IPL News : ਮੋਹਾਲੀ ਦੇ ਆਈਪੀਐਲ ਮੈਚ ਦੀਆਂ ਟਿਕਟਾਂ ਦੀ ਬੁਕਿੰਗ ਸ਼ੁਰੂ
IPL News : ਮੁੱਲਾਂਪੁਰ ਸਟੇਡੀਅਮ ’ਚ ਪੰਜਾਬ ਅਤੇ ਰਾਜਸਥਾਨ ਵਿਚਕਾਰ ਪਹਿਲਾ ਮੈਚ 5 ਅਪ੍ਰੈਲ ਨੂੰ
Booking of tickets for Mohali's IPL match begins News in Punjabi : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 18ਵੇਂ ਸੀਜ਼ਨ ਵਿੱਚ, ਪੰਜਾਬ ਕਿੰਗਜ਼ ਫ਼ਰੈਂਚਾਇਜ਼ੀ ਅੱਜ (ਐਤਵਾਰ) ਦੁਪਹਿਰ 1 ਵਜੇ ਤੋਂ ਆਪਣੇ ਘਰੇਲੂ ਮੈਦਾਨ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ, ਮੁੱਲਾਂਪੁਰ ਮੋਹਾਲੀ ਵਿਖੇ ਹੋਣ ਵਾਲੇ ਮੈਚਾਂ ਲਈ ਟਿਕਟਾਂ ਦੀ ਆਨਲਾਈਨ ਬੁਕਿੰਗ ਸ਼ੁਰੂ ਕਰ ਰਹੀ ਹੈ। ਪ੍ਰਸ਼ੰਸਕ 5 ਅਪ੍ਰੈਲ ਨੂੰ ਰਾਜਸਥਾਨ ਰਾਇਲਜ਼ ਵਿਰੁਧ ਹੋਣ ਵਾਲੇ ਮੈਚ ਲਈ ਟਿਕਟਾਂ ਬੁੱਕ ਕਰ ਸਕਦੇ ਹਨ।
ਇਸ ਵਾਰ ਦਰਸ਼ਕਾਂ ਨੂੰ ਪਹਿਲੀ ਵਾਰ ਇਸ ਮੈਦਾਨ 'ਤੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੂੰ ਖੇਡਦੇ ਹੋਏ ਦੇਖਣ ਦਾ ਮੌਕਾ ਮਿਲੇਗਾ। ਪਹਿਲਾਂ, ਚੇਨਈ ਸੁਪਰ ਕਿੰਗਜ਼ ਦੇ ਜ਼ਿਆਦਾਤਰ ਮੈਚ ਧਰਮਸ਼ਾਲਾ ਵਿਚ ਹੁੰਦੇ ਸਨ, ਪਰ ਇਸ ਵਾਰ ਧੋਨੀ ਅਤੇ ਕੋਹਲੀ ਦੋਵੇਂ ਪਹਿਲੀ ਵਾਰ ਮੁੱਲਾਂਪੁਰ ਸਟੇਡੀਅਮ ਵਿਚ ਖੇਡਦੇ ਨਜ਼ਰ ਆਉਣਗੇ।
ਪੰਜਾਬ ਕਿੰਗਜ਼ ਨੇ ਕਿਹਾ ਕਿ ਟਿਕਟਾਂ ਜ਼ਿਲ੍ਹਾ ਐਪ, ਪੰਜਾਬ ਕਿੰਗਜ਼ ਦੀ ਅਧਿਕਾਰਤ ਵੈਬਸਾਈਟ ਅਤੇ ਐਪ ਰਾਹੀਂ ਖ਼ਰੀਦੀਆਂ ਜਾ ਸਕਦੀਆਂ ਹਨ। ਜਨਰਲ ਅੱਪਰ ਟੀਅਰ ਅਤੇ ਜਨਰਲ ਟੈਰੇਸ ਸਟੈਂਡ ਲਈ ਟਿਕਟਾਂ ਕ੍ਰਮਵਾਰ 1250 ਰੁਪਏ ਅਤੇ 1750 ਰੁਪਏ ਤੋਂ ਸ਼ੁਰੂ ਹੋਣਗੀਆਂ। ਹਾਸਪਿਟੈਲਿਟੀ ਲਾਉਂਜ+ ਟਿਕਟ ਦੀ ਘੱਟੋ-ਘੱਟ ਕੀਮਤ 6500 ਰੁਪਏ ਰੱਖੀ ਗਈ ਹੈ। ਸਟੇਡੀਅਮ ਵਿਚ 50 ਕਾਰਪੋਰੇਟ ਬਾਕਸ, 3 ਹਾਸਪਿਟੈਲਿਟੀ ਲਾਉਂਜ ਅਤੇ 20 ਜਨਰਲ ਸਟੈਂਡ ਹਨ।