ਆਦਿਵਾਸੀ ਇਲਾਕਿਆਂ ਵਿਚ ਦਰਖ਼ਤ ਨਾਲ ਲਟਕਦੇ ਮ੍ਰਿਤਕ ਸ਼ਰੀਰ ਜ਼ਰੀਏ ਇਨਸਾਫ਼ ਦੀ ਮੰਗ

ਏਜੰਸੀ

ਖ਼ਬਰਾਂ, ਰਾਸ਼ਟਰੀ

ਗੁਜਰਾਤ ਦੇ ਆਦਿਵਾਸੀਆਂ ਵਿਚ ਪੀੜੀਆਂ ਤੋਂ ਚੱਲੀ ਆ ਰਹੀ ਹੈ ਚਡੋਤਰੂ ਦੀ ਪਰੰਪਰਾ

In tribal Gujarat dangling bodies demand justice as part of Chadotaru tradition

ਨਵੀਂ ਦਿੱਲੀ: ਆਦਿਵਾਸੀ ਪਿੰਡ ਟਾਢੀ ਵੇਦੀ ਵਿਚ ਇਕ ਮ੍ਰਿਤਕ ਸ਼ਰੀਰ ਪਿਛਲੇ 6 ਮਹੀਨਿਆਂ ਤੋਂ ਨਿੰਮ ਦੇ ਦਰਖ਼ਤ ਤੇ ਲਟਕਿਆ ਹੋਇਆ ਹੈ। ਚਾਦਰ ਵਿਚ ਲਪੇਟਿਆ ਸ਼ਰੀਰ ਭਾਤਿਆਭਿਆ ਗਾਮਰ ਦਾ ਹੈ ਜਿਸ ਦੀ ਜਨਵਰੀ ਦੇ ਸ਼ੁਰੂਆਤ ਵਿਚ ਰਹੱਸਮਈ ਹਾਲਾਤ ਵਿਚ ਮੌਤ ਹੋ ਗਈ ਸੀ। ਇਹ ਪਿੰਡ ਸਾਬਰਕਾਂਠਾ ਜ਼ਿਲ੍ਹੇ ਦੇ ਪੋਸ਼ਿਨਾ ਤਾਲੁਕਾ ਵਿਚ ਗੁਜਰਾਤ-ਰਾਜਸਥਾਨ ਬਾਰਡਰ ਤੋਂ 2 ਕਿਲੋਮੀਟਰ ਦੂਰ ਹੈ।

22 ਸਾਲ ਦੇ ਗਾਮਰ ਦਾ ਸ਼ਰੀਰ ਸਭ ਤੋਂ ਪਹਿਲਾਂ ਪੋਸ਼ਿਨਾ ਦੇ ਨਜ਼ਦੀਕ ਇਕ ਦਰਖ਼ਤ ਨਾਲ ਲਟਕਿਆ ਮਿਲਿਆ ਸੀ। ਉਸ ਦੇ ਪਿਤਾ ਮੇਮਨਭਾਈ ਮੰਨ ਰਹੇ ਹਨ ਕਿ ਉਸ ਨੇ ਆਤਮ ਹੱਤਿਆ ਕਰ ਲਈ ਸੀ। ਪਰ ਗਾਮਰ ਦੇ ਬਾਕੀ ਰਿਸ਼ਤੇਦਾਰਾਂ ਦਾ ਮੰਨਣਾ ਹੈ ਕਿ ਉਸ ਦੀ ਹੱਤਿਆ ਕੀਤੀ ਗਈ ਹੈ। ਉਸ ਦੇ ਮੁਤਾਬਕ ਜਿਸ ਲੜਕੀ ਨਾਲ ਉਹ ਪ੍ਰੇਮ ਕਰਦਾ ਸੀ ਉਸ ਦੇ ਪਰਵਾਰ ਨੇ ਉਸ ਦੀ ਹੱਤਿਆ ਕਰ ਦਿੱਤੀ ਸੀ।

ਗਾਮਰ ਦੇ ਸੌਤੇਲੇ ਭਰਾ ਨਿਮੇਸ਼ ਨੇ ਦਸਿਆ ਕਿ ਸ਼ਰੀਰ 'ਤੇ ਮਾਰ ਕੁੱਟ ਦੇ ਨਿਸ਼ਾਨ ਸਨ। ਉਸ ਦੇ ਚਿਹਰੇ 'ਤੇ ਕਿਸੇ ਭਾਰੀ ਚੀਜ਼ ਨਾਲ ਹਮਲਾ ਹੋਇਆ ਸੀ। ਲੜਕੀ ਦੇ ਪਰਵਾਰ ਨੇ ਗਾਮਰ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਉਹ ਉਸ ਦੇ ਨਾਲ ਸਬੰਧ ਰੱਖੇਗਾ ਤਾਂ ਇਸ ਦੇ ਗੰਭੀਰ ਨਤੀਜੇ ਹੋਣਗੇ। ਗਾਮਰ ਦਾ ਸ਼ਰੀਰ ਜ਼ਮੀਨ ਤੋਂ ਕਰੀਬ 15 ਫੁੱਟ ਦੀ ਉਚਾਈ 'ਤੇ ਲਟਕਿਆ ਹੋਇਆ ਹੈ। ਗਾਮਰ ਦੀ ਇਕ ਚਾਚੀ ਰਾਇਮਾਬੇਨ ਨੇ ਦਸਿਆ ਕਿ ਇਹ ਇਲਾਕਾ ਸੁੰਨਸਾਨ ਹੈ।

