ਚੇਨਈ ਟੀ20 ‘ਚ ਭਾਰਤੀ ਟੀਮ ਦੇ ਖਿਡਾਰੀ ਬਣਾ ਸਕਦੇ ਹਨ ਇਹ 3 ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਵੈਸਟ ਇੰਡੀਜ਼ ਦੇ ਵਿਰੁੱਧ ਲਿਮਿਟੇਡ ਓਵਰਾਂ ਦੇ ਮੁਕਾਬਲੇ ਵਿਚ ਅਭਿਆਨ ਸਫ਼ਲਤਾਪੂਰਵਕ ਅੱਗੇ ਵਧਾ ਰਿਹਾ ਹੈ....

Team India

ਨਵੀਂ ਦਿੱਲੀ (ਪੀਟੀਆਈ) : ਭਾਰਤ ਦੀ ਵੈਸਟ ਇੰਡੀਜ਼ ਦੇ ਵਿਰੁੱਧ ਲਿਮਿਟੇਡ ਓਵਰਾਂ ਦੇ ਮੁਕਾਬਲੇ ਵਿਚ ਅਭਿਆਨ ਸਫ਼ਲਤਾਪੂਰਵਕ ਅੱਗੇ ਵਧਾ ਰਿਹਾ ਹੈ। 2011 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਘਰੇਲੂ ਮੈਦਾਨ ਉਤੇ ਟੀ20 ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਹਾਲਾਂਕਿ ਹੁਣੇ ਇਕ ਮੈਚ ਹੋਰ ਖੇਡਿਆ ਜਾਣਾ ਹੈ। ਲਖਨਊ ਦੇ ਅਟਲ ਬਿਹਾਰੀ ਬਾਜਪੇਈ ਸਟੇਡੀਅਮ ਵਿਚ 24 ਸਾਲ ਤੋਂ ਬਾਅਦ ਕੋਈ ਅੰਤਰਰਾਸ਼ਟਰੀ ਮੁਕਾਬਲਾ ਖੇਡਿਆ ਗਿਆ। ਇਸ ਮੈਚ ਵਿਚ ਰੋਹਿਤ ਸ਼ਰਮਾਂ ਨੇ ਸ਼ਾਨਦਾਰ ਸੈਂਕੜਾ ਲਗਾ ਕੇ ਵੈਸਟ ਇੰਡੀਜ਼ ਨੂੰ ਸੀਰੀਜ਼ ਤੋਂ ਬਾਹਰ ਕਰ ਦਿਤਾ।

ਰੋਹਿਤ ਸ਼ਰਮਾਂ ਨੇ ਅਪਣੇ ਟੀ20 ਕੈਰੀਅਰ ਦਾ ਚੋਥਾ ਸੈਂਕੜਾ ਲਗਾਇਆ ਹੈ। ਉਹ ਟੀ20 ਵਿਚ ਭਾਰਤ ਵੱਲੋਂ ਪਹਿਲੇ ਅਤੇ ਵਿਸ਼ਵ ਦੇ ਦੂਜੇ ਸਭ ਤੋਂ ਜ਼ਿਆਦਾ ਰਨ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਭਾਰਤ ਨੇ ਦੂਜੇ ਟੀ20 ਮੈਚ ਵਿਚ ਵੈਸਟ ਇੰਡੀਜ਼ ਨੂੰ 71 ਰਨ ਨਾਲ ਹਰਾਇਆ ਸੀ। ਬੇਸ਼ੱਕ ਭਾਰਤ ਨੇ ਸੀਰੀਜ਼ ਉਤੇ ਕਬਜ਼ਾ ਕਰ ਲਿਆ ਹੈ, ਪਰ ਭਾਰਤੀ ਖਿਡਾਰੀਆਂ ਦੀ ਨਜ਼ਰ ਤੀਜੇ ਟੀ20 ‘ਚ ਕੁਝ ਰਿਕਾਰਡਾਂ ਉਤੇ ਹੋਵੇਗੀ। ਇਹਨਾਂ ਤਿੰਨਾਂ ਦੀ ਹੀ ਵਰਤਮਾਨ ਫਾਰਮ ਨੂੰ ਦੇਖਦੇ ਹੋਏ ਇਹ ਉਪਲਭਦੀ ਹਾਂਸਲ ਕਰਨਾ ਔਖਾ ਨਹੀਂ ਹੈ।

2016 ਵਿਚ ਆਸਟ੍ਰੇਲੀਆ ਦੇ ਵਿਰੁੱਧ ਡੇਬਯੂ ਕਰਨ ਤੋਂ ਬਾਅਦ ਜਸਪ੍ਰੀਤ ਬੁਮਰਾਹ ਟੀਮ ਇੰਡੀਆ ਦੇ ਇਕ ਅਹਿਮ ਗੇਂਦਬਾਜ ਬਣ ਗਏ ਹਨ। ਉਹ ਟੈਸਟ ਮੈਚਾਂ ਦੇ ਨਾਲ ਹੀ ਵਨ-ਡੇ ਅਤੇ ਟੀ20 ਵਿਚ ਵੀ ਸ਼ਾਨਦਾਰ ਗੇਂਦਬਾਜੀ ਕਰ ਰਹੇ ਹਨ। ਬੁਮਰਾਹ ਨੂੰ ਡੇਥ ਓਵਰਜ਼ ‘ਚ ਦੁਨੀਆਂ ਦਾ ਸਭ ਤੋਂ ਵਧੀਆ ਗੇਂਦਬਾਜ ਮੰਨਿਆ ਜਾਂਦਾ ਹੈ। ਗੇਂਦਾਂ ‘ਚ ਵੱਖ-ਵੱਖ ਬੱਲੇਬਾਜਾਂ ਨੂੰ ਅਸਾਨੀ ਨਾਲ ਰਨ ਨਹੀਂ ਬਣਾਉਣ ਦਿੰਦਾ। ਬੁਮਰਾਹ ਟੀ20 ‘ਚ 50 ਵਿਕਟ ਦੇ ਲਗਪਗ ਹਨ। ਜੇਕਰ ਉਹ ਤੀਜੇ ਮੈਚ ਵਿਚ 4 ਵਿਕਟ ਲੈ ਲੈਂਦੇ ਹਨ ਤਾਂ ਉਹ ਇਹ ਉਪਲਭਦੀ ਹਾਂਸਲ ਕਰ ਲੈਣਗੇ।

