ਭਾਰਤ ਅਤੇ ਇੰਗਲੈਂਡ ਵਿਚਾਲੇ ਹੋਵੇ ਫ਼ਾਈਨਲ: ਕੋਹਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਲੰਡਨ, 13 ਜੂਨ: ਲੀਗ ਪੜਾਅ ਤੋਂ ਅੱਗੇ ਨਿਕਲਣ ਦੀ ਮੁਸ਼ਕਲ ਚੁਨੌਤੀ ਤੋਂ ਪਾਰ ਪਾ ਚੁੱਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਚੈਂਪੀਅਨਜ਼ ਟਰਾਫ਼ੀ ਸੈਮੀਫ਼ਾਈਨਲ 'ਚ

Virat Kohli

ਲੰਡਨ, 13 ਜੂਨ: ਲੀਗ ਪੜਾਅ ਤੋਂ ਅੱਗੇ ਨਿਕਲਣ ਦੀ ਮੁਸ਼ਕਲ ਚੁਨੌਤੀ ਤੋਂ ਪਾਰ ਪਾ ਚੁੱਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਚੈਂਪੀਅਨਜ਼ ਟਰਾਫ਼ੀ ਸੈਮੀਫ਼ਾਈਨਲ 'ਚ ਵਿਰੋਧੀ ਟੀਮ ਮਾਇਨੇ ਨਹੀਂ ਰਖਦੀ ਪਰ ਸਾਰੇ ਚਾਹੁੰਦੇ ਹਨ ਕਿ ਫ਼ਾਈਨਲ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਵੇ। ਭਾਰਤ ਦੂਜੇ ਸੈਮੀਫ਼ਾਈਨਲ 'ਚ ਬੰਗਲਾਦੇਸ਼ ਨਾਲ ਖੇਡੇਗਾ ਜਦਕਿ ਪਹਿਲੇ ਸੈਮੀਫ਼ਾਈਨਲ 'ਚ ਕਲ ਇੰਗਲੈਂਡ ਦਾ ਸਾਹਮਣਾ ਪਾਕਿਸਤਾਨ ਨਾਲ ਹੋਵੇਗਾ।
ਭਾਰਤੀ ਕਪਤਾਨ ਵਿਰਾਟ ਕੋਹਲੀ, ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਕੋਚ ਅਨਿਲ ਕੁੰਬਲੇ ਨੇ ਕਲ ਸ਼ਾਮ ਲਾਰਡਸ ਕ੍ਰਿਕਟ ਮੈਦਾਨ 'ਤੇ ਆਯੋਜਿਤ ਵਿਸ਼ੇਸ਼ ਸਮਾਰੋਹ 'ਚ ਹਿੱਸਾ ਲਿਆ। ਇਸ ਦਾ ਆਯੋਜਨ ਭਾਰਤੀ ਹਾਈ ਕਮਿਸ਼ਨਰ ਨੇ ਕੀਤਾ ਸੀ। ਕੋਹਲੀ ਨੇ ਕਿਹਾ, ''ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸੈਮੀਫ਼ਾਈਨਲ 'ਚ ਅਸੀਂ ਕਿਸ ਨਾਲ ਖੇਡ ਰਹੇ ਹਾਂ। ਲੀਗ ਪੜਾਅ ਸੱਭ ਤੋਂ ਮੁਸ਼ਕਲ ਸੀ। ਅਸੀਂ ਹੁਣ ਫ਼ਾਈਨਲ ਤੋਂ ਇਕ ਜਿੱਤ ਦੂਰ ਹਾਂ। ਹਰ ਕੋਈ ਚਾਹੁਦਾ ਹੈ ਕਿ ਫ਼ਾਈਨਲ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਵੇ। ਦੋਵੇਂ ਟੀਮਾਂ ਚੰਗਾ ਖੇਡੀਆਂ ਤਾਂ ਲੋਕਾਂ ਨੂੰ ਇਹ ਵੇਖਣ ਨੂੰ ਮਿਲੇਗਾ। (ਏਜੰਸੀ)