ਅੰਤਰਰਾਸ਼ਟਰੀ ਯੋਗਾ ਖਿਡਾਰੀ ਸੰਦੀਪ ਆਰੀਆ ਨੇ 37 ਘੰਟੇ ਲਗਾਤਾਰ ਸੂਰੀਆ ਨਮਸਕਾਰ ਕਰਕੇ ਬਣਾਇਆ ਵਿਸ਼ਵ ਰਿਕਾਰਡ
ਪੋਲੈਂਡ ਦੇ ਵਿਗਿਆਨੀਆਂ ਨੇ 15 ਦਿਨ ਤੱਕ ਸੰਦੀਪ ਆਰੀਆ ਦੇ ਸਰੀਰ ਦੀ ਕੀਤੀ ਜਾਂਚ
ਹਿਸਾਰ : ਹਰਿਆਣਾ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਯੋਗਾ ਖਿਡਾਰੀ ਸੰਦੀਪ ਆਰੀਆ ਨੇ 37 ਘੰਟੇ ਲਗਾਤਾਰ ਬਿਨਾ ਰੁਕੇ ਸੂਰੀਆ ਨਮਸਕਾਰ ਕਰਕੇ ਵਿਸ਼ਵ ਰਿਕਾਰਡ ਬਣਾਇਆ। ਜਿਸ ਨੂੰ ਦੇਖ ਕੇ ਪੋਲੈਂਡ ਦੇ ਵਿਗਿਆਨੀ ਇਥੇ ਪਹੁੰਚੇ ਅਤੇ ਡਾ. ਸਟੇਕ ਅਤੇ ਉਨ੍ਹਾਂ ਦੀ ਟੀਮ ਨੇ ਹੁਣ ਤੱਕ ਦਾ ਸਭ ਤੋਂ ਵੱਡਾ ਰਿਸਰਚ ਸੰਦੀਪ ਆਰੀਆ ਦੇ ਸਰੀਰ ’ਤੇ ਕੀਤਾ। ਬੰਗਲੁਰੂ ਸਥਿਤ ਸਵਾਮੀ ਵਿਵੇਕਾਨੰਦ ਯੋਗਾ ਰਿਸਰਚ ਇੰਸਟੀਚਿਊਟ ਯੂਨੀਵਰਸਿਟੀ ’ਚ 15 ਦਿਨ ਤੱਕ ਸੰਦੀਪ ਦੇ ਸਰੀਰ ਦੀ ਜਾਂਚ ਕੀਤੀ ਗਈ। ਉਨ੍ਹਾਂ ਦੇ ਨਾਲ ਸੂਰੀਆ ਨਮਸਕਾਰ ਦਾ ਅਭਿਆਸ ਕੀਤਾ ਅਤੇ ਸੈਂਪਲ ਲਏ ਗਏ। ਡਾ. ਸਟੇਕ ਨੇ ਦੱਸਿਆ ਕਿ ਜਾਂਚ ਦੌਰਾਨ ਸੰਦੀਪ ਦੇ ਲੀਵਰ, ਕਿਡਨੀ ਅਤੇ ਦਿਲ 100 ਫ਼ੀ ਸਦੀ ਠੀਕ ਪਾਏ ਗਏ।
10 ਘੰਟੇ ਦੇ ਲਗਾਤਾਰ ਸੂਰੀਆ ਨਮਸਕਾਰ ਕਰਨ ਤੋਂ ਬਾਅਦ ਜਦੋਂ ਸੰਦੀਪ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਦਾ ਬੀਪੀ ਅਤੇ ਧੜਕਣ ਨੌਰਮਲ ਪਾਈ ਗਈ। ਸੰਦੀਪ ਨੇ ਰਿਸਰਚ ਤੋਂ 20 ਦਿਨ ਪਹਿਲਾਂ ਭੋਜਨ ਬੰਦ ਕਰ ਦਿੱਤਾ ਅਤੇ ਉਨ੍ਹਾਂ ਸਿਰਫ਼ ਨਾਰੀਅਲ ਪਾਣੀ ਦਾ ਸੇਵਨ ਕੀਤਾ। ਰਿਸਰਚ ਦਾ ਰਿਜਲਟ 15 ਅਕਤੂਬਰ ਤੱਕ ਆ ਜਾਵੇਗਾ। ਇਸ ਤੋਂ ਬਾਅਦ ਉਹ ਸੰਦੀਪ’ਤੇ ਕਿਤਾਬ ਲਿਖਣਗੇ, ਜਿਸ ਨੂੰ ਪੜ੍ਹ ਕੇ ਲੋਕ ਸੂਰੀਆ ਨਮਸ਼ਕਾਰ ਨੂੰ ਅਪਨਾਉਣਗੇ।