ਬੁਮਰਾਹ ਨੇ ਹੁਣ ਤਕ 37 ਟੀ20 ਮੈਚ ਖੇਡੇ ਹਨ ਅਤੇ ਉਹ 6.73 ਦੀ ਇਕਾਨਮੀ ਨਾਲ 46 ਵਿਕਟ ਲੈ ਚੁੱਕੇ ਹਨ। ਇਸ ਲਈ ਇਹ ਉਮੀਦ ਹੈ ਕਿ ਬੁਰਾਹ ਅਗਲੇ ਮੈਚ ਵਿਚ 50 ਵਿਕਟ ਲੈ ਲਏ। ਜੇਕਰ ਉਹ ਅਜਿਹਾ ਕਰ ਲੈਂਦੇ ਹਨ ਤਾਂ ਉਹ 42 ਮੈਚਾਂ ਵਿਚ 50 ਵਿਕਟ ਲੈਣ ਵਾਲੇ ਰਵਿਚੰਦਨ ਅਸ਼ਵਿਨ ਦਾ ਵੀ ਰਿਕਾਰਡ ਤੋੜ ਦੇਣਗੇ। ਰੋਹਿਤ ਸ਼ਰਮਾਂ ਦੀ ਮੌਜੂਦਾ ਫਾਰਮ ਜਬਰਦਸਤ ਚੱਲ ਰਹੀ ਹੈ। ਖਾਸਤੌਰ ਉਤੇ ਛਿੱਕੇ ਲਗਾਉਣ ਦੇ ਮਾਮਲੇ ਵਿਚ ਉਹ ਦੁਨੀਆਂ ਦੇ ਸਭ ਤੋਂ ਖ਼ਤਰਨਾਕ ਬੱਲੇਬਾਜ ਮੰਨੇ ਜਾਂਦੇ ਹਨ, ਉਹਨਾਂ ਦੀ ਟਾਇਮਿੰਗ, ਸਹਿਜਤਾ ਨਾਲ ਗੇਂਦ ਨੂੰ ਲਿਫ਼ਟ ਕਰਨਾ ਵਾਕਿਈ ਉਹਨਾਂ ਨੂੰ ਮਹਾਨ ਕ੍ਰਿਕਟਰ ਬਣਾਉਣ ਹੈ।

ਵਨ-ਡੇ ‘ਚ ਨਿਊਜ਼ੀਲੈਂਡ ਦਾ ਰਿਕਾਰਡ ਤੋੜਨ ਤੋਂ ਬਾਅਦ ਰੋਹਿਤ ਸ਼ਰਮਾ ਬ੍ਰੇਂਡਨ ਮੈਕੁਲਮ ਦਾ ਸਭ ਤੋਂ ਜ਼ਿਆਦਾ ਛਿੱਕੇ ਲਗਾਉਣ ਦਾ ਰਿਕਾਰਡ ਵੀ ਤੋੜ ਸਕਦੇ ਹਨ। ਰੋਹਿਤ ਹੁਣ ਤਕ 96 ਛਿੱਕੇ ਲਗਾ ਚੁੱਕੇ ਹਨ। ਉਹ ਕ੍ਰਿਸ ਗੇਲ ਅਤੇ ਮਾਟ੍ਰਿਨ ਗੋਇਲ ਤੋਂ ਪਿਛੇ ਹਨ ਦੋਨਾਂ ਨੇ ਹੀ 103-103 ਛਿੱਕੇ ਲਗਾਏ ਹਨ। ਜਿਸ ਤਰ੍ਹਾਂ ਰੋਹਿਤ ਨੇ ਲਖਨਊ ‘ਚ ਬਹਿਤਰੀਨ ਪਾਰੀ ਖੇਡੀ ਹੈ। ਉਸ ਤੋਂ ਉਮੀਦ ਲਗਾਈ ਜਾ ਸਕਦੀ ਹੈ ਕਿ ਰੋਹਿਤ ਸ਼ਰਮਾਂ 100 ਛਿੱਕੇ ਲਗਾਉਣ ਵਾਲੇ ਬੱਲੇਬਾਜ ਬਣ ਸਕਦੇ ਹਨ। ਜੇਕਰ ਉਹ ਤੀਜੇ ਟੀ20 ਵਿਚ ਅਜਿਹਾ ਕਰ ਲੈਂਦੇ ਹਨ ਤਾਂ 100 ਤੋਂ ਵੱਧ ਛਿੱਕੇ ਲਗਾਉਣ ਵਾਲੇ ਤੀਜੇ ਬੱਲੇਬਾਜ ਬਣ ਜਾਣਗੇ।