ਜਦੋਂ ਗਲੀ ਕ੍ਰਿਕਟ ਵਾਂਗ ਖੇਡਿਆ ਗਿਆ ਕੌਮਾਂਤਰੀ ਇਕ ਦਿਨਾ ਮੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਗਲੀ ਕ੍ਰਿਕਟ ਵਿਚ ਸਟੰਪ ਨਾ ਵੀ ਹੋਣ ਤਾਂ ਇਹ ਆਮ ਗੱਲ ਹੈ ਪਰ ਜੇਕਰ ਕੌਮਾਂਤਰੀ ਮੈਚ ਨੂੰ ਬਿਨਾਂ ਗਿੱਲੀਆਂ (ਬੇਲਜ਼) ਤੋਂ ਖੇਡਿਆ ਗਿਆ ਹੋਵੇ ਤਾਂ ਇਸ ਬਾਰੇ ਤੁਹਾਡਾ ਕੀ..

Cricket match

ਨਵੀਂ ਦਿੱਲੀ, 11 ਜੂਨ: ਗਲੀ ਕ੍ਰਿਕਟ ਵਿਚ ਸਟੰਪ ਨਾ ਵੀ ਹੋਣ ਤਾਂ ਇਹ ਆਮ ਗੱਲ ਹੈ ਪਰ ਜੇਕਰ ਕੌਮਾਂਤਰੀ ਮੈਚ ਨੂੰ ਬਿਨਾਂ ਗਿੱਲੀਆਂ (ਬੇਲਜ਼) ਤੋਂ ਖੇਡਿਆ ਗਿਆ ਹੋਵੇ ਤਾਂ ਇਸ ਬਾਰੇ ਤੁਹਾਡਾ ਕੀ ਵਿਚਾਰ ਹੈ! ਮੌਸਮ ਦੀ ਮਾਰ ਕੁੱਝ ਵੀ ਕਰਵਾ ਸਕਦੀ ਹੈ।
ਬੀਤੇ ਦਿਨ ਵੈਸਟ ਇੰਡੀਜ਼ ਬਨਾਮ ਅਫ਼ਗਾਨਿਸਤਾਨ ਮੁਕਾਬਲੇ ਦੌਰਾਨ ਹਵਾ ਇਨੀਂ ਜ਼ੋਰ ਨਾਲ ਚੱਲੀ ਕਿ ਗਿੱਲੀਆਂ ਨੂੰ ਸਟੰਪ 'ਤੇ ਟਿਕਾਉਣਾ ਬਹੁਤ ਔਖਾ ਹੋ ਗਿਆ। ਇਸ 'ਤੇ ਕਪਤਾਨਾਂ ਦੀ ਸਹਿਮਤੀ ਨਾਲ ਅੰਪਾਇਰ ਦੀ ਇਜਾਜ਼ਤ ਮਿਲਣ 'ਤੇ ਵੈਸਟ ਇੰਡੀਜ਼ ਦੇ ਤੇਜ਼ ਗੇਂਦਬਾਜ਼ ਅਲਜ਼ਾਰੀ ਜੋਸੇਫ਼ ਨੇ ਵੀਹਵੇਂ ਓਵਰ ਦੀ ਦੂਜੀ ਗੇਂਦ ਸੁੱਟੀ ਤਾਂ ਸਟੰਪ ਤੋਂ ਗਿੱਲੀਆਂ ਹਟਾ ਦਿਤੀਆਂ ਗਈਆਂ ਸਨ।  
ਹਾਲਾਂਕਿ ਇਨ੍ਹਾਂ ਗਿੱਲੀਆਂ ਦੇ ਡਿੱਗਣ ਨਾਲ ਹੀ ਤੈਅ ਹੁੰਦਾ ਹੈ ਕਿ ਬੱਲੇਬਾਜ਼ ਆਊਟ ਹੈ ਜਾਂ ਨਹੀਂ ਪਰ ਅਜਿਹੇ ਉਦਾਹਰਣ ਬਹੁਤ ਘੱਟ ਹੁੰਦੇ ਹਨ।
ਜ਼ਿਕਰਯੋਗ ਹੈ ਕਿ ਅਫ਼ਗਾਨਿਸਤਾਨ ਨੇ ਵੱਡਾ ਉਲਟਫ਼ੇਰ ਕਰਦਿਆਂ ਕਦੇ ਵਿਸ਼ਵ ਚੈਂਪੀਅਨ ਰਹੀ ਵੈਸਟਇੰਡੀਜ਼ ਦੀ ਟੀਮ ਨੂੰ 63 ਦੌੜਾਂ ਨਾਲ ਹਰਾ ਦਿਤਾ ਗਿਆ ਅਤੇ ਆਈ.ਪੀ.ਐਲ. 'ਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਅਫ਼ਗਾਨੀ ਫ਼ਿਰਕੀ ਗੇਂਦਬਾਜ਼ ਰਾਸ਼ਿਦ ਖ਼ਾਨ ਨੇ 2.07 ਦੀ ਔਸਤ ਨਾਲ 7 ਵਿਕਟਾ ਹਾਸਲ ਕੀਤੀਆਂ। (ਏਜੰਸੀ)