ਕੋਹਲੀ ਨੂੰ ਟਰਾਫੀ ਚੁੱਕਦੇ ਦੇਖ ਅੱਖਾਂ ‘ਚ ਹੰਝੂ ਆ ਗਏ ਸਨ - ਗਾਵਸਕਰ

ਏਜੰਸੀ

ਖ਼ਬਰਾਂ, ਖੇਡਾਂ

ਟੀਮ ਇੰਡੀਆ ਨੇ ਆਸਟਰੇਲੀਆ ਵਿਚ ਇਤਿਹਾਸ ਰੱਚਦੇ ਹੋਏ 4 ਟੈਸਟ ਮੈਚਾਂ ਦੀ ਸੀਰੀਜ਼......

Sunil Gavaskar

ਨਵੀਂ ਦਿੱਲੀ : ਟੀਮ ਇੰਡੀਆ ਨੇ ਆਸਟਰੇਲੀਆ ਵਿਚ ਇਤਿਹਾਸ ਰੱਚਦੇ ਹੋਏ 4 ਟੈਸਟ ਮੈਚਾਂ ਦੀ ਸੀਰੀਜ਼ ਨੂੰ 2-1 ਨਾਲ ਅਪਣੇ ਨਾਂਅ ਕਰ ਲਿਆ। ਸੀਰੀਜ਼ ਦੇ ਨਾਲ ਹੀ ਟੀਮ ਇੰਡੀਆ ਨੇ ਬਾਰਡਰ-ਗਾਵਸਕਰ ਟਰਾਫੀ ਉਤੇ ਕਬਜਾ ਬਰਕਰਾਰ ਰੱਖਿਆ। ਟੀਮ ਇੰਡੀਆ ਦੀ ਇਸ ਜਿੱਤ ਨਾਲ ਕ੍ਰਿਕੇਟ ਸਰੋਤੇ ਖੁਸ਼ ਹਨ। ਸਾਬਕਾ ਦਿੱਗਜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਭਾਰਤੀ ਟੀਮ ਨੇ ਜਦੋਂ ਇਹ ਟਰਾਫੀ ਚੁੱਕੀ ਤਾਂ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ ਸਨ।

ਦੱਸ ਦਈਏ ਕਿ ਗਾਵਸਕਰ ਨੂੰ ਪ੍ਰੇਜੇਂਟੈਸ਼ਨ ਸੈਰੇਮਨੀ ਵਿਚ ਮੌਜੂਦ ਰਹਿਣ ਦਾ ਸੱਦਾ ਨਹੀਂ ਮਿਲਿਆ ਸੀ। ਗਾਵਸਕਰ ਨੇ ਕਿਹਾ ਕਿ ਆਸਟਰੇਲੀਆ ਦੀ ਧਰਤੀ ਉਤੇ ਟੀਮ ਇੰਡੀਆ ਦੀ ਜਿੱਤ ਹੀ ਬਹੁਤ ਹੈ। ਸਿਡਨੀ ਵਿਚ ਖੇਡਿਆ ਗਿਆ ਚੌਥਾ ਅਤੇ ਆਖਰੀ ਟੈਸਟ ਪੰਜਵੇਂ ਦਿਨ ਮੀਂਹ ਦੇ ਕਾਰਨ ਡਰਾਅ ਰਿਹਾ। ਪਹਿਲੀ ਪਾਰੀ ਵਿਚ 622 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕਰਕੇ ਅਤੇ ਆਸਟਰੇਲੀਆ ਨੂੰ 300 ਦੌੜਾਂ ਉਤੇ ਢੇਰ ਕਰਨ ਤੋਂ ਬਾਅਦ ਭਾਰਤ ਇਸ ਮੈਚ ਵਿਚ ਜਿੱਤ ਦੇ ਵੱਲ ਵੱਧ ਰਿਹਾ ਸੀ, ਪਰ ਮੀਂਹ ਨੇ 3-1 ਨਾਲ ਉਸ ਦੀ ਜਿੱਤ ਉਤੇ ਪਾਣੀ ਫੇਰ ਦਿਤਾ।

ਗਾਵਸਕਰ ਨੇ ਕਿਹਾ ਕਿ ਭਾਰਤੀ ਟੀਮ ਨੂੰ ਟਰਾਫੀ ਚੁੱਕ ਦੇ ਦੇਖ ਕੇ ਮੈਨੂੰ ਮਾਣ ਮਹਿਸੂਸ ਹੋਇਆ। ਇਸ ਇਤਿਹਾਸਕ ਸਮੇਂ ਨੂੰ ਦੇਖ ਕੇ ਮੇਰੀਆਂ ਅੱਖਾਂ ਵਿਚ ਹੰਝੂ ਆ ਗਏ। ਇਹ ਹੋਰ ਵੀ ਸ਼ਾਨਦਾਰ ਹੁੰਦਾ ਜੇਕਰ ਮੈਂ ਉਥੇ ਮੌਜੂਦ ਹੁੰਦਾ, ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਆਸਟਰੇਲੀਆ ਨੂੰ ਆਸਟਰੇਲੀਆ ਵਿਚ ਹਰਾਇਆ। ਪਰ ਇਹ ਦੇਖਣਾ ਵੱਡਾ ਸੀ, ਕਿਉਂਕਿ ਮੇਰੀਆਂ ਭਾਵਨਾਵਾਂ ਟੀਮ ਦੇ ਨਾਲ ਸਨ। ਉਨ੍ਹਾਂ ਨੂੰ ਜਿੱਤਦੇ ਹੋਏ ਅਤੇ ਟਰਾਫੀ ਚੁੱਕਦੇ ਹੋਏ ਦੇਖਣਾ ਬੇਹੱਦ ਸ਼ਾਨਦਾਰ ਰਿਹਾ। ਗਾਵਸਕਰ ਇਸ ਤੋਂ ਪਹਿਲਾਂ ਦੀ ਬਾਰਡਰ-ਗਾਵਸਕਰ ਟਰਾਫੀ ਦੇ ਪ੍ਰੇਜੇਂਟੈਸ਼ਨ ਸੈਰੇਮਨੀ ਵਿਚ ਮੌਜੂਦ ਰਹੇ ਸਨ।