Women's Hockey Team: ਭਾਰਤ ਨੇ ਸਪੇਨ 'ਚ ਪੰਜ ਦੇਸ਼ਾਂ ਦੇ ਟੂਰਨਾਮੈਂਟ ਲਈ 22 ਮੈਂਬਰੀ ਮਹਿਲਾ ਹਾਕੀ ਟੀਮ ਦਾ ਕੀਤਾ ਐਲਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰਾਂਚੀ ਵਿਚ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਦੀ ਤਿਆਰੀ ਦੇ ਲਿਹਾਜ਼ ਨਾਲ ਇਹ ਟੂਰਨਾਮੈਂਟ ਬਹੁਤ ਮਹੱਤਵਪੂਰਨ ਹੈ।  

Women's Hockey Team

 

Women's Hockey Team: ਭਾਰਤ ਨੇ ਸ਼ੁੱਕਰਵਾਰ ਨੂੰ ਗੋਲਕੀਪਰ ਸਵਿਤਾ ਪੂਨੀਆ ਦੀ ਅਗਵਾਈ ਵਿਚ ਸਪੇਨ ਵਿਚ ਹੋਣ ਵਾਲੇ ਪੰਜ ਦੇਸ਼ਾਂ ਦੇ ਹਾਕੀ ਟੂਰਨਾਮੈਂਟ ਲਈ 22 ਮੈਂਬਰੀ ਮਹਿਲਾ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਤਜਰਬੇਕਾਰ ਫਾਰਵਰਡ ਵੰਦਨਾ ਕਟਾਰੀਆ ਨੂੰ ਉਪ ਕਪਤਾਨ ਬਣਾਇਆ ਗਿਆ ਹੈ।  ਵੈਲੇਂਸੀਆ 'ਚ 15 ਤੋਂ 22 ਦਸੰਬਰ ਤੱਕ ਹੋਣ ਵਾਲੇ ਇਸ ਟੂਰਨਾਮੈਂਟ 'ਚ ਭਾਰਤ ਦਾ ਸਾਹਮਣਾ ਆਇਰਲੈਂਡ, ਜਰਮਨੀ, ਸਪੇਨ ਅਤੇ ਬੈਲਜੀਅਮ ਨਾਲ ਹੋਵੇਗਾ। ਰਾਂਚੀ ਵਿਚ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਕੁਆਲੀਫਾਇਰ ਦੀ ਤਿਆਰੀ ਦੇ ਲਿਹਾਜ਼ ਨਾਲ ਇਹ ਟੂਰਨਾਮੈਂਟ ਬਹੁਤ ਮਹੱਤਵਪੂਰਨ ਹੈ।  

ਭਾਰਤ ਦੇ ਮੁੱਖ ਕੋਚ ਯੈਨਿਕ ਸ਼ੋਪਮੈਨ ਨੇ ਇੱਥੇ ਹਾਕੀ ਇੰਡੀਆ ਦੀ ਰਿਲੀਜ਼ ਵਿਚ ਕਿਹਾ ਕਿ “ਸਾਡੀ ਟੀਮ ਬਹੁਤ ਸੰਤੁਲਿਤ ਅਤੇ ਮਜ਼ਬੂਤ ਹੈ। ਇਹ ਟੂਰਨਾਮੈਂਟ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਟੀਮ ਲਈ ਆਪਣੇ ਹਾਲ ਹੀ ਦੇ ਚੰਗੇ ਪ੍ਰਦਰਸ਼ਨ ਨੂੰ ਮਜ਼ਬੂਤ ਕਰਨ ਅਤੇ ਆਪਣੇ ਆਪ ਨੂੰ ਚੰਗੀ ਮਾਨਸਿਕ ਸਥਿਤੀ ਵਿਚ ਰੱਖਣ ਲਈ ਆਦਰਸ਼ ਪਲੇਟਫਾਰਮ ਹੋਵੇਗਾ।   

ਟੀਮ ਇਸ ਪ੍ਰਕਾਰ ਹੈ:
ਗੋਲਕੀਪਰ: ਸਵਿਤਾ (ਕਪਤਾਨ), ਬਿਚੂ ਦੇਵੀ ਖਾਰੀਬਾਸ
ਡਿਫੈਂਡਰ: ਨਿੱਕੀ ਪ੍ਰਧਾਨ, ਉਦਿਤਾ, ਇਸ਼ਿਕਾ ਚੌਧਰੀ, ਗੁਰਜੀਤ ਕੌਰ, ਅਕਸ਼ਤਾ ਆਬਾਸੋ ਢੇਕਾਲੇ

ਮਿਡਫੀਲਡਰ: ਨਿਸ਼ਾ, ਵੈਸ਼ਨਵੀ ਵਿਟਲ ਫਾਲਕੇ, ਮੋਨਿਕਾ, ਸਲੀਮਾ ਟੇਟੇ, ਨੇਹਾ, ਨਵਨੀਤ ਕੌਰ, ਸੋਨਿਕਾ, ਜੋਤੀ, ਬਲਜੀਤ ਕੌਰ  
ਫਾਰਵਰਡ: ਜੋਤੀ ਛੇਤਰੀ, ਸੰਗੀਤਾ ਕੁਮਾਰੀ, ਦੀਪਿਕਾ, ਵੰਦਨਾ ਕਟਾਰੀਆ (ਉਪ-ਕਪਤਾਨ), ਸੁੰਦਰਤਾ ਡੁੰਗਡੁੰਗ, ਸ਼ਰਮੀਲਾ ਦੇਵੀ  

(For more news apart from Women's Hockey Team, stay tuned to Rozana Spokesman)