ਬੋਪੰਨਾ ਨੇ ਜਿੱਤਿਆ ਪਹਿਲਾ ਗ੍ਰੈਂਡ ਸਲੇਮ ਖ਼ਿਤਾਬ
ਭਾਰਤ ਦਾ ਚੋਟੀ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਗ੍ਰੈਂਡ ਸਲੇਮ ਜਿੱਤਣ ਦਾ ਅਪਣਾ ਸੁਪਨਾ ਪੂਰਾ ਕਰ ਲਿਆ ਹੈ। ਬੋਪੰਨਾ ਨੇ ਵੀਰਵਾਰ ਨੂੰ ਸਾਲ ਦੇ ਦੂਜੇ ਗ੍ਰੈਂਡ ਸਲੇਮ ਫ਼੍ਰੈਂਚ
ਪੈਰਿਸ, 8 ਜੂਨ: ਭਾਰਤ ਦਾ ਚੋਟੀ ਡਬਲਜ਼ ਖਿਡਾਰੀ ਰੋਹਨ ਬੋਪੰਨਾ ਨੇ ਗ੍ਰੈਂਡ ਸਲੇਮ ਜਿੱਤਣ ਦਾ ਅਪਣਾ ਸੁਪਨਾ ਪੂਰਾ ਕਰ ਲਿਆ ਹੈ। ਬੋਪੰਨਾ ਨੇ ਵੀਰਵਾਰ ਨੂੰ ਸਾਲ ਦੇ ਦੂਜੇ ਗ੍ਰੈਂਡ ਸਲੇਮ ਫ਼੍ਰੈਂਚ ਓਪਨ ਦਾ ਮਿਸ਼ਰਿਤ ਡਬਲ ਖ਼ਿਤਾਬ ਜਿੱਤ ਲਿਆ ਹੈ। ਬੋਪੰਨਾ ਅਤੇ ਕੈਨੇਡਾ ਦੀ ਗੈਬਰੀਏਲਾ ਡਾਬਰੋਵਸਕੀ ਦੀ 7ਵਾਂ ਦਰਜਾ ਪ੍ਰਾਪਤ ਜੋੜੀ ਨੇ ਜਰਮਨੀ ਦੀ ਏਨਾ ਲੀਨਾ ਗ੍ਰੋਇਨਫ਼ੀਲਡ ਅਤੇ ਕੋਲੰਬੀਆ ਦੇ ਰਾਬਰਟ ਫ਼ਰਾਹ ਦੀ ਜੋੜੀ ਨੂੰ ਇਕ ਘੰਟੇ 6 ਮਿੰਟ ਦੇ ਸਖ਼ਤ ਸੰਘਰਸ਼ 'ਚ 2-6, 6-2, 12-10 ਨਾਲ ਹਰਾ ਕੇ ਖ਼ਿਤਾਬ ਅਪਣੇ ਨਾਂ ਕਰ ਲਿਆ। 37 ਸਾਲਾ ਬੋਪੰਨਾ ਦਾ ਇਹ ਪਹਿਲਾ ਗ੍ਰੈਂਡ ਸਲੇਮ ਖ਼ਿਤਾਬ ਹੈ। ਉਹ ਸਾਲ 2010 'ਚ ਯੂ. ਐੱਸ. ਓਪਨ ਦੇ ਪੁਰਸ਼ ਡਬਲਜ਼ ਦਾ ਫ਼ਾਈਨਲਿਸਟ ਰਿਹਾ ਸੀ। ਉਸ ਤੋਂ 7 ਸਾਲ ਬਾਅਦ ਜਾ ਕੇ ਬੋਪੰਨਾ ਕਿਸੇ ਗ੍ਰੈਂਡ ਸਲੈਮ ਦੇ ਫ਼ਾਈਨਲ 'ਚ ਪਹੁੰਚਿਆ ਅਤੇ ਇਸ ਵਾਰ ਉਸ ਨੇ ਖ਼ਿਤਾਬ ਨੂੰ ਅਪਣੇ ਹੱਥ ਤੋਂ ਨਿਕਲਣ ਨਹੀਂ ਦਿਤਾ।
