Test Cricket Incentive: ਭਾਰਤੀ ਟੈਸਟ ਟੀਮ ਲਈ BCCI ਦਾ ਵੱਡਾ ਐਲਾਨ; ਖਿਡਾਰੀਆਂ ਨੂੰ ਮਿਲੇਗਾ ਪ੍ਰੋਤਸਾਹਨ

ਏਜੰਸੀ

ਖ਼ਬਰਾਂ, ਖੇਡਾਂ

ਜੈ ਸ਼ਾਹ ਦੁਆਰਾ ਇਕ ਪ੍ਰੋਤਸਾਹਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਟੈਸਟ ਕ੍ਰਿਕਟ ਇੰਸੈਂਟਿਵ ਸਕੀਮ ਦਾ ਨਾਮ ਦਿਤਾ ਗਿਆ ਹੈ।

BCCI announces Test Cricket Incentive Scheme

Test Cricket Incentive:  ਜਿਵੇਂ ਹੀ ਟੀਮ ਇੰਡੀਆ ਨੇ ਇੰਗਲੈਂਡ ਨੂੰ ਪੰਜ ਮੈਚਾਂ ਦੀ ਟੈਸਟ ਸੀਰੀਜ਼ 'ਚ 4-1 ਨਾਲ ਹਰਾਇਆ ਤਾਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਭਾਰਤੀ ਟੈਸਟ ਟੀਮ ਲਈ ਵੱਡਾ ਐਲਾਨ ਕੀਤਾ। ਬੀਸੀਸੀਆਈ ਸਕੱਤਰ ਨੇ ਕਿਹਾ ਹੈ ਕਿ ਹੁਣ ਟੈਸਟ ਕ੍ਰਿਕਟ ਖੇਡਣ ਵਾਲੇ ਖਿਡਾਰੀਆਂ ਨੂੰ ਮੈਚ ਫੀਸ ਤੋਂ ਇਲਾਵਾ ਵਾਧੂ ਪੈਸੇ ਵੀ ਮਿਲਣਗੇ। ਜੈ ਸ਼ਾਹ ਦੁਆਰਾ ਇਕ ਪ੍ਰੋਤਸਾਹਨ ਯੋਜਨਾ ਦਾ ਐਲਾਨ ਕੀਤਾ ਗਿਆ ਹੈ, ਜਿਸ ਨੂੰ ਟੈਸਟ ਕ੍ਰਿਕਟ ਇੰਸੈਂਟਿਵ ਸਕੀਮ ਦਾ ਨਾਮ ਦਿਤਾ ਗਿਆ ਹੈ।

ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਪੋਸਟ ਵਿਚ ਲਿਖਿਆ, "ਮੈਨੂੰ ਭਾਰਤ ਪੁਰਸ਼ ਟੈਸਟ ਟੀਮ ਦੇ ਖਿਡਾਰੀਆਂ ਲਈ 'ਟੈਸਟ ਕ੍ਰਿਕੇਟ ਪ੍ਰੋਤਸਾਹਨ ਯੋਜਨਾ' ਦੀ ਸ਼ੁਰੂਆਤ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ, ਜਿਸ ਦਾ ਉਦੇਸ਼ ਸਾਡੇ ਮਾਣਮੱਤੇ ਖਿਡਾਰੀਆਂ ਨੂੰ ਵਿੱਤੀ ਵਿਕਾਸ ਅਤੇ ਸਥਿਰਤਾ ਪ੍ਰਦਾਨ ਕਰਨਾ ਹੈ। 2022-23 ਸੀਜ਼ਨ ਤੋਂ ਸ਼ੁਰੂ ਹੋ ਕੇ 'ਟੈਸਟ ਕ੍ਰਿਕੇਟ ਪ੍ਰੋਤਸਾਹਨ ਯੋਜਨਾ' ਟੈਸਟ ਮੈਚਾਂ ਲਈ 15 ਲੱਖ ਰੁਪਏ ਦੀ ਮੌਜੂਦਾ ਮੈਚ ਫੀਸ ਤੋਂ ਇਲਾਵਾ ਵਾਧੂ ਇਨਾਮ ਢਾਂਚੇ ਵਜੋਂ ਕੰਮ ਕਰੇਗੀ”।

ਜੈ ਸ਼ਾਹ ਨੇ ਦਸਿਆ ਕਿ ਟੈਸਟ ਮੈਚ ਦੀ ਫੀਸ 15 ਲੱਖ ਰੁਪਏ ਹੈ, ਪਰ ਇਕ ਸੀਜ਼ਨ (ਪਲੇਇੰਗ ਇਲੈਵਨ ਵਿਚ) 75 ਫੀ ਸਦੀ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀਆਂ ਨੂੰ ਪ੍ਰਤੀ ਮੈਚ 45 ਲੱਖ ਰੁਪਏ ਮਿਲਣਗੇ, ਜਦਕਿ ਇਸ ਦਾ ਹਿੱਸਾ ਬਣਨ ਵਾਲੇ ਮੈਂਬਰ ਨੂੰ 22.5 ਲੱਖ ਰੁਪਏ ਪ੍ਰਤੀ ਮੈਚ ਮਿਲਣਗੇ। ਇਸ ਦੇ ਨਾਲ ਹੀ ਸੀਜ਼ਨ 'ਚ 50 ਫ਼ੀ ਸਦੀ ਭਾਵ 5 ਜਾਂ 6 ਮੈਚ ਖੇਡਣ ਵਾਲੇ ਖਿਡਾਰੀ ਨੂੰ ਪ੍ਰਤੀ ਮੈਚ 30 ਲੱਖ ਰੁਪਏ ਮਿਲਣਗੇ।

ਇਸ ਦੇ ਨਾਲ ਹੀ ਪਲੇਇੰਗ ਇਲੈਵਨ ਤੋਂ ਬਾਹਰ ਰਹਿਣ ਵਾਲੇ ਖਿਡਾਰੀ ਨੂੰ ਪ੍ਰਤੀ ਮੈਚ 15 ਲੱਖ ਰੁਪਏ ਮਿਲਣਗੇ। ਇਸ ਦੇ ਨਾਲ ਹੀ, ਜੇਕਰ ਕੋਈ ਖਿਡਾਰੀ 50 ਫ਼ੀ ਸਦੀ ਮੈਚ ਖੇਡਦਾ ਹੈ (ਸੀਜ਼ਨ ਵਿਚ 9 ਟੈਸਟ ਹੁੰਦੇ ਹਨ ਅਤੇ ਉਨ੍ਹਾਂ ਵਿਚੋਂ 4 ਜਾਂ ਘੱਟ ਖੇਡੇ ਜਾਂਦੇ ਹਨ) ਤਾਂ ਉਸ ਨੂੰ ਕੋਈ ਇਸੈਂਟਿਵ ਨਹੀਂ ਮਿਲੇਗਾ। ਸਿਰਫ ਮੈਚ ਫੀਸ 15 ਲੱਖ ਰੁਪਏ ਪ੍ਰਤੀ ਮੈਚ ਮਿਲਣਗੇ।

(For more Punjabi news apart from BCCI announces Test Cricket Incentive Scheme, stay tuned to Rozana Spokesman)