ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦਾ ਦਬਦਬਾ ਜਾਰੀ, ਤਮਗ਼ਾ ਸੂਚੀ 'ਚ ਭਾਰਤ ਤੀਜੇ ਸਥਾਨ 'ਤੇ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪੰਜਵੇਂ ਦਿਨ ਦੀ...

cwg-2018 indian player best profarmence

ਗੋਲਡ ਕੋਸਟ : ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪੰਜਵੇਂ ਦਿਨ ਦੀ ਸ਼ੁਰੂਆਤ ਮੌਕੇ ਵੀ ਭਾਰਤੀ ਖਿਡਾਰੀਆਂ ਨੇ ਭਾਰਤ ਦੀ ਝੋਲੀ ਵਿਚ ਕਈ ਤਮਗ਼ੇ ਪਾਏ। ਦਿਨ ਦੀ ਸ਼ੁਰੂਆਤ ਹੁੰਦਿਆਂ ਹੀ ਜੀਤੂ ਰਾਏ ਨੇ ਸੋਨੇ ਦਾ ਤਮਗ਼ਾ ਫੁੰਡ ਲਿਆ। 

ਇਸੇ ਤਰ੍ਹਾਂ 10 ਮੀਟਰ ਏਅਰ ਰਾਈਫ਼ਲ ਵਰਗ ਵਿਚ ਮੇਹੁਲੀ ਘੋਸ਼ ਨੇ ਚਾਂਦੀ ਦਾ ਅਤੇ ਅਪੂਰਵੀ ਚੰਡੇਲਾ ਨੇ ਇਸੇ ਵਰਗ ਵਿਚ ਭਾਰਤ ਵਿਚ ਕਾਸ਼ੀ ਦਾ ਤਮਗ਼ਾ ਦਿਵਾਇਆ।

ਇਸੇ ਤਰ੍ਹਾਂ ਭਾਰ ਤੋਲਨ ਵਿਚ ਪ੍ਰਦੀਪ ਸਿੰਘ ਨੇ ਚਾਂਦੀ ਦਾ ਤਮਗ਼ਾ ਦਿਵਾ ਕੇ ਭਾਰਤ ਦੀ ਵਧੀਆ ਸ਼ੁਰੂਆਤ ਕੀਤੀ। ਇਸੇ ਤਰ੍ਹਾਂ ਓਮ ਮਿਥਰਵਾਲ ਨੇ ਸ਼ੂਟਿੰਗ ਵਿਚ ਕਾਸ਼ੀ ਦਾ ਤਮਗ਼ਾ ਹਾਸਲ ਕੀਤਾ ਹੈ।

ਇਸ ਤਰ੍ਹਾਂ ਕੁੱਲ ਮਿਲਾ ਕੇ ਭਾਰਤ ਨੇ ਹੁਣ ਤਕ 8 ਸੋਨੇ ਦੇ, 4 ਚਾਂਦੀ ਦੇ ਅਤੇ 5 ਕਾਸ਼ੀ ਦੇ ਤਮਗ਼ੇ ਮਿਲਾ ਕੇ ਕੁੱਲ 17 ਤਮਗ਼ੇ ਜਿੱਤ ਕੇ ਤਮਗ਼ਾ ਸੂਚੀ ਵਿਚ ਤੀਜਾ ਸਥਾਨ ਬਰਕਰਾਰ ਰਖਿਆ ਹੋਇਆ ਹੈ।