7 ਮੈਡਲ ਜਿੱਤ ਕੇ 48ਵੇਂ ਸਥਾਨ 'ਤੇ ਰਿਹਾ ਭਾਰਤ, ਸਮਾਪਤੀ ਸਮਾਰੋਹ 'ਚ ਬਜਰੰਗ ਪੁਨੀਆ ਨੇ ਫੜਿਆ ਝੰਡਾ 

ਏਜੰਸੀ

ਖ਼ਬਰਾਂ, ਖੇਡਾਂ

ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਮਹਿਲਾ ਮੁੱਕੇਬਾਜ਼ ਮੈਰੀਕਾਮ ਟੋਕੀਓ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿਚ ਭਾਰਤ ਦੇ ਝੰਡਾ ਬਰਦਾਰ ਸਨ।

Tokyo Olympics Closing Ceremony

ਟੋਕੀਉ - ਟੋਕੀਉ ਵਿਚ 17 ਦਿਨਾਂ ਤੱਕ ਚੱਲਣ ਵਾਲੇ ਖੇਡਾਂ ਦੇ ਮਹਾਕੁੰਭ ਦੀ ਐਤਵਾਰ 8 ਅਗਸਤ ਨੂੰ ਸਮਾਪਤੀ ਹੋ ਗਈ ਹੈ। ਭਾਰਤ ਇੱਕ ਸੋਨੇ, ਦੋ ਚਾਂਦੀ ਅਤੇ ਚਾਰ ਕਾਂਸੀ ਦੇ ਤਗਮੇ ਨਾਲ ਮੈਡਲ ਸੂਚੀ ਵਿਚ 48 ਵੇਂ ਸਥਾਨ 'ਤੇ ਰਿਹਾ। ਅੱਜ ਦੇ ਸਮਾਪਤੀ ਸਮਾਰੋਹ ਵਿਚ ਕਾਂਸੀ ਤਮਗਾ ਜੇਤੂ ਬਜਰੰਗ ਪੁਨੀਆ ਨੇ ਤਿਰੰਗਾ ਫੜ ਕੇ ਭਾਰਤੀ ਟੀਮ ਦੀ ਅਗਵਾਈ ਕੀਤੀ।

ਉਦਘਾਟਨੀ ਸਮਾਰੋਹ ਵਿਚ ਜਿੱਥੇ ਖਿਡਾਰੀਆਂ ਨੇ ਰਵਾਇਤੀ ਪਹਿਰਾਵਾ ਪਹਿਨਿਆ ਹੋਇਆ ਸੀ, ਉੱਥੇ ਉਹ ਸਮਾਪਤੀ ਸਮਾਰੋਹ ਵਿਚ ਟਰੈਕ ਸੂਟ ਪਹਿਨੇ ਹੋਏ ਨਜ਼ਰ ਆਏ। ਸਮਾਪਤੀ ਸਮਾਰੋਹ ਵਿਚ ਸਿਰਫ ਕੁਝ ਖਿਡਾਰੀਆਂ ਨੇ ਹਿੱਸਾ ਲਿਆ। ਪੁਰਸ਼ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਮਹਿਲਾ ਮੁੱਕੇਬਾਜ਼ ਮੈਰੀਕਾਮ ਟੋਕੀਓ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿਚ ਭਾਰਤ ਦੇ ਝੰਡਾ ਬਰਦਾਰ ਸਨ।

ਦੱਸ ਦੇਈਏ ਕਿ ਖੇਡਾਂ ਦਾ ਇਹ ਤਿਉਹਾਰ ਸਾਡੇ ਸਾਰਿਆਂ ਲਈ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਉਮੀਦ ਦੀ ਇੱਕ ਕਿਰਨ ਹਮੇਸ਼ਾ ਜ਼ਿੰਦਾ ਰਹਿੰਦੀ ਹੈ। ਇਹ ਓਲੰਪਿਕ ਖੇਡ ਦੂਜਿਆਂ ਤੋਂ ਬਿਲਕੁਲ ਵੱਖਰੀ ਸੀ। ਕੋਰੋਨਾ ਮਹਾਂਮਾਰੀ ਦੇ ਵਿੱਚ ਜੋ ਮਹਿਸੂਸ ਕੀਤਾ ਗਿਆ ਉਹ ਸ਼ਾਇਦ ਹੀ ਪਹਿਲਾਂ ਕਦੇ ਕੀਤਾ ਹੋਵੇ ਪਰ ਸਭ ਨੇ ਮਿਲ ਕੇ ਇਸ ਬਾਰਤ ਨੂੰ ਦੇ ਸੁਪਨੇ ਨੂੰ ਸਾਕਾਰ ਕੀਤਾ।

205 ਦੇਸ਼, 33 ਖੇਡਾਂ, 339 ਈਵੈਂਟਸ ਅਤੇ 11 ਹਜ਼ਾਰ ਤੋਂ ਵੱਧ ਅਥਲੀਟਾਂ ਨੇ ਇਸ ਖੇਡਾਂ ਦੇ ਮਹਾਂ ਕੁੰਭ ਵਿਚ ਹਿੱਸਾ ਲਿਆ। ਇਸ ਵਾਰ ਟੋਕੀਓ ਓਲੰਪਿਕ ਵਿਚ, ਭਾਰਤ ਦੀ 128 ਖਿਡਾਰੀਆਂ ਦੀ ਟੁਕੜੀ ਟੋਕੀਓ ਪਹੁੰਚੀ, ਜਿਨ੍ਹਾਂ ਨੇ ਕੁੱਲ 18 ਖੇਡ ਮੁਕਾਬਲਿਆਂ ਵਿਚ ਹਿੱਸਾ ਲਿਆ। ਖਿਡਾਰੀਆਂ ਨੇ ਆਪਣਾ ਸਰਬੋਤਮ ਪ੍ਰਦਰਸ਼ਨ ਕੀਤਾ ਪਰ ਕੁਝ ਮੈਡਲ ਤੱਕ ਪਹੁੰਚਣ ਤੋਂ ਖੁੰਝ ਗਏ ਪਰ ਕੁਝ ਨੇ ਜਿੱਤ ਪ੍ਰਾਪਤ ਕੀਤੀ ਅਤੇ ਦੇਸ਼ ਦਾ ਮਾਣ ਵਧਾਇਆ।