ICC U19 World Cup 2024 Final: ਭਾਰਤ ਬਨਾਮ ਆਸਟ੍ਰੇਲੀਆ! ਕੀ ਭਾਰਤੀ ਟੀਮ ਲੈ ਸਕੇਗੀ 2023 ਦੇ ਵਰਲਡ ਕੱਪ ਦਾ ਬਦਲਾ? 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹੁਣ 11 ਫਰਵਰੀ ਨੂੰ ਬੇਨੋਨੀ ਦੇ ਵਿਲੋਮੂਰ ਪਾਰਕ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ।  

File Photo

ICC U19 World Cup 2024 Final: ਨਵੀਂ ਦਿੱਲੀ - ਅੰਡਰ-19 ਵਿਸ਼ਵ ਕੱਪ ਦੇ ਦੂਜੇ ਸੈਮੀਫਾਈਨਲ 'ਚ ਆਸਟ੍ਰੇਲੀਆ ਨੇ ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਦਿੱਤਾ। ਆਖ਼ਰੀ ਓਵਰ ਤੱਕ ਚੱਲੇ ਇਸ ਰੋਮਾਂਚਕ ਮੈਚ ਵਿਚ ਆਸਟਰੇਲੀਆ ਨੇ ਅੰਤ ਤੱਕ ਸਬਰ ਰੱਖਿਆ ਅਤੇ ਇਸ ਜਿੱਤ ਦੇ ਨਾਲ ਹੀ ਭਾਰਤ ਖ਼ਿਲਾਫ਼ ਫਾਈਨਲ  ਖੇਡਣ ਲਈ ਆਪਣੀ ਥਾਂ ਪੱਕੀ ਕਰ ਲਈ। ਹੁਣ 11 ਫਰਵਰੀ ਨੂੰ ਬੇਨੋਨੀ ਦੇ ਵਿਲੋਮੂਰ ਪਾਰਕ 'ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖਿਤਾਬੀ ਮੁਕਾਬਲਾ ਖੇਡਿਆ ਜਾਵੇਗਾ।  

6 ਮਹੀਨਿਆਂ ਦੇ ਅੰਦਰ ਇਹ ਦੂਜੀ ਵਾਰ ਹੈ ਜਦੋਂ ਭਾਰਤ ਅਤੇ ਆਸਟਰੇਲੀਆ ਆਈਸੀਸੀ ਟੂਰਨਾਮੈਂਟ ਦੇ ਫਾਈਨਲ ਵਿਚ ਪਹੁੰਚੇ ਹਨ। ਪਿਛਲੀ ਵਾਰ ਪੁਰਸ਼ ਵਿਸ਼ਵ ਕੱਪ 2023 ਵਿਚ ਦੋਵਾਂ ਟੀਮਾਂ ਵਿਚਾਲੇ ਫਾਈਨਲ ਮੁਕਾਬਲਾ ਹੋਇਆ ਸੀ। ਜਿਸ ਵਿਚ ਕੰਗਾਰੂ ਟੀਮ ਜੇਤੂ ਰਹੀ ਸੀ। ਅਜਿਹੇ 'ਚ ਇਸ ਵਾਰ ਟੀਮ ਇੰਡੀਆ ਅੰਡਰ-19 ਵਿਸ਼ਵ ਕੱਪ ਫਾਈਨਲ 'ਚ ਮਿਲੀ ਹਾਰ ਦਾ ਬਦਲਾ ਲੈਣਾ ਚਾਹੇਗੀ।  

ਵਿਸ਼ਵ ਕੱਪ 2023 ਦੇ ਫਾਈਨਲ ਵਿਚ ਭਾਰਤ ਦੀ ਸੀਨੀਅਰ ਪੁਰਸ਼ ਟੀਮ ਅਤੇ ਆਸਟਰੇਲੀਆ ਦੀ ਸੀਨੀਅਰ ਟੀਮ ਵਿਚਕਾਰ ਮੈਚ ਖੇਡਿਆ ਗਿਆ। ਦੋਵਾਂ ਟੀਮਾਂ ਵਿਚਾਲੇ ਇਹ ਮੈਚ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਇਆ ਸੀ। ਇਸ ਮੈਚ ਵਿਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਨ ਆਈ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿਚ 240 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਆਸਟ੍ਰੇਲੀਆ ਨੇ ਟ੍ਰੈਵਿਸ ਹੈੱਡ ਦੇ ਸੈਂਕੜੇ ਦੇ ਦਮ 'ਤੇ ਸਿਰਫ਼ 4 ਵਿਕਟਾਂ ਗੁਆ ਕੇ ਇਹ ਟੀਚਾ ਹਾਸਲ ਕਰ ਲਿਆ।

- ਭਾਰਤ ਆਈਸੀਸੀ ਅੰਡਰ 19 ਵਿਸ਼ਵ ਕੱਪ 2024 ਦਾ ਫਾਈਨਲ ਆਸਟਰੇਲੀਆ ਵਿਰੁੱਧ ਖੇਡਣ ਜਾ ਰਿਹਾ ਹੈ। (ਬਿਲਕੁਲ 2023 ਵਿਸ਼ਵ ਕੱਪ ਵਾਂਗ)
- ਭਾਰਤ ਬਨਾਮ ਆਸਟ੍ਰੇਲੀਆ, ICC U19 ਵਿਸ਼ਵ ਕੱਪ 2024 ਫਾਈਨਲ, 11 ਫਰਵਰੀ ਯਾਨੀ ਐਤਵਾਰ ਨੂੰ ਹੋਣ ਵਾਲਾ ਹੈ। (2023 ਵਿਸ਼ਵ ਕੱਪ ਦਾ ਫਾਈਨਲ, ਭਾਰਤ ਬਨਾਮ ਆਸਟ੍ਰੇਲੀਆ ਵੀ ਐਤਵਾਰ ਨੂੰ ਹੋਇਆ ਸੀ)
- ਭਾਰਤ ਦੀ ਅੰਡਰ 19 ਟੀਮ ਪੂਰੇ ਟੂਰਨਾਮੈਂਟ ਵਿਚ ਅਜੇਤੂ ਰਹੀ ਹੈ। (2023 ਵਿਸ਼ਵ ਕੱਪ ਵਿਚ ਟੀਮ ਇੰਡੀਆ ਵੀ ਉਦੋਂ ਤੱਕ ਅਜੇਤੂ ਰਹੀ ਸੀ ਜਦੋਂ ਤੱਕ ਆਸਟਰੇਲੀਆ ਨੇ ਫਾਈਨਲ ਵਿਚ ਟਰਾਫੀ ਨਹੀਂ ਖੋਹ ਲਈ ਸੀ।