ਪੰਜਾਬ ਤੇ ਰਾਜਸਥਾਨ ਮੈਚ 'ਤੇ ਹਨੇਰੀ-ਤੂਫਾਨ ਦਾ ਖ਼ਤਰਾ, ਰੱਦ ਹੋ ਸਕਦੈ ਮੈਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈਪੀਮਐਲ 2018 ਵਿਚ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਅੱਜ ਰਾਤ ਰਾਜਸਥਾਨ ਰਾਇਲਸ ਅਤੇ ਕਿੰਗਸ ਇਲੈਵਨ ਪੰਜਾਬ ਵਿਚਕਾਰ ਮੈਚ ਹੋਣਾ...

kings xi punjab vs rajastan royals

 ਨਵੀਂ ਦਿੱਲੀ :  ਆਈਪੀਮਐਲ 2018 ਵਿਚ ਰਾਜਸਥਾਨ ਦੀ ਰਾਜਧਾਨੀ ਜੈਪੁਰ ਵਿਚ ਅੱਜ ਰਾਤ ਰਾਜਸਥਾਨ ਰਾਇਲਸ ਅਤੇ ਕਿੰਗਸ ਇਲੈਵਨ ਪੰਜਾਬ ਵਿਚਕਾਰ ਮੈਚ ਹੋਣਾ ਹੈ ਪਰ ਹਨ੍ਹੇਰੀ ਅਤੇ ਤੂਫਾਨ ਦੀ ਭਵਿੱਖਵਾਣੀ ਨੂੰ ਵੇਖਦੇ ਹੋਏ ਮੈਚ ਦੇ ਹੋਣ ਜਾਂ ਨਾ ਹੋਣ ਉਤੇ ਸਵਾਲ ਬਣਿਆ ਹੋਇਆ ਹੈ। ਦਸ ਦਈਏ ਕਿ ਰਾਜਸਥਾਨ ਦੇ ਪੱਛਮੀ ਇਲਾਕੇ ਵਿਚ ਭਿਆਨਕ ਤੂਫਾਨ ਉਠਿਆ ਹੈ। ਰੇਤੀਲੇ ਤੂਫਾਨ ਨੇ ਬੀਕਾਨੇਰ, ਬਾਡਮੇਰ ਅਤੇ ਜੈਸਲਮੇਰ ਨੂੰ ਅਪਣੀ ਲਪੇਟ ਵਿਚ ਲੈ ਲਿਆ ਹੈ।

ਚਾਰੇ ਪਾਸੇ ਧੂੜ ਹੀ ਧੂੜ ਹੈ ਅਤੇ ਪੂਰੇ ਬੀਕਾਨੇਰ ਵਿਚ ਹਨੇਰਾ ਛਾ ਗਿਆ ਹੈ। ਦਸ ਦਈਏ ਕਿ ਕਿੰਗਜ਼ ਇਲੈਵਨ ਪੰਜਾਬ ਜਿਥੇ 9 ਵਿਚੋਂ 6 ਮੈਚ ਜਿਤ ਕੇ ਅੰਕ ਸੂਚੀ ਵਿਚ ਤੀਜੇ ਸਥਾਨ ਉਤੇ ਹੈ ਉਥੇ ਹੀ ਰਾਜਸਥਾਨ 9 ਵਿਚੋਂ 6 ਮੈਚ ਹਾਰ ਕੇ ਅੰਕ ਸੂਚੀ ਵਿਚ ਸੱਭ ਤੋਂ ਹੇਠਾਂ ਹੈ। ਮੋਸਮ ਵਿਭਾਗ ਵਲੋਂ ਤੇਜ਼ ਹਨੇਰੀ ਆਉਣ ਦੇ ਸੰਕੇਤ ਦਿਤੇ ਗਏ ਹਨ ਜਿਸ ਕਾਰਨ ਅੱਜ ਹੋਣ ਵਾਲਾ ਮੈਚ ਰੱਦ ਵੀ ਸਕਦਾ ਹੈ। 

ਕਿਸ ਤਰ੍ਹਾਂ ਹਨ ਦੋਨੋਂ ਟੀਮਾਂ :-
ਰਾਜਸਥਾਨ ਰਾਇਲਸ
: ਅਜਿੰਕਿਅਾ ਰਹਾਣੇ (ਕਪਤਾਨ), ਅੰਕਿਤ ਸ਼ਰਮਾ, ਸੰਜੂ ਸੈਮਸਨ, ਬੈਨ ਸਟੋਕਸ, ਧਵਲ ਕੁਲਕਰਣੀ, ਜੋਫ਼ਰਾ ਆਰਚਰ, ਡਾਰਸੀ ਸ਼ਾਰਟ, ਦੁਸ਼ਮੰਤਾ ਚਮੀਰਾ,  ਸਟੁਅਰਟ ਬਿੰਨੀ,  ਸ਼ਰੇਇਸ ਗੋਪਾਲ, ਐਸ. ਮਿਥੁਨ, ਜੈ ਦੇਵ ਉਨਾਦਕਟ, ਬੈਨ ਲਾਫ਼ਲਿਨ, ਪ੍ਰਸ਼ਾਂਤ ਚੋਪੜਾ, ਕੇ.ਗੌਤਮ, ਮਹਿਪਾਲ ਲੋਮਰੂਰ, ਜਤਿਨ ਸਕਸੇਨਾ, ਅਨੁਰੀਤ ਸਿੰਘ,  ਆਰਿਆਮਾਨ ਬਿਰਲਾ, ਜੋਸ ਬਟਲਰ, ਹੇਨਰਿਕ ਕਲਾਸੇਨ, ਜਹੀਰ ਖਾਨ ਅਤੇ ਰਾਹੁਲ ਤ੍ਰਿਪਾਠੀ। 

ਕਿੰਗਸ ਇਲੈਵਨ ਪੰਜਾਬ :  ਰਵਿਚੰਦਰਨ ਅਸ਼ਵਿਨ (ਕਪਤਾਨ), ਅਕਸ਼ਰ ਪਟੇਲ, ਯੁਵਰਾਜ ਸਿੰਘ, ਕਰੁਣ ਨਾਇਰ, ਲੋਕੇਸ਼ ਰਾਹੁਲ, ਕ੍ਰਿਸ ਗੇਲ, ਡੈਵਿਡ ਮਿਲਰ, ਐਰੋਨ ਫਿੰਚ,  ਮਾਰਕਸ ਸਟੋਇਨਸ, ਮਾਇੰਕ ਅਗਰਵਾਲ, ਅੰਕਿਤ ਰਾਜਪੂਤ, ਮਨੋਜ ਤਿਵਾਰੀ, ਮੋਹਿਤ ਸ਼ਰਮਾ,  ਮੁਜੀਬ ਉਰ ਰਹਿਮਾਨ,  ਬਰਿੰਦਰ ਸ਼ਰਨ, ਐਂਡਰਿਊ ਟਾਏ, ਅਕਸ਼ਦੀਪ ਨਾਥ,  ਪ੍ਰਦੀਪ ਸਾਹੂ, ਮਾਇੰਕ ਡਾਂਗਰ, ਮਨਜ਼ੂਰ ਡਾਰ।