ਰਾਸ਼ਟਰ ਮੰਡਲ ਖੇਡਾਂ : ਭਾਰ ਤੋਲਨ 'ਚ ਪੂਨਮ ਅਤੇ ਏਅਰ ਪਿਸਟਲ 'ਚ ਮਨੂ ਭਾਕਰ ਨੂੰ ਮਿਲਿਆ ਗੋਲਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਰਾਸ਼ਟਰ ਮੰਡਲ ਖੇਡਾਂ-2018 ਵਿਚ ਭਾਰਤੀ ਖਿਡਾਰੀਆਂ ਦਾ ਦਬਦਬਾ ਜਾਰੀ ਹੈ। ਭਾਰਤ ਦੀ ਮਹਿਲਾ ਭਾਰ ...

CWG-2018 :indias punam yadav and manu bhakar wins gold weightlifting and air pistol

ਨਵੀਂ ਦਿੱਲੀ : ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ ਰਾਸ਼ਟਰ ਮੰਡਲ ਖੇਡਾਂ-2018 ਵਿਚ ਭਾਰਤੀ ਖਿਡਾਰੀਆਂ ਦਾ ਦਬਦਬਾ ਜਾਰੀ ਹੈ। ਭਾਰਤ ਦੀ ਮਹਿਲਾ ਭਾਰ ਤੋਲਕ ਪੂਨਮ ਯਾਦਵ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਐਤਵਾਰ ਨੂੰ ਚੌਥੇ ਦਿਨ ਭਾਰਤ ਨੂੰ ਸੁਨਹਿਰੀ ਸ਼ੁਰੂਆਤ ਦਿਤੀ।

ਉਸ ਨੇ ਮਹਿਲਾਵਾਂ ਦੇ 69 ਕਿੱਲੋ ਵਰਗ ਮੁਕਾਬਲੇ ਵਿਚ ਭਾਰਤ ਨੂੰ ਪੰਜਵਾਂ ਸੋਨ ਤਮਗ਼ਾ ਦਿਵਾਇਆ। ਉਥੇ ਹੀ ਉਸ ਦੇ ਤੁਰਤ ਬਾਅਦ 10 ਮੀਟਰ ਏਅਰ ਪਿਸਟਲ ਵਿਚ ਇਕ ਸੋਨੇ ਅਤੇ ਚਾਂਦੀ ਦਾ ਤਮਗ਼ਾ ਭਾਰਤ ਦੇ ਨਾਮ ਰਿਹਾ। 10 ਮੀਟਰ ਏਅਰ ਪਿਸਟਲ ਨਿਸ਼ਾਨੇਬਾਜ਼ੀ ਵਿਚ ਮਨੂ ਭਾਕਰ ਨੇ ਭਾਰਤ ਨੂੰ ਛੇਵਾਂ ਸੋਨ ਤਮਗ਼ਾ ਦਿਵਾਇਆ।

ਇੰਨਾ ਹੀ ਨਹੀਂ, 10 ਮੀਟਰ ਏਅਰ ਪਿਸਟਲ ਵਿਚ ਚਾਂਦੀ ਦਾ ਤਮਗ਼ਾ ਵੀ ਭਾਰਤ ਦੇ ਨਾਮ ਰਿਹਾ, ਜਿਸ ਵਿਚ ਹਿਨਾ ਸਿੱਧੂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਤਮਗ਼ਾ ਅਪਣੇ ਨਾਮ ਕੀਤਾ। ਭਾਰ ਤੋਲਕ ਨੂੰ ਛੱਡ ਦਈਏ ਤਾਂ ਹੋਰ ਕਿਸੇ ਮੁਕਾਬਲੇ ਵਿਚ ਇਹ ਭਾਰਤ ਦੇ ਲਈ ਪਹਿਲਾ ਸੋਨ ਤਮਗ਼ਾ ਹੈ। ਹੁਣ ਭਾਰਤ ਦੇ ਕੁੱਲ 6 ਸੋਨ ਤਮਗ਼ੇ ਹੋ ਗਏ ਹਨ। 

ਭਾਰਤ ਨੂੰ ਹੁਣ ਤਕ ਸਾਰੇ ਸੋਨ ਤਮਗ਼ੇ ਭਾਰ ਤੋਲਕ ਮੁਕਾਬਲੇ ਵਿਚ ਹੀ ਮਿਲੇ ਹਨ। ਪੂਨਮ ਨੇ ਕੁੱਲ 222 ਕਿੱਲੋ ਦਾ ਭਾਰ ਉਠਾਇਆ। ਉਨ੍ਹਾਂ ਨੇ ਸਨੈਚ ਵਿਚ 100 ਕਿੱਲੋ ਦਾ ਭਾਰ ਉਠਾ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਉਥੇ ਹੀ ਕਲੀਨ ਐਂਡ ਜਰਕ ਵਿਚ ਉਨ੍ਹਾਂ ਨੇ 122 ਕਿੱਲੋਗ੍ਰਾਮ ਦਾ ਭਾਰ ਉਠਾ ਕੇ ਬਿਹਤਰੀਨ ਪ੍ਰਦਰਸ਼ਨ ਕੀਤਾ।

ਪੂਨਮ ਤੋਂ ਪਹਿਲਾਂ ਮੀਰਾਬਾਈ ਚਾਨੂ, ਸੰਜੀਤ ਚਾਨੂ, ਸਤੀਸ਼ ਕੁਮਾਰ ਸ਼ਿਵਮੰਗਲਮ ਅਤੇ ਵੈਂਕਟ ਰਾਹੁਲ ਵੀ ਭਾਰ ਤੋਲਨ ਮੁਕਾਬਲੇ ਵਿਚ ਹੀ ਸੋਨ ਤਮਗ਼ੇ ਅਪਣੇ ਨਾਮ ਕਰ ਚੁੱਕੇ ਹਨ। ਇਸ ਤਰ੍ਹਾਂ ਭਾਰਤ ਨੂੰ ਮਿਲੇ 5 ਸੋਨ ਤਮਗਿ਼ਆਂ ਵਿਚੋਂ ਤਿੰਨ ਸੋਨ ਤਮਗ਼ੇ ਭਾਰਤ ਦੀਆਂ ਬੇਟੀਆਂ ਨੇ ਹੀ ਦਿਵਾਏ ਹਨ। ਭਾਰਤ ਲਈ ਸੋਨ ਤਮਗ਼ੇ ਦਾ ਖ਼ਾਤਾ ਮੀਰਾਬਾਈ ਚਾਨੂ ਨੇ ਖੋਲ੍ਹਿਆ ਸੀ।