ਬੋਪੰਨਾ ਇਸ ਸਾਲ ਦੇ ਸ਼ੁਰੂ 'ਚ ਆਸਟ੍ਰੇਲੀਅਨ ਓਪਨ ਦੇ ਮਿਸ਼ਰਿਤ ਡਬਲਜ਼ ਦੇ ਕੁਆਰਟਰ ਫ਼ਾਈਨਲ 'ਚ ਪਹੁੰਚਿਆ ਸੀ ਅਤੇ ਫ੍ਰੈਂਚ ਓਪਨ 'ਚ ਉਸ ਨੇ ਖ਼ਿਤਾਬ ਜਿੱਤ ਲਿਆ। ਬੋਪੰਨਾ ਅਤੇ ਡਾਬਰੋਵਸਕੀ ਦੀ ਜੋੜੀ ਨੇ ਪਹਿਲਾ ਸੈੱਟ 2-6 ਨਾਲ ਗੁਆ ਦਿਤਾ ਪਰ ਦੂਜੇ ਸੈੱਟ 'ਚ ਉਸ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 6-2 ਨਾਲ ਜਿੱਤ ਹਾਸਲ ਕੀਤੀ। ਮੈਚ ਹੁਣ ਸੁਪਰਟਾਈਬ੍ਰੇਕ 'ਚ ਚਲਾ ਗਿਆ ਹੈ। ਸੁਪਰਟਾਈਬ੍ਰੇਕ 'ਚ ਬੋਪੰਨਾ-ਡਾਬਰੋਵਸਕੀ ਨੇ 12-10 ਨਾਲ ਜਿੱਤ ਹਾਸਲ ਕਰ ਕੇ ਖ਼ਿਤਾਬ ਅਪਣੇ ਨਾਮ ਕਰ ਲਿਆ। ਦੋਵੇਂ ਜੋੜੀਆਂ ਨੇ 3-3 ਵਾਰ ਇਕ ਦੂਜੇ ਦੀ ਸਰਵਿਸ ਤੋੜੀ ਹੈ। ਬੋਪੰਨਾ-ਡਾਬਰੋਵਸਕੀ ਨੇ 3 ਐਸ ਲਗਾਉਣ ਤੋਂ ਇਲਾਵਾ 3 ਵੀਨਰਸ ਵੀ ਲਾਏ। ਵਿਰੋਧੀ ਜੋੜੀ ਨੇ 4 ਡਬਲ ਫਾਲਟ ਕੀਤੇ ਅਤੇ ਚਾਰ ਗ਼ਲਤੀਆਂ ਕੀਤੀਆਂ।
ਬੋਪੰਨਾ ਅਪਣੇ ਕਰੀਅਰ 'ਚ ਪੁਰਸ਼ ਡਬਲਜ਼ 'ਚ 4 ਵਾਰ ਆਸਟ੍ਰੇਲੀਅਨ ਓਪਨ ਦੇ ਤੀਜੇ ਦੌਰ 'ਚ, 2 ਵਾਰ ਫ਼੍ਰੈਂਚ ਓਪਨ ਦੇ ਕੁਆਰਟ ਫ਼ਾਈਨਲ 'ਚ ਪੁਰਸ਼ 'ਚ, 2 ਵਾਰ ਵਿੰਬਲਡਨ ਦੇ ਸੈਮੀਫ਼ਾਈਨਲ 'ਚ ਅਤੇ ਇਕ ਵਾਰ ਯੂ. ਐੱਸ. ਓਪਨ ਦੇ ਫ਼ਾਈਨਲ 'ਚ ਪਹੁੰਚਿਆ ਸੀ। ਉਸ ਨੇ ਮਿਸ਼ਰਿਤ ਡਬਲਜ਼ 'ਚ 4 ਵਾਰ ਆਸਟ੍ਰੇਲੀਅਨ ਓਪਨ ਦੇ ਕੁਆਰਟ ਫ਼ਾਈਨਲ ਅਤੇ ਇਕ-ਇਕ ਵਾਰ ਵਿੰਬਲਡਨ ਅਤੇ ਯੂ. ਐਸ. ਓਪਨ ਦੇ ਕੁਆਰਟਰ ਫ਼ਾਈਨਲ 'ਚ ਥਾਂ ਬਣਾਈ।
ਭਾਰਤੀ ਖਿਡਾਰੀ ਪਹਿਲੀ ਵਾਰ ਫ੍ਰੈਂਚ ਓਪਨ ਦੇ ਫਾਈਨਲ 'ਚ ਪਹੁੰਚਿਆ ਅਤੇ 37 ਸਾਲ ਦੀ ਉਮਰ 'ਚ ਉਸ ਨੇ ਆਪਣਾ ਪਹਿਲਾ ਗ੍ਰੈਂਡ ਸਲੇਮ ਖਿਤਾਬ ਜਿੱਤ ਲਿਆ। ਬੋਪੰਨਾ ਦੇ ਕਰੀਅਰ ਦਾ ਇਹ 17ਵਾਂ ਡਬਲ ਖਿਤਾਬ ਹੈ।