਂ ਦੀ ਵੱਡੀ ਭੀੜ ਨੇ ਦੋਵਾਂ ਖਿਡਾਰੀਆਂ ਦਾ ਸਵਾਗਤ ਕੀਤਾ। ਪੰਜਾਬ 'ਆਪ' ਸਰਕਾਰ ਦੇ ਮੰਤਰੀ ਹਰਪਾਲ ਚੀਮਾ ਅਤੇ ਲੋਕ ਸਭਾ ਮੈਂਬਰ ਗੁਰਮੀਤ ਮੀਤ ਹੇਅਰ ਨੇ ਵੀ ਉਨ੍ਹਾਂ ਭਰਵਾਂ ਸਵਾਗਤ ਕੀਤਾ।
ਅਮਨਜੋਤ ਅਤੇ ਹਰਲੀਨ ਨੂੰ ਫੁੱਲਾਂ ਅਤੇ ਪੋਸਟਰਾਂ ਨਾਲ ਸਜਾਈ ਇੱਕ ਖੁੱਲ੍ਹੀ ਜੀਪ ਵਿੱਚ ਚੰਡੀਗੜ੍ਹ ਹਵਾਈ ਅੱਡੇ ਤੋਂ ਮੋਹਾਲੀ ਸਥਿਤ ਉਨ੍ਹਾਂ ਦੇ ਘਰ ਲਿਜਾਇਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇਸ ਤੋਂ ਪਹਿਲਾਂ ਖਿਡਾਰੀਆਂ ਨਾਲ ਗੱਲਬਾਤ ਕੀਤੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਹਿਲਾ ਟੀਮ ਨਾਲ ਮੁਲਾਕਾਤ ਕੀਤੀ ਹੈ, ਅਤੇ ਹਰਲੀਨ ਦਿਓਲ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਉਹ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਚਮਕਦਾਰ ਚਮੜੀ ਦਾ ਰਾਜ਼ ਪੁੱਛ ਰਹੀ ਹੈ।