ਆਈਪੀਐਲ : ਸ਼ੁਰੂਆਤੀ ਮੈਚ 'ਚ ਚੇਨਈ ਨੇ ਮੁੰਬਈ ਨੂੰ ਦਿਤੀ ਇਕ ਵਿਕਟ ਨਾਲ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈਪੀਐਲ ਦਾ ਆਗਾਜ਼ ਹੋ ਚੁਕਾ ਹੈ। ਜਿਸ ਤੋਂ ਬਾਅਦ ਆਈਪੀਐਲ ਦੀਆਂ ਦੋ ਦਿੱਗਜ਼ ਟੀਮਾਂ ਚੇਨਈ ਤੇ ਮੁੰਬਈ ਦਾ ਪਹਿਲਾ ਮੈਚ ਦੇਖਣ ਨੂੰ ਮਿਲਿਆ। ਇਹ ਮੁਕਾਬਲਾ...

mi vs csk

ਮੁੰਬਈ : ਆਈਪੀਐਲ ਦਾ ਆਗਾਜ਼ ਹੋ ਚੁਕਾ ਹੈ। ਜਿਸ ਤੋਂ ਬਾਅਦ ਆਈਪੀਐਲ ਦੀਆਂ ਦੋ ਦਿੱਗਜ਼ ਟੀਮਾਂ ਚੇਨਈ ਤੇ ਮੁੰਬਈ ਦਾ ਪਹਿਲਾ ਮੈਚ ਦੇਖਣ ਨੂੰ ਮਿਲਿਆ। ਇਹ ਮੁਕਾਬਲਾ ਸਨਿਚਰਵਾਰ ਨੂੰ ਵਾਨਖੇੜੇ ਸਟੇਡੀਅਮ 'ਚ ਖੇਡਿਆ ਗਿਆ। ਜਿਸ 'ਚ ਚੇਨਈ ਨੇ ਮੁੰਬਈ ਨੂੰ 1 ਵਿਕਟਾਂ ਨਾਲ ਹਰਾ ਕੇ ਮੈਚ 'ਚ ਜਿੱਤ ਹਾਸਲ ਕੀਤੀ। ਚੇਨਈ ਨੇ ਟਾਸ ਜਿੱਤੀ ਤੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ। 

ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਚੇਨਈ ਨੂੰ 166 ਦੌੜਾਂ ਦਾ ਟੀਚਾ ਦਿੱਤਾ। ਮੁੰਬਈ ਵਲੋਂ ਬੱਲੇਬਾਜ਼ੀ ਕਰਨ ਉਤਰੇ ਕਪਤਾਨ ਰੋਹਿਤ ਸ਼ਰਮਾ ਅਤੇ ਇਵਨ ਲੁਇਸ ਨੇ ਕਾਫੀ ਸ਼ਾਨਦਾਰ ਬੱਲੇਬਾਜ਼ੀ ਦੀ ਸ਼ੁਰੂਆਤ ਕੀਤੀ। ਰੋਹਿਤ ਨੇ ਅਪਣੀ ਪਾਰੀ 'ਚ 18 ਗੇਂਦਾਂ ਦਾ ਸਾਹਮਣਾ ਕਰਦੇ ਹੋਏ 15 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਰੋਹਿਤ ਦਾ ਸਾਥ ਦੇ ਰਹੇ ਲੁਇਸ ਦੀ ਸ਼ੁਰੂਆਤ ਕੁਝ ਖਾਸ ਨਹੀਂ ਰਹੀ ਅਤੇ ਬਿਨ੍ਹਾ ਖਾਂਤਾ ਖੋਲੇ ਆਊਟ ਹੋ ਗਏ। ਮੁੰਬਈ ਟੀਮ ਦੇ ਵਿਕਟਕੀਪਰ ਇਸ਼ਾਨ ਕਿਸ਼ਨ ਨੇ 40 ਦੌੜਾਂ ਅਤੇ ਸੂਰਜ ਕੁਮਾਰ ਯਾਦਵ ਨੇ 43 ਦੌੜਾਂ ਦੀ ਪਾਰੀ ਖੇਡੀ। 

ਮੁੰਬਈ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਨੇ ਅਜੇਤੂ 22 ਦੌੜਾਂ ਅਤੇ ਕੁਣਾਨ ਪੰਡਯਾ ਨੇ 41 ਦੌੜਾਂ ਦੀ ਅਜੇਤੂ ਪਾਰੀ ਖੇਡੀ। ਟੀਚੇ ਦਾ ਪਿੱਛਾ ਕਰਨ ਉਤਰੀ ਚੇਨਈ ਦੀ ਸ਼ੁਰੂਆਤ ਵੀ ਕੁਝ ਖਾਸ ਨਹੀਂ ਰਹੀ। ਬੱਲੇਬਾਜ਼ੀ ਕਰਨ ਉਤਰੇ ਸ਼ੇਨ ਵਾਟਸਨ ਨੇ 16 ਦੌੜਾਂ ਹੀ ਬਣਾਈਆਂ ਅਤੇ ਉਸ ਦੇ ਨਾਲ ਬੱਲੇਬਾਜ਼ੀ ਕਰਨ ਉਤਰੇ ਅੰਬਾਤੀ ਰਾਇਡੂ ਨੇ 22 ਦੌੜਾਂ ਦੀ ਪਾਰੀ ਖੇਡੀ। ਕਪਤਾਨ ਮਹਿੰਦਰ ਸਿੰਘ ਧੋਨੀ ਵੀ 5 ਦੌੜਾਂ ਬਣਾ ਕੇ ਪਵੇਲੀਅਲ ਵਾਪਸ ਚਲੇ ਗਏ। ਇਸ ਤੋਂ ਬਾਅਦ ਡਵੇਨ ਬਰਾਵੋ ਨੇ ਪਾਰੀ ਨੂੰ ਸੰਭਾਲਦੇ ਹੋਏ 28 ਗੇਂਦਾਂ 'ਚ 68 ਦੌੜਾਂ ਦੀ ਪਾਰੀ ਖੇਡੀ। 

ਮੁੰਬਈ ਟੀਮ ਦੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਕਾਫੀ ਵਧੀਆ ਰਿਹਾ। ਟੀਮ ਵਲੋਂ ਗੇਂਦਬਾਜ਼ੀ ਕਰਦੇ ਹੋਏ ਮਯੰਕ ਮਾਰਕੰਡੇ ਨੇ 3 ਅਤੇ ਹਾਰਦਿਕ ਪੰਡਯਾ ਨੇ 3 ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਮੁਸਤਫਾਫੁਰ ਰਹਿਮਾਨ, ਮਿਸ਼ੇਲ ਮੈਕਲੇਨਾਘਨ ਅਤੇ ਜਸਪ੍ਰੀਤ ਬੁਮਰਾਹ ਨੇ 1-1 ਵਿਕਟ ਹਾਸਲ ਕੀਤੀ। ਅੱਜ ਪੰਜਾਬ ਤੇ ਦਿੱਲੀ ਵਿਚਕਾਰ ਮੈਚ ਖੇਡਿਆ ਜਾਵੇਗਾ। ਇਹ ਦੋਨੇ ਟੀਮਾਂ ਵਿਚਕਾਰ ਮੈਚ ਜ਼ਬਰਦਸਤ ਹੋਣ ਵਾਲਾ ਹੈ।