ਟੇਬਲ ਟੈਨਿਸ 'ਚ ਸ਼ਰਤ ਕਮਲ ਤੇ ਸ਼੍ਰੀਜਾ ਨੇ ਭਾਰਤ ਲਈ ਜਿੱਤਿਆ ਸੋਨ ਤਮਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਝੋਲੀ ਪਏ ਹੁਣ ਤੱਕ 18 ਸੋਨ ਤਮਗੇ

photo

 

ਨਵੀਂ ਦਿੱਲੀ: ਭਾਰਤ ਦੇ ਮਹਾਨ ਟੇਬਲ ਟੈਨਿਸ ਖਿਡਾਰੀ ਅਚੰਤਾ ਸ਼ਰਤ ਕਮਲ ਨੇ ਉਮਰ ਨੂੰ ਦਰਕਿਨਾਰ ਕਰਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਰਾਸ਼ਟਰਮੰਡਲ ਖੇਡਾਂ ਦੇ ਪੁਰਸ਼ ਸਿੰਗਲ ਈਵੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਅਤੇ ਸ਼੍ਰੀਜਾ ਅਕੁਲਾ ਦੇ ਨਾਲ ਮਿਕਸਡ ਈਵੈਂਟ 'ਚ ਸੋਨ ਤਗਮਾ ਜਿੱਤਿਆ। ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤ ਦਾ ਇਹ ਕੁੱਲ 18ਵਾਂ ਸੋਨ ਤਮਗਾ ਹੈ।

 

 

 

ਅਚੰਤਾ ਸ਼ਰਤ ਕਮਲ ਅਤੇ ਸ਼੍ਰੀਜਾ ਅਕੁਲ ਦੀ ਜੋੜੀ ਨੇ ਮਲੇਸ਼ੀਆ ਦੇ ਜਾਵੇਨ ਚੁੰਗ ਅਤੇ ਕੈਰੇਨ ਲੇਨ ਨੂੰ 11-4, 9-11, 11-5, 11-6 ਨਾਲ ਹਰਾ ਕੇ ਪੀਲਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਗੋਲਡ ਕੋਸਟ 'ਚ ਪੁਰਸ਼ ਸਿੰਗਲ ਦੇ ਸੈਮੀਫਾਈਨਲ 'ਚ ਪਿਛਲੀ ਵਾਰ ਕਾਂਸੀ ਦਾ ਤਗਮਾ ਜਿੱਤਣ ਵਾਲੇ 40 ਸਾਲਾ ਸ਼ਰਤ ਕਮਲ ਨੇ ਮੇਜ਼ਬਾਨ ਦੇਸ਼ ਦੇ ਪਾਲ ਡਰਿੰਕਹਾਲ ਨੂੰ 11-8, 11-8, 8-11, 11-7,  9-11, 11-8 ਨਾਲ ਹਰਾਇਆ।