IPL 2024 : ਹੈਦਰਾਬਾਦ ਨੇ ਲਖਨਊ ਨੂੰ 10 ਵਿਕਟਾਂ ਨਾਲ ਦਿਤੀ ਵੱਡੀ ਮਾਤ

ਏਜੰਸੀ

ਖ਼ਬਰਾਂ, ਖੇਡਾਂ

ਟਰੈਵਿਸ ਹੇਡ (89) ਅਤੇ ਅਭਿਸ਼ੇਕ ਸ਼ਰਮਾ (75) ਨੇ 10ਵੇਂ ਓਵਰ ’ਚ ਹੀ ਖ਼ਤਮ ਕੀਤਾ ਮੈਚ

LSG vs SH

ਹੈਦਰਾਬਾਦ: ਇੰਡੀਅਨ ਪ੍ਰੀਮੀਅਰ ਲੀਗ (IPL) ਦੇ ਇਕ ਮੈਚ ਰੋਮਾਂਚਕ ਮੈਚ ’ਚ ਸਨਰਾਈਜਸ ਹੈਦਰਾਬਾਦ ਦੀ ਟੀਮ ਦੇ ਓਪਨਰ ਬੱਲੇਬਾਜ਼ਾਂ ਟਰੈਵਿਸ ਹੇਡ ਅਤੇ ਅਭਿਸ਼ੇਕ ਸ਼ਰਮਾ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ ਆਪਣੀ ਟੀਮ ਨੂੰ ਸੀਜ਼ਨ ਦਾ 7ਵਾਂ ਮੈਚ ਜਿਤਾ ਦਿਤਾ। ਟਰੈਵਿਸ ਹੇਡ ਨੇ ਨਾਬਾਦ 89 ਅਤੇ ਅਭਿਸ਼ੇਕ ਸ਼ਰਮਾ ਨੇ ਵੀ ਨਾਬਾਦ 75 ਦੌੜਾਂ ਬਣਾਈਆਂ ਅਤੇ 166 ਦੌੜਾਂ ਦਾ ਟੀਚਾ 9.4 ਓਵਰ ’ਚ ਹੀ 17 ਦੌੜਾਂ ਪ੍ਰਤੀ ਓਵਰ ਦੀ ਦਰ ਨਾਲ ਹਾਸਲ ਕਰ ਲਿਆ।

ਟੀਮ ਨੇ ਸਭ ਤੋਂ ਜ਼ਿਆਦਾ ਗੇਂਦਾਂ (62) ਬਾਕੀ ਰਹਿੰਦਿਆਂ ਮੈਚ ਜਿੱਤਣ ਦਾ ਰੀਕਾਰਡ ਵੀ ਬਣਾਇਆ। ਟੀਮ ਨੇ ਲਖਨਊ ਵਿਰੁਧ ਅਪਣੀ ਪਹਿਲੀ ਜਿੱਤ ਵੀ ਹਾਸਲ ਕੀਤੀ। ਇਸ ਜਿੱਤ ਦੇ ਨਾਲ ਹੀ ਮੁੰਬਈ ਇੰਡੀਅਨਸ ਦਾ IPL 2024 ’ਚੋਂ ਬਾਹਰ ਹੋਣਾ ਵੀ ਤੈਅ ਹੋ ਗਿਆ ਹੈ। 

ਟਾਸ ਜਿੱਤ ਕੇ ਲਖਨਊ ਸੁਪਰ ਜਾਇੰਟਸ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਪਰ ਟੀਮ ਦੀ ਸ਼ੁਰੂਆਤ ਬਹੁਤ ਕਮਜ਼ੋਰ ਰਹੀ। ਮਹਿਮਾਨ ਟੀਮ ਨੇ 2 ਓਵਰਾਂ ’ਚ 66 ਦੌੜਾਂ ’ਤੇ  ਚਾਰ ਵਿਕਟਾਂ ਗੁਆ ਦਿਤੀਆਂ ਗਈਆਂ। ਇਸ ਤੋਂ ਬਾਅਦ ਬਡੋਨੀ ਨੇ 30 ਗੇਂਦਾਂ ’ਚ 55 ਦੌੜਾਂ ਅਤੇ ਪੂਰਨ ਨੇ 25 ਗੇਂਦਾਂ ’ਚ 48 ਦੌੜਾਂ ਬਣਾਈਆਂ। ਦੋਹਾਂ  ਨੇ ਪੰਜਵੇਂ ਵਿਕਟ ਲਈ 55 ਗੇਂਦਾਂ ’ਚ 99 ਦੌੜਾਂ ਜੋੜੀਆਂ।  ਪਾਵਰਪਲੇ ਤੋਂ ਬਾਅਦ ਲਖਨਊ ਦਾ ਸਕੋਰ ਦੋ ਵਿਕਟਾਂ ’ਤੇ  27 ਦੌੜਾਂ ਸੀ।  ਜ਼ਖਮੀ ਮੋਹਸਿਨ ਖਾਨ ਦੀ ਜਗ੍ਹਾ ਖੇਡ ਰਹੇ ਕੁਇੰਟਨ ਡੀ ਕਾਕ ਕੋਈ ਕਮਾਲ ਨਹੀਂ ਕਰ ਸਕੇ ਅਤੇ ਉਨ੍ਹਾਂ ਨੇ ਭੁਵਨੇਸ਼ਵਰ ਕੁਮਾਰ ਦੀ ਗੇਂਦ ’ਤੇ  ਨਿਤੀਸ਼ ਕੁਮਾਰ ਰੈੱਡੀ ਨੂੰ ਕੈਚ ਕੀਤਾ। 

