Federation Cup: ਨੀਰਜ ਚੋਪੜਾ 3 ਸਾਲਾਂ ’ਚ ਪਹਿਲੀ ਵਾਰ ਘਰੇਲੂ ਮੁਕਾਬਲੇ ’ਚ ਹਿੱਸਾ ਲੈਣਗੇ

ਏਜੰਸੀ

ਖ਼ਬਰਾਂ, ਖੇਡਾਂ

26 ਸਾਲਾ ਖਿਡਾਰੀ ਦੇ 10 ਮਈ ਨੂੰ ਦੋਹਾ ’ਚ ਵੱਕਾਰੀ ਡਾਇਮੰਡ ਲੀਗ ਸੀਰੀਜ਼ ਦੇ ਪਹਿਲੇ ਪੜਾਅ ’ਚ ਸੀਜ਼ਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਭਾਰਤ ਪਹੁੰਚਣ ਦੀ ਉਮੀਦ ਹੈ।

Neeraj Chopra set to compete in India for first time in 3 years at Federation Cup

Federation Cup: ਓਲੰਪਿਕ ਅਤੇ ਵਿਸ਼ਵ ਚੈਂਪੀਅਨ ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਭੁਵਨੇਸ਼ਵਰ ’ਚ 12 ਤੋਂ 15 ਮਈ ਤਕ ਹੋਣ ਵਾਲੇ ਨੈਸ਼ਨਲ ਫੈਡਰੇਸ਼ਨ ਕੱਪ ’ਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਇਸ 26 ਸਾਲਾ ਖਿਡਾਰੀ ਦੇ 10 ਮਈ ਨੂੰ ਦੋਹਾ ’ਚ ਵੱਕਾਰੀ ਡਾਇਮੰਡ ਲੀਗ ਸੀਰੀਜ਼ ਦੇ ਪਹਿਲੇ ਪੜਾਅ ’ਚ ਸੀਜ਼ਨ ਦੀ ਸ਼ੁਰੂਆਤ ਕਰਨ ਤੋਂ ਬਾਅਦ ਭਾਰਤ ਪਹੁੰਚਣ ਦੀ ਉਮੀਦ ਹੈ।

ਭਾਰਤੀ ਅਥਲੈਟਿਕਸ ਫੈਡਰੇਸ਼ਨ ਨੇ ਟਵੀਟ ਕੀਤਾ, ‘‘ਐਂਟਰੀਆਂ ਅਨੁਸਾਰ ਨੀਰਜ ਚੋਪੜਾ ਅਤੇ ਕਿਸ਼ੋਰ ਕੁਮਾਰ ਜੇਨਾ 12 ਮਈ ਤੋਂ ਭੁਵਨੇਸ਼ਵਰ ’ਚ ਸ਼ੁਰੂ ਹੋਣ ਵਾਲੇ ਘਰੇਲੂ ਟੂਰਨਾਮੈਂਟ ’ਚ ਹਿੱਸਾ ਲੈਣਗੇ।’’ ਚੋਪੜਾ ਦੇ ਕੋਚ ਕਲਾਊਸ ਬਾਰਟੋਨੀਟਜ਼ ਨੇ ਵੀ ਪੁਸ਼ਟੀ ਕੀਤੀ ਕਿ ਸਟਾਰ ਅਥਲੀਟ ਭੁਵਨੇਸ਼ਵਰ ’ਚ ਹੋਣ ਵਾਲੇ ਟੂਰਨਾਮੈਂਟ ’ਚ ਹਿੱਸਾ ਲਵੇਗਾ।

ਹਾਂਗਝੂ ਏਸ਼ੀਆਈ ਖੇਡਾਂ ’ਚ ਚੋਪੜਾ ਤੋਂ ਬਾਅਦ ਦੂਜੇ ਸਥਾਨ ’ਤੇ ਰਹਿਣ ਵਾਲੇ 28 ਸਾਲਾ ਕਿਸ਼ੋਰ ਜੇਨਾ 10 ਮਈ ਨੂੰ ਦੋਹਾ ਡਾਇਮੰਡ ਲੀਗ ’ਚ ਵੀ ਹਿੱਸਾ ਲੈਣਗੇ। ਚੋਪੜਾ ਨੇ ਆਖਰੀ ਵਾਰ 17 ਮਾਰਚ, 2021 ਨੂੰ ਘਰੇਲੂ ਮੁਕਾਬਲੇ ਵਿਚ ਹਿੱਸਾ ਲਿਆ ਸੀ, ਜਦੋਂ ਉਸ ਨੇ 87.80 ਮੀਟਰ ਦੇ ਥਰੋ ਨਾਲ ਸੋਨ ਤਮਗਾ ਜਿੱਤਿਆ ਸੀ।
ਚੋਪੜਾ ਨੇ ਫਿਰ ਟੋਕੀਓ ਓਲੰਪਿਕ ’ਚ ਇਤਿਹਾਸਕ ਸੋਨ ਤਗਮਾ ਜਿੱਤਿਆ। ਉਹ 2022 ’ਚ ਡਾਇਮੰਡ ਲੀਗ ਚੈਂਪੀਅਨ ਅਤੇ 2023 ’ਚ ਵਿਸ਼ਵ ਚੈਂਪੀਅਨ ਬਣਿਆ। ਉਸ ਨੇ ਚੀਨ ’ਚ ਏਸ਼ੀਅਨ ਖੇਡਾਂ ’ਚ ਵੀ ਅਪਣੇ ਖਿਤਾਬ ਦਾ ਬਚਾਅ ਕੀਤਾ ਸੀ।

ਚੋਪੜਾ ਨੇ ਡਾਇਮੰਡ ਲੀਗ ਦੇ ਤਿੰਨ ਵਿਅਕਤੀਗਤ ਪੜਾਅ ਵੀ ਜਿੱਤੇ ਅਤੇ 2022 ਵਿਚ ਵਿਸ਼ਵ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆ। ਭਾਰਤੀ ਖਿਡਾਰੀ ਨੇ ਹਾਲਾਂਕਿ ਹੁਣ ਤਕ 90 ਮੀਟਰ ਦਾ ਅੰਕੜਾ ਨਹੀਂ ਛੂਹਿਆ ਹੈ। ਉਸ ਦਾ ਨਿੱਜੀ ਬਿਹਤਰੀਨ ਪ੍ਰਦਰਸ਼ਨ 89.94 ਮੀਟਰ ਹੈ ਜੋ ਇਕ ਕੌਮੀ ਰੀਕਾਰਡ ਵੀ ਹੈ।

(For more Punjabi news apart from Neeraj Chopra set to compete in India for first time in 3 years at Federation Cup, stay tuned to Rozana Spokesman)