England News : ਇੰਗਲੈਂਡ ਦੇ ਦਿੱਗਜ਼ ਹਰਫਨਮੌਲਾ ਮੋਇਨ ਅਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

England News : ਮੋਇਨ ਨੇ ਆਪਣੀ ਰਿਟਾਇਰਮੈਂਟ ਦੇ ਐਲਾਨ ਪਿੱਛੇ ਉਮਰ ਨੂੰ ਦੱਸਿਆ ਵੱਡਾ ਕਾਰਨ

international cricket Moeen Ali

England News : ਇੰਗਲੈਂਡ ਦੇ ਮਹਾਨ ਹਰਫਨਮੌਲਾ ਮੋਇਨ ਅਲੀ ਨੇ ਅੰਤਰਰਾਸ਼ਟਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਲਿਆ ਹੈ। ਉਨ੍ਹਾਂ ਨੇ 10 ਸਾਲ ਦੇ ਲੰਬੇ ਕਰੀਅਰ ਤੋਂ ਬਾਅਦ ਇੰਗਲੈਂਡ ਟੀਮ ਨੂੰ ਅਲਵਿਦਾ ਕਹਿ ਦਿੱਤਾ ਹੈ। ਮੋਇਨ ਨੇ ਆਪਣੀ ਰਿਟਾਇਰਮੈਂਟ ਦੇ ਐਲਾਨ ਪਿੱਛੇ ਉਮਰ ਨੂੰ ਵੱਡਾ ਕਾਰਨ ਦੱਸਿਆ। ਨਾਲ ਹੀ ਆਸਟ੍ਰੇਲੀਆ ਖਿਲਾਫ਼ ਨਾ ਚੁਣੇ ਜਾਣਾ ਵੀ ਉਸਦੇ ਫੈਸਲੇ ਦਾ ਕਾਰਨ ਸੀ।

ਇਹ ਵੀ ਪੜੋ :Gurdaspur News : ਗੁਰਦਾਸਪੁਰ ਦੀ ਡਾ. ਨਵਪ੍ਰੀਤ ਕੌਰ ਪੱਡਾ ਤਸਮਾਨੀਆਂ ’ਚ ਭਾਰਤ ਦੀ ਪਹਿਲੀ ਆਨਰੇਰੀ ਕੌਂਸਲੇਟ ਹੋਈ ਨਿਯੁਕਤ 

ਮੋਇਨ ਨੇ ਇੱਕ ਇੰਟਰਵਿਊ 'ਚ ਕਿਹਾ ਕਿ ਉਹ 37 ਸਾਲ ਦੇ ਹੋ ਗਏ ਹਨ। ਉਸ ਨੂੰ ਆਸਟ੍ਰੇਲੀਆ ਖਿਲਾਫ਼ ਵਨਡੇ ਅਤੇ ਟੀ-20 ਸੀਰੀਜ਼ ਲਈ ਵੀ ਨਹੀਂ ਚੁਣਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬੋਰਡ ਨੇ ਉਸ ਨੂੰ ਕਿਹਾ ਹੈ ਕਿ ਉਸ ਨੇ ਇੰਗਲੈਂਡ ਲਈ ਕਾਫੀ ਕ੍ਰਿਕਟ ਖੇਡੀ ਹੈ ਅਤੇ ਹੁਣ ਅਗਲੀ ਪੀੜ੍ਹੀ ਨੂੰ ਮੌਕਾ ਦੇਣ ਦਾ ਸਮਾਂ ਆ ਗਿਆ ਹੈ। ਇਸ ਲਈ ਉਸ ਨੇ ਮਹਿਸੂਸ ਕੀਤਾ ਕਿ ਇਹ ਫੈਸਲਾ ਲੈਣ ਦਾ ਇਹ ਸਹੀ ਸਮਾਂ ਹੈ।

(For more news apart from  England's legendary all-rounder Moeen Ali has retired from international cricket News in Punjabi, stay tuned to Rozana Spokesman)