ਭੁਵਨੇਸ਼ਵਰ ਨੇ ਪੰਜਵੇਂ ਓਵਰ ਵਿਚ ਇਕ ਵਾਰ ਫਿਰ ਵਿਕਟ ਲਈ ਅਤੇ ਮਾਰਕਸ ਸਟੋਇਨਿਸ ਨੂੰ ਪਵੇਲੀਅਨ ਭੇਜ ਦਿਤਾ। ਉਂਝ ਇਸ ਵਿਕਟ ਦਾ ਸਿਹਰਾ ਨੌਜੁਆਨ ਸਨਵੀਰ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਮਿਡ ਆਨ ’ਚ ਸ਼ਾਨਦਾਰ ਕੈਚ ਫੜਿਆ।  ਪਿੱਚ ਲਖਨਊ ਦੀ ਮਦਦ ਨਹੀਂ ਕਰ ਸਕੀ ਅਤੇ ਬੱਲੇਬਾਜ਼ਾਂ ਲਈ ਸਟ੍ਰੋਕ ਲਗਾਉਣਾ ਮੁਸ਼ਕਲ ਸੀ।  ਕਪਤਾਨ ਕੇਐਲ ਰਾਹੁਲ (29) ਅਤੇ ਕਰੁਣਾਲ ਪਾਂਡਿਆ (29) ਵੱਡੀ ਪਾਰੀ ਨਹੀਂ ਖੇਡ ਸਕੇ। ਕਰੁਣਾਲ ਨੇ ਜੈਦੇਵ ਉਨਾਦਕਟ ਨੂੰ ਸਿੱਧਾ ਛੱਕਾ ਮਾਰਿਆ ਅਤੇ ਅੱਠਵੇਂ ਓਵਰ ’ਚ ਇਕ  ਹੋਰ ਛੱਕੇ ਨਾਲ 15 ਦੌੜਾਂ ਬਣਾਈਆਂ।  

ਰਾਹੁਲ ਨੇ ਅਪਣਾ  ਪਹਿਲਾ ਚੌਕਾ ਸਨਰਾਈਜ਼ਰਜ਼ ਦੇ ਕਪਤਾਨ ਪੈਟ ਕਮਿੰਸ ਨੂੰ 10ਵੇਂ ਓਵਰ ’ਚ ਦਿਤਾ। ਹਾਲਾਂਕਿ, ਉਸ ਨੇ  ਟਾਈਮਿੰਗ ਲਈ ਸੰਘਰਸ਼ ਕੀਤਾ ਅਤੇ ਤੇਜ਼ ਦੌੜਾਂ ਬਣਾਉਣ ਦੇ ਚੱਕਰ ’ਚ ਉਸੇ ਓਵਰ ਦੀ ਆਖਰੀ ਗੇਂਦ ’ਤੇ  ਟੀ ਨਟਰਾਜਨ ਨੂੰ ਡੂੰਘੀ ਪਿਛਲੀ ਸਕੁਆਇਰ ਲੇਗ ’ਤੇ  ਕੈਚ ਕੀਤਾ। ਸਨਰਾਈਜ਼ਰਜ਼ ਦੀ ਫੀਲਡਿੰਗ ਸ਼ਾਨਦਾਰ ਰਹੀ ਅਤੇ ਪਾਂਡਿਆ ਕਮਿੰਸ ਦੇ ਸਹੀ ਥ੍ਰੋਅ ’ਤੇ  ਰਨ ਆਊਟ ਹੋ ਗਏ।  ਬਡੋਨੀ ਨੇ 14ਵੇਂ ਓਵਰ ਵਿਚ ਨਟਰਾਜਨ ਨੂੰ ਤਿੰਨ ਚੌਕਿਆਂ ਨਾਲ 17 ਦੌੜਾਂ ਦਿਤੀ ਆਂ। ਅਗਲੇ ਓਵਰ ਵਿਚ ਲੈਗ ਸਪਿਨਰ ਵਿਜੇ ਕਾਂਤ ਨੂੰ ਉਸ ਨੇ ਅਤੇ ਪੂਰਨ ਨੇ ਇਕ ਛੱਕਾ ਅਤੇ ਇਕ ਚੌਕਾ ਮਾਰਿਆ।  ਬਡੋਨੀ ਨੇ 17ਵੇਂ ਓਵਰ ’ਚ ਨਟਰਾਜਨ ਨੂੰ ਦੋ ਹੋਰ ਚੌਕੇ ਮਾਰੇ। ਉਸ ਨੇ  ਅਪਣਾ  ਅੱਧਾ ਸੈਂਕੜਾ ਸਿਰਫ 28 ਗੇਂਦਾਂ ’ਚ ਪੂਰਾ ਕੀਤਾ। 

ਸਨਰਾਈਜਸ ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਲਖਨਊ ਦੇ ਬੱਲੇਬਾਜ਼ਾਂ ਨੂੰ ਦੌੜਾਂ ਬਣਾਉਣ ਦਾ ਜ਼ਿਆਦਾ ਮੌਕਾ ਨਹੀਂ ਦਿਤਾ। ਆਯੁਸ਼ ਬਡੋਨੀ ਅਤੇ ਨਿਕੋਲਸ ਪੂਰਨ ਵਿਚਾਲੇ ਪੰਜਵੇਂ ਵਿਕਟ ਲਈ 99 ਦੌੜਾਂ ਦੀ ਅਟੁੱਟ ਸਾਂਝੇਦਾਰੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਚਾਰ ਵਿਕਟਾਂ ’ਤੇ 165 ਦੌੜਾਂ ਦਾ ਸਕੋਰ ਹੀ ਬਣਾ ਸਕੀ ਸੀ।