Paris Olympic 2024: ਵੇਟਲਿਫਟਰ ਮੀਰਾਬਾਈ ਚਾਨੂ ਦਾ ਜਨਮਦਿਨ 'ਤੇ ਟੁੱਟਿਆ ਸੁਪਨਾ! 1 ਕਿਲੋਗ੍ਰਾਮ ਭਾਰ ਨਾਲ ਖੁੰਝੀ ਓਲੰਪਿਕ ਤਮਗਾ
Paris Olympic 2024:199 ਕਿਲੋਗ੍ਰਾਮ ਵਜਨ ਚੁੱਕ ਕੇ ਹਾਸਲ ਕੀਤਾ ਚੌਥਾ ਸਥਾਨ
Paris Olympic 2024: ਪੈਰਿਸ ਓਲੰਪਿਕ 2024 ਦਾ 12ਵਾਂ ਦਿਨ ਭਾਰਤੀ ਐਥਲੀਟਾਂ ਲਈ ਕੁਝ ਖਾਸ ਨਹੀਂ ਸੀ। ਜਿੱਥੇ ਸਵੇਰੇ ਵਿਨੇਸ਼ ਫੋਗਾਟ ਦੇ ਅਯੋਗ ਹੋਣ ਦੀ ਖਬਰ ਸਾਹਮਣੇ ਆਈ, ਜਿਸ ਕਾਰਨ ਵਿਨੇਸ਼ ਫੋਗਾਟ ਆਪਣਾ ਗੋਲਡ ਮੈਡਲ ਮੈਚ ਨਹੀਂ ਖੇਡ ਸਕੀ। ਇਸ ਤੋਂ ਬਾਅਦ ਦੇਸ਼ ਵਾਸੀਆਂ ਨੂੰ ਮੀਰਾਬਾਈ ਚਾਨੂ ਦੇ ਮਹਿਲਾ 49 ਕਿਲੋਗ੍ਰਾਮ ਵੇਟਲਿਫਟਿੰਗ ਮੁਕਾਬਲੇ ਦਾ ਇੰਤਜ਼ਾਰ ਸੀ।
ਜੋ ਕਿ ਰਾਤ 11:30 ਵਜੇ ਸ਼ੁਰੂ ਹੋਣਾ ਸੀ। ਜਿਸ ਵਿੱਚ ਮੀਰਾਬਾਈ ਚਾਨੂ ਓਲੰਪਿਕ ਮੈਡਲ ਜਿੱਤ ਕੇ ਆਪਣੇ ਜਨਮ ਦਿਨ ਨੂੰ ਖਾਸ ਬਣਾਉਣਾ ਚਾਹੁੰਦੀ ਸੀ। ਪਰ ਅਜਿਹਾ ਨਹੀਂ ਹੋ ਸਕਿਆ। ਦੱਸ ਦੇਈਏ ਕਿ ਮੀਰਾਬਾਈ ਚਾਨੂ ਦਾ ਜਨਮ 8 ਅਗਸਤ 1994 ਨੂੰ ਮਣੀਪੁਰ ਦੇ ਪਿੰਡ ਕਾਕਚਿੰਗ ਵਿੱਚ ਹੋਇਆ ਸੀ। ਜੋ ਕਿ ਇੰਫਾਲ ਪੂਰਬ ਵਿੱਚ ਹੈ।
ਮੀਰਾਬਾਈ ਚਾਨੂ ਨੇ ਪੈਰਿਸ ਓਲੰਪਿਕ 2024 ਵਿੱਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ, ਪਰ ਬਦਕਿਸਮਤੀ ਨਾਲ ਉਹ ਇੱਕ ਹੋਰ ਓਲੰਪਿਕ ਤਮਗੇ ਤੋਂ ਸਿਰਫ ਇੱਕ ਕਿਲੋਗ੍ਰਾਮ ਘੱਟ ਗਈ। ਕੁੱਲ 199 ਕਿਲੋਗ੍ਰਾਮ ਭਾਰ ਚੁੱਕ ਕੇ ਮੀਰਾਬਾਈ ਚੌਥੇ ਸਥਾਨ 'ਤੇ ਰਹੀ ਅਤੇ ਇਕ ਕਿਲੋਗ੍ਰਾਮ ਨਾਲ ਤਗਮੇ ਦੀ ਦੌੜ ਤੋਂ ਖੁੰਝ ਗਈ।