India vs England: ਦੂਜੇ ਕ੍ਰਿਕਟ ਟੈਸਟ ਮੈਚ ਲਈ ਟਿਕਟਾਂ ਦੀ ਆਨਲਾਈਨ ਵਿਕਰੀ ਅੱਜ ਤੋਂ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟਿਕਟਾਂ ਸਿਰਫ ਆਮ ਦਰਸ਼ਕਾਂ ਨੂੰ ਹੀ ਆਨਲਾਈਨ ਵੇਚੀਆਂ ਜਾਣਗੀਆਂ। 

cricket match

ਨਵੀਂ ਦਿੱਲੀ:  ਕੋਰੋਨਾਵਾਇਰਸ ਮਹਾਮਾਰੀ ਕਰਕੇ ਕਾਫ਼ੀ ਲੰਬੇ ਸਮੇਂ ਤੋਂ ਸਭ ਕੁਝ ਬੰਦ ਸੀ ਤੇ ਉਸ ਸਮੇਂ ਲੋਕਾਂ ਦੇ ਇਕੱਠ ਤੇ ਰੋਕ ਲਗਾਈ ਗਈ ਸੀ। ਦੱਸਣਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਚੇਨਈ ਵਿਚ 13 ਫਰਵਰੀ ਤੋਂ ਹੋਣ ਵਾਲੇ ਦੂਜੇ ਕ੍ਰਿਕਟ ਟੈਸਟ ਮੈਚ ਦੀ ਟਿਕਟ ਦੀ ਵਿਕਰੀ ਸੋਮਵਾਰ ਤੋਂ ਸ਼ੁਰੂ ਹੋਵੇਗੀ। ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ ਦੇ ਸੱਕਤਰ ਆਰ ਐਸ ਰਾਮਾਸਵਾਮੀ ਨੇ ਐਤਵਾਰ ਨੂੰ ਕਿਹਾ ਕਿ ਟਿਕਟਾਂ ਸਿਰਫ ਆਮ ਦਰਸ਼ਕਾਂ ਨੂੰ ਹੀ ਆਨਲਾਈਨ ਵੇਚੀਆਂ ਜਾਣਗੀਆਂ। 

ਰਾਜ ਸਰਕਾਰ ਨੇ ਦੂਜੇ ਟੈਸਟ ਲਈ 50 ਪ੍ਰਤੀਸ਼ਤ ਦਰਸ਼ਕਾਂ ਦੇ ਦਾਖਲੇ ਦੀ ਆਗਿਆ ਦਿੱਤੀ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਚੇਨਈ ਵਿੱਚ ਬਿਨਾਂ ਦਰਸ਼ਕਾਂ ਦੇ ਖੇਡਿਆ ਜਾ ਰਿਹਾ ਹੈ। ਟਿਕਟਾਂ ਦੀ ਕੋਈ ਕਾਉੰਟਰ ਅਤੇ ਬਾਕਸ ਆਫਿਸ ਵਿਕਰੀ ਨਹੀਂ ਹੋਏਗੀ। ਰਾਜ ਸਰਕਾਰ ਨੇ ਦੂਜੇ ਟੈਸਟ ਲਈ 50 ਪ੍ਰਤੀਸ਼ਤ ਦਰਸ਼ਕਾਂ ਦੇ ਦਾਖਲੇ ਦੀ ਆਗਿਆ ਦਿੱਤੀ ਹੈ।

ਦੋਵਾਂ ਟੀਮਾਂ ਵਿਚਾਲੇ ਪਹਿਲਾ ਟੈਸਟ ਬਿਨਾਂ ਦਰਸ਼ਕਾਂ ਦੇ ਚੇਨਈ ਵਿੱਚ ਖੇਡਿਆ ਜਾ ਰਿਹਾ ਹੈ।  ਟਿਕਟ ਦੀਆਂ ਰੋਜਾਨਾ ਕੀਮਤਾਂ 100 ਤੋਂ 200 ਰੁਪਏ ਦੇ ਵਿਚਕਾਰ ਰੱਖੀਆਂ ਗਈਆਂ ਹਨ।