ਵਿਆਹ 'ਚ ਫ਼ਾਇਰਿੰਗ ਕਰਨ ਦਾ ਮਾਮਲਾ: ਪੁਲਿਸ ਨੇ ਦੋ ਧਿਰਾਂ ਦੇ 15 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੱਤ ਬੋਲੈਰੋ ਗੱਡੀਆਂ ਵੀ ਕਬਜ਼ੇ ਵਿਚ ਲਈਆਂ

Crime news

ਦੋ ਸ਼ਰਾਬ ਠੇਕੇਦਾਰਾਂ ਵਿਚਕਾਰ ਹੋਇਆ ਸੀ ਝਗੜਾ, ਕਿਸੇ NRI 'ਤੇ ਨਹੀਂ ਹੋਇਆ ਪਰਚਾ ਦਰਜ

 

ਅੰਮ੍ਰਿਤਸਰ : ਬੀਤੇ ਦਿਨੀਂ ਅੰਮ੍ਰਿਤਸਰ ਦੇ ਫੈਸ਼ਟਨ ਪੈਲੇਸ ਦੇ ਵਿੱਚ ਐੱਨਆਰਆਈ ਦੇ ਵਿਆਹ ਸਮਾਗਮ ਦੇ ਦੌਰਾਨ ਠੇਕੇਦਾਰ ਦੇ ਕਰਿੰਦਿਆਂ ਵੱਲੋਂ ਅੰਦਰ ਦਾਖ਼ਲ ਹੋ ਕੇ ਗੁੰਡਾਗਰਦੀ ਕਰਦਿਆਂ ਕਈ ਰੌਂਦ ਫਾਇਰਿੰਗ ਕੀਤੀ ਗਈ ਸੀ।ਇਸ ਮਾਮਲੇ ਵਿੱਚ ਪੁਲੀਸ ਵੱਲੋਂ ਦੋਹਾਂ ਗਰੁੱਪਾਂ ਤੇ ਮਾਮਲਾ ਦਰਜ ਕਰਕੇ 15 ਦੇ ਕਰੀਬ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਐੱਸ ਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਵਿਆਹ ਸਮਾਗਮ ਦੇ ਦੌਰਾਨ ਇਕ ਸ਼ਰਾਬ ਦਾ ਠੇਕੇਦਾਰ ਵਿਆਹ ਦੇ ਵਿੱਚ ਮੌਜੂਦ ਸੀ ਜਦਕਿ ਦੂਸਰੀ ਧਿਰ ਵੱਡੀ ਗਿਣਤੀ ਵਿਅਕਤੀਆਂ ਦੇ ਨਾਲ ਪੈਲੇਸ ਅੰਦਰ ਦਾਖ਼ਲ ਹੋਈ ਅਤੇ ਦੋਹਾਂ ਧਿਰਾਂ ਦੇ ਵਿਚਕਾਰ ਝਗੜਾ ਹੋ ਗਿਆ।ਇਸ ਦੌਰਾਨ ਦੋਹਾਂ ਧਿਰਾਂ ਵੱਲੋਂ ਇਕ ਦੂਸਰੇ ਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਪੁਲਸ ਨੇ ਫੌਰਨ ਹਰਕਤ ਵਿਚ ਆਉਂਦੇ ਹੋਏ 15 ਦੇ ਕਰੀਬ ਲੋਕਾਂ ਨੂੰ ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਝਗੜਾ ਕਿਸੇ ਐੱਨ ਆਰ ਆਈ ਨਾਲ ਨਹੀਂ  ਸਿਫਰ ਦੋ ਸ਼ਰਾਬ ਦੇ ਠੇਕੇਦਾਰਾਂ ਦਾ ਆਪਸ ਦੇ ਵਿੱਚ ਹੋਇਆ ਸੀ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸੱਤ ਬਲੈਰੋ ਗੱਡੀਆਂ ਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਹੈ ਅਤੇ ਬਾਕੀ ਰਹਿੰਦੇ ਦੋਸ਼ੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਇਹ ਵੀ ਸਾਫ ਕੀਤਾ ਕਿ ਇਸ ਸੰਬੰਧ ਵਿਚ ਕਿਸੇ ਵੀ ਐੱਨ ਆਰ ਆਈ ਤੇ ਕੋਈ ਪਰਚਾ ਦਰਜ ਨਹੀਂ ਕੀਤਾ ਗਿਆ।