ਵਾਰਨਰ ਤੇ ਬੈਨਕ੍ਰਾਫ਼ਟ ਜੁਲਾਈ 'ਚ ਕਰ ਸਕਦੇ ਹਨ ਕ੍ਰਿਕਟ ਮੈਦਾਨ 'ਤੇ ਵਾਪਸੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿਚ ਬੈਨ ਦੇ ਚਲਦੇ ਕ੍ਰਿਕਟ ਜਗਤ ਤੋਂ ਬਾਹਰ ਚਲ ਰਹੇ ਹਨ। ਅਾਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਤੇ ਕੈਮਰਾਨ...

warner and bancroft

ਸਿਡਨੀ, 8 ਮਈ : ਗੇਂਦ ਨਾਲ ਛੇੜਛਾੜ ਦੇ ਮਾਮਲੇ ਵਿਚ ਬੈਨ ਦੇ ਚਲਦੇ ਕ੍ਰਿਕਟ ਜਗਤ ਤੋਂ ਬਾਹਰ ਚਲ ਰਹੇ ਹਨ। ਅਾਸਟਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਤੇ ਕੈਮਰਾਨ ਬੈਨਕ੍ਰਾਫ਼ਟ ਜੁਲਾਈ ਵਿਚ ਇਕ ਸਥਾਨਕ ਲੀਗ ਨਾਲ ਕ੍ਰਿਕਟ ਵਿਚ ਵਾਪਸੀ ਕਰ ਸਕਦੇ ਹਨ।

ਰਿਪੋਰਟਾਂ ਅਨੁਸਾਰ ਵਾਰਨਰ ਕੇ ਬੈਨਕ੍ਰਾਫ਼ਟ ਨਾਰਦਨ ਟੈਰਿਟਰੀ ਦੀ ਸੀਮਤ ਓਵਰਾਂ ਦੀ ਸਟ੍ਰਾਇਕ ਲੀਗ ਵਿਚ ਖੇਡਣ 'ਤੇ ਵਿਚਾਰ ਕਰ ਰਹੇ ਹਨ। ਵਾਰਨਰ ਤੇ ਬੈਨਕ੍ਰਾਫ਼ਟ 'ਤੇ ਦੱਖਣੀ ਅਫ਼ਰੀਕਾ ਵਿਚ ਟੈਸਟ ਸੀਰੀਜ਼ ਦੌਰਾਨ ਗੇਂਦ ਨਾਲ ਛੇੜਛਾੜ ਕਰਨ ਦੇ ਦੋਸ਼ ਵਿਚ ਇਕ ਸਾਲ ਤੇ ਨੌਂ ਮਹੀਨੇ ਦਾ ਬੈਨ ਲਗਾ ਦਿਤਾ ਸੀ, ਪਰ ਇਹ ਕਲੱਬ ਕ੍ਰਿਕਟ 'ਤੇ ਲਾਗੂ ਨਹੀਂ ਹੈ।

ਨਾਰਦਨ ਟੇਰਿਟਰੀ ਕ੍ਰਿਕਟ ਦੇ ਮੁਖੀ ਜੋਐਲ ਮੋਰੀਸਨ ਨੇ ਅਾਸਟ੍ਰੇਲੀਆਈ ਬਰਾਂਡਕਾਸਟਿੰਗ ਕਾਰਪੋਰੇਸ਼ਨ ਨੂੰ ਕਿਹਾ ਕਿ ਇਹ ਦੋਨੇਂ ਖਿਡਾਰੀ ਸਥਾਨਕ ਸਟ੍ਰਾਇਕ ਲੀਗ ਵਿਚ ਖੇਡ ਸਕਦੇ ਹਨ।

ਉਨ੍ਹਾਂ ਕਿਹਾ ਕਿ ਸਾਡੇ ਲਈ ਇਹ ਸ਼ਾਨਦਾਰ ਮੌਕਾ ਹੋਵੇਗਾ ਕਿ ਬੈਂਨਕ੍ਰਾਫ਼ਟ ਤੇ ਵਾਰਨਰ ਵਰਗੇ ਖਿਡਾਰੀ ਸਥਾਨਕ ਕ੍ਰਿਕਟਰਾਂ ਵਿਚ ਅਪਣਾ ਅਨੁਭਵ ਵੰਡਣ ਲਈ ਉਪਲਭਧ ਰਹਿਣਗੇ।