Paris Olympics 2024 : ਪੈਰਿਸ ਓਲੰਪਿਕ 2024 ,ਭਾਰਤੀ ਪਹਿਲਵਾਨ ਅਮਨ ਸਹਿਰਾਵਤ ਸੈਮੀਫਾਈਨਲ 'ਚ ਹਾਰੇ

ਏਜੰਸੀ

ਖ਼ਬਰਾਂ, ਖੇਡਾਂ

ਪੁਰਸ਼ਾਂ ਦੇ 57 ਕਿਲੋ ਵਰਗ 'ਚ ਜਾਪਾਨ ਦੇ ਪਹਿਲਵਾਨ ਨੇ 10-0 ਨਾਲ ਹਰਾਇਆ

Indian wrestler Aman Sehrawat

Paris Olympics 2024 : ਪੈਰਿਸ ਓਲੰਪਿਕ 2024 ਭਾਰਤੀ ਪਹਿਲਵਾਨ ਅਮਨ ਸਹਿਰਾਵਤ ਸੈਮੀਫਾਈਨਲ 'ਚ ਹਾਰ ਗਏ ਹਨ। ਪੁਰਸ਼ਾਂ ਦੇ 57 ਕਿਲੋ ਵਰਗ 'ਚ ਜਾਪਾਨ ਦੇ ਪਹਿਲਵਾਨ ਨੇ ਭਾਰਤੀ ਪਹਿਲਵਾਨ ਅਮਨ ਸਹਿਰਾਵਤ ਨੂੰ 10-0 ਨਾਲ ਹਰਾਇਆ ਹੈ। 
  

ਪੈਰਿਸ ਓਲੰਪਿਕ 'ਚ ਭਾਰਤੀ ਪਹਿਲਵਾਨ ਅਮਨ ਸਹਿਰਾਵਤ 57 ਕਿਲੋ ਭਾਰ ਵਰਗ ਦੇ ਸੈਮੀਫਾਈਨਲ ਮੈਚ 'ਚ ਹਾਰ ਗਏ ਹਨ। ਉਨ੍ਹਾਂ ਨੂੰ ਜਾਪਾਨ ਦੇ ਰੀ ਹਿਗੁਚੀ ਨੇ 10-0 ਨਾਲ ਹਰਾਇਆ ਹੈ। ਅਮਨ ਸਹਿਰਾਵਤ ਹੁਣ ਸ਼ੁੱਕਰਵਾਰ ਨੂੰ ਕਾਂਸੀ ਤਮਗੇ ਦਾ ਮੈਚ ਖੇਡਣਗੇ।

ਅਮਨ ਸਹਿਰਾਵਤ ਨੇ ਕੁਆਰਟਰ ਫਾਈਨਲ ਵਿੱਚ ਅਲਬਾਨੀਆ ਦੇ ਜ਼ੇਲਿਮਖਾਨ ਅਬਾਕਾਰੋਵ ਨੂੰ 12-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਥਾਂ ਬਣਾਈ ਸੀ। ਇਸ ਦੇ ਨਾਲ ਹੀ ਅੰਸ਼ੂ ਮਲਿਕ ਮਹਿਲਾ 57 ਕਿਲੋ ਫਰੀਸਟਾਈਲ ਰਾਊਂਡ ਆਫ 16 'ਚ ਹਾਰ ਕੇ ਬਾਹਰ ਹੋ ਗਈ। ਉਨ੍ਹਾਂ ਨੂੰ ਅਮਰੀਕਾ ਦੀ ਹੈਲਨ ਲੁਈਸ ਮਾਰੌਲਿਸ ਨੇ 7-2 ਨਾਲ ਹਰਾਇਆ।