Vinesh Phogat Retired: ''ਮਾਂ ਕੁਸ਼ਤੀ ਮੇਰੇ ਤੋਂ ਜਿੱਤ ਗਈ ਪਰ ਮੈਂ ਹਾਰ ਗਈ'', ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਲਿਆ ਸੰਨਿਆਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Vinesh Phogat retired: ''ਮਾਂ ਮੁਆਫ਼ ਕਰਨਾ, ਤੁਹਾਡਾ ਸੁਪਨਾ, ਮੇਰਾ ਹੌਂਸਲਾ ਸਭ ਟੁੱਟ ਗਿਆ''

Vinesh Phogat retired from wrestling

Vinesh Phogat retired from wrestling: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ। ਵਿਨੇਸ਼ ਫੋਗਾਟ ਨੇ ਇਹ ਫੈਸਲਾ ਪੈਰਿਸ ਓਲੰਪਿਕ 'ਚ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਲਿਆ ਹੈ। ਵਿਨੇਸ਼ ਫੋਗਾਟ ਨੇ ਆਪਣੀ ਰਿਟਾਇਰਮੈਂਟ ਬਾਰੇ ਐਕਸ ਹੈਂਡਲ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਦੇਸ਼ ਵਾਸੀਆਂ ਦੀ ਰਿਣੀ ਰਹੇਗੀ। ਅਲਵਿਦਾ ਕੁਸ਼ਤੀ....


 

ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਅਲਵਿਦਾ ਕਹਿੰਦੇ ਹੋਏ ਆਪਣੀ ਮਾਂ ਤੋਂ ਮੁਆਫੀ ਵੀ ਮੰਗੀ ਹੈ। ਉਨ੍ਹਾਂ ਲਿਖਿਆ ਕਿ ਮਾਂ ਮੇਰੇ ਤੋਂ ਕੁਸ਼ਤੀ ਜਿੱਤ ਗਈ ਤੇ ਮੈਂ ਹਾਰ ਗਈ। ਮੈਨੂੰ ਮਾਫ਼ ਕਰੋ, ਤੁਹਾਡਾ ਸੁਪਨਾ, ਮੇਰਾ ਹੌਂਸਲਾ ਸਭ ਟੁੱਟ ਗਿਆ। ਮੇਰੇ ਕੋਲ ਇਸ ਤੋਂ ਵੱਧ ਤਾਕਤ ਨਹੀਂ ਹੈ।

ਵਿਨੇਸ਼ ਫੋਗਾਟ ਦੇ ਟਵੀਟ ਤੋਂ ਸਾਫ ਹੈ ਕਿ ਪੈਰਿਸ ਓਲੰਪਿਕ 'ਚ ਉਸ ਨਾਲ ਜੋ ਹੋਇਆ ਉਸ ਤੋਂ ਉਹ ਬਹੁਤ ਦੁਖੀ ਹੈ। ਅਤੇ, ਇਸਦੇ ਨਤੀਜੇ ਵਜੋਂ ਉਸ ਨੇ ਆਪਣੇ ਸੰਨਿਆਸ ਦਾ ਐਲਾਨ ਕਰ ਦਿੱਤਾ। ਵਿਨੇਸ਼ ਨੇ ਪੈਰਿਸ ਓਲੰਪਿਕ 'ਚ ਸ਼ਾਨਦਾਰ ਕੁਸ਼ਤੀ ਦਾ ਪ੍ਰਦਰਸ਼ਨ ਕਰਕੇ ਮਹਿਲਾਵਾਂ ਦੇ 50 ਕਿਲੋ ਵਰਗ ਦੇ ਫਾਈਨਲ 'ਚ ਆਪਣੀ ਜਗ੍ਹਾ ਪੱਕੀ ਕੀਤੀ ਸੀ। ਉਹ ਓਲੰਪਿਕ ਫਾਈਨਲ ਵਿੱਚ ਖੇਡਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਸੀ ਪਰ, ਫਾਈਨਲ ਤੋਂ ਕੁਝ ਘੰਟੇ ਪਹਿਲਾਂ, ਉਸ 'ਤੇ ਜ਼ਿਆਦਾ ਭਾਰ ਹੋਣ ਦਾ ਦੋਸ਼ ਲਗਾਇਆ ਗਿਆ ਅਤੇ ਅਯੋਗ ਕਰਾਰ ਦਿੱਤਾ ਗਿਆ।