ਪਰ ਇਸ ਇਲਾਕੇ ਵਿਚ ਲੋਕ ਇਸ ਤਰ੍ਹਾਂ ਕਰ ਕੇ ਇਨਸਾਫ਼ ਦੀ ਮੰਗ ਕਰਦੇ ਹਨ। ਸ਼ੁਰੂਆਤੀ ਜਾਂਚ ਵਿਚ ਹੱਤਿਆ ਦਾ ਸੰਕੇਤ ਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੇ ਹਾਦਸੇ ਵਿਚ ਮੌਤ ਦਾ ਕੇਸ ਦਰਜ ਕੀਤਾ ਹੈ। ਪਰ ਪਰਵਾਰ ਨੂੰ ਪੁਲਿਸ ਜਾਂਚ ਨਾਲ ਖ਼ਾਸ ਲੈਣ ਦੇਣ ਨਹੀਂ ਹੈ ਉਹਨਾਂ ਨੂੰ ਸਮਾਜ ਦੇ ਇਨਸਾਫ਼ 'ਤੇ ਭਰੋਸਾ ਹੈ। ਰਾਇਮਾਬੇਨ ਕਹਿੰਦੀ ਹੈ ਕਿ ਜਿਹਨਾਂ ਨੇ ਵੀ ਇਸ ਘਟੀਆ ਕੰਮ ਨੂੰ ਅੰਜਾਮ ਦਿੱਤਾ ਹੈ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਨਤੀਜਿਆਂ ਦਾ ਸਾਹਮਣਾ ਕਰਨਾ ਚਾਹੀਦਾ ਹੈ।

ਉਦੋਂ ਤਕ ਮ੍ਰਿਤਕ ਸ਼ਰੀਰ ਦਰਖ਼ਤ ਨਾਲ ਲਟਕਿਆ ਰਹੇ ਅਤੇ ਇਨਸਾਫ਼ ਲਈ ਚੀਕਦਾ ਰਹੇਗਾ। ਇਸ ਪਰੰਪਰਾ ਨੂੰ ਚਡੋਤਰੂ ਦਾ ਨਾਮ ਦਿੱਤਾ ਗਿਆ ਹੈ। ਇਹ ਪਰੰਪਰਾ ਪੀੜੀਆਂ ਤੋਂ ਚੱਲੀ ਆ ਰਹੀ ਹੈ। ਇਸ ਪਰੰਪਰਾ ਦੌਰਾਨ ਇਨਸਾਫ਼ ਦੀ ਮੰਗ ਕੀਤੀ ਹੈ। ਜੋ ਪੈਸੇ ਮਿਲਦੇ ਹਨ ਉਹਨਾਂ ਨੂੰ ਪੀੜਤ ਪਰਵਾਰ ਅਤੇ ਸਮੁਦਾਵਾਂ ਦੇ ਆਗੂਆਂ ਵਿਚ ਵੰਡ ਲਿਆ ਜਾਂਦਾ ਹੈ। ਚਡੋਤਰੂ ਦੀ ਸ਼ੁਰੂਆਤ ਉਦੋਂ ਹੁੰਦੀ ਹੈ ਜਦੋਂ ਇਕ ਪੱਖ ਦੂਜੇ ਪੱਖ ਨੂੰ ਅਰੋਪੀ ਕਰਾਰਦੇ ਹਨ।

ਇਸ ਤੋਂ ਬਾਅਦ ਦੋਵੇਂ ਹੀ ਪਰਵਾਰ ਗੱਲਬਾਤ ਲਈ ਸਮੁਦਾਇ ਦੇ ਬਜ਼ੁਰਗਾਂ ਕੋਲ ਪਹੁੰਚਦੇ ਹਨ। ਨਿਪਟਾਰੇ ਤੋਂ ਬਾਅਦ ਮੁਆਵਜ਼ੇ ਦਾ 10 ਫ਼ੀ ਸਦੀ ਬਜ਼ੁਰਗਾਂ ਨੂੰ ਮਿਲਦਾ ਹੈ। ਅਕਸਰ ਪੈਸਿਆਂ ਦੀ ਮੰਗ 50 ਤੋਂ 60 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਜੋ ਆਖਰ ਵਿਚ 5-6 ਲੱਖ ਤਕ ਰਹਿ ਜਾਂਦੀ ਹੈ। ਫਿਰ ਇਸ ਰਕਮ ਨੂੰ ਸਮੁਦਾਇ ਅਤੇ ਪੀੜਤ ਪਰਵਾਰ ਵਿਚ ਵੰਡ ਲਿਆ ਜਾਂਦਾ ਹੈ।