ਅਫਗ਼ਾਨਿਸਤਾਨ ਵਿਰੁਧ ਇੱਕਲੌਤੇ ਟੈਸਟ 'ਚ ਰਹਾਣੇ ਨੂੰ ਮਿਲੀ ਭਾਰਤੀ ਟੀਮ ਦੀ ਕਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅਫਗ਼ਾਨਿਸਤਾਨ ਵਿਰੁਧ ਹੋਣ ਵਾਲੇ ਇਤਿਹਾਸਕ ਟੈਸਟ ਮੈਚ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੌਜੂਦ ਨਹੀਂ ਰਹਿਣਗੇ ਕਿਉਂਕਿ ਉਹ ਉਸ ਸਮੇਂ ਇੰਗਲੈਂਡ ਵਿਚ ਇੰਗਲਿਸ਼...

Ajinkya Rahane

ਨਵੀਂ ਦਿੱਲੀ : ਅਫਗ਼ਾਨਿਸਤਾਨ ਵਿਰੁਧ ਹੋਣ ਵਾਲੇ ਇਤਿਹਾਸਕ ਟੈਸਟ ਮੈਚ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਮੌਜੂਦ ਨਹੀਂ ਰਹਿਣਗੇ ਕਿਉਂਕਿ ਉਹ ਉਸ ਸਮੇਂ ਇੰਗਲੈਂਡ ਦੇ ਇੰਗਲਿਸ਼ ਕ੍ਰਿਕਟ ਕਾਉਂਟੀ ਵਿਚ ਖੇਡ ਰਹੇ ਹੋਣਗੇ। 14 ਜੂਨ ਤੋਂ ਖੇਡੇ ਜਾਣ ਵਾਲੇ ਅਫਗ਼ਾਨਿਸਤਾਨ ਵਿਰੁਧ ਇਤਿਹਾਸਕ ਟੈਸਟ ਵਿਚ ਟੀਮ ਇੰਡੀਆ ਦੀ ਕਮਾਨ ਭਾਰਤੀ ਟੀਮ ਦੇ ਬੱਲੇਬਾਜ਼ ਅਜਿੰਕਿਅਾ ਰਹਾਣੇ ਨੂੰ ਦਿਤੀ ਗਈ ਹੈ। ਮੌਜੂਦਾ ਸਮੇਂ ਵਿਚ ਅਜਿੰਕਿਅਾ ਰਹਾਣੇ ਭਾਰਤੀ ਟੈਸਟ ਕ੍ਰਿਕਟ ਟੀਮ ਦੇ ਉਪਕਪਤਾਨ ਹਨ।    

ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਅਜਿੰਕਿਅਾ ਰਹਾਣੇ ਨੂੰ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਵੀ ਉਹ ਪਿਛਲੇ ਸਾਲ ਆਸਟਰੇਲੀਆ ਵਿਰੁਧ ਧਰਮਸ਼ਾਲਾ ਵਿਚ ਖੇਡੇ ਗਏ ਟੈਸਟ ਮੈਚ ਵਿਚ ਕਪਤਾਨੀ ਕਰ ਚੁਕੇ ਹਨ। ਇਸ ਮੈਚ ਵਿਚ ਭਾਰਤੀ ਟੀਮ ਨੂੰ ਰਹਾਣੇ ਦੀ ਕਪਤਾਨੀ ਵਿਚ ਜਿੱਤ ਮਿਲੀ ਸੀ। ਅਜਿਹੇ ਵਿਚ ਰਹਾਣੇ ਅਫਗ਼ਾਨਿਸਤਾਨ ਵਿਰੁਧ ਵੀ ਅਪਣਾ ਜੇਤੂ ਅਭਿਆਨ ਜਾਰੀ ਰੱਖਣਾ ਚਾਹੁਣਗੇ। 

 ਇੰਗਲੈਂਡ ਵਿਚ ਇੰਗਲਿਸ਼ ਕ੍ਰਿਕਟ ਕਾਉਂਟੀ ਵਿਚ ਹਿੱਸਾ ਲੈ ਰਹੇ ਈਸ਼ਾਂਤ ਸ਼ਰਮਾ  ਅਤੇ ਚੇਤੇਸ਼ਵਰ ਪੁਜਾਰਾ ਵੀ ਅਫਗ਼ਾਨਿਸਤਾਨ ਵਿਰੁਧ ਹੋਣ ਵਾਲੇ ਇਕਲੌਤੇ ਟੈਸਟ ਮੈਚ ਵਿਚ ਹਿੱਸਾ ਲੈਣਗੇ। ਫ਼ਿਲਹਾਲ ਦੋਨੇ ਖਿਡਾਰੀ ਇੰਗਲੈਂਡ ਵਿਚ ਹਨ।

ਟੈਸਟ ਵਿਚ ਹਿੱਸਾ ਲੈਣ ਲਈ ਦੋਨੇਂ ਖਿਡਾਰੀ ਭਾਰਤ ਵਾਪਸ ਆਉਂਣਗੇ। ਅਫਗ਼ਾਨਿਸਤਾਨ ਵਿਰੁਧ ਟੈਸਟ ਖੇਡ ਕੇ ਪੁਜਾਰਾ ਫ਼ਿਰ ਵਾਪਸ ਇੰਗਲੈਂਡ ਪਰਤ ਜਾਣਗੇ ਤਾਂ ਜੋ ਹੈਂਪਸ਼ਾਇਰ ਵਿਰੁਧ ਉਹ ਯਾਰਕਸ਼ਾਇਰ ਨਾਲ ਖੇਡ ਸਕਣ ਇਹ ਮੈਚ 20 ਜੂਨ ਨੂੰ ਹੋਵੇਗਾ।