Lockdown : ਖਿਡਾਰੀਆਂ ਦੀ ਫਿਟਨਸ 'ਤੇ PAK ਕ੍ਰਿਕਟ ਬੋਰਡ ਦੀ ਸਖ਼ਤੀ, ਟੈਸਟ ਲੈਣ ਦੇ ਦਿੱਤੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਰੋਨਾ ਵਾਇਰਸ ਦੇ ਕਾਰਨ ਚੱਲ਼ ਰਹੀ ਇਸ ਮਹਾਂਮਾਰੀ ਦੇ ਕਾਰਨ ਪਾਕਿਸਤਾਨ ਦੀ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਸਰੀਰੀਕ ਰੂਪ ਚ ਫਿਟ ਰੱਖਣ ਲਈ ਇਕ ਫੈਸਲਾਂ ਲਿਆ ਹੈ

Lockdown

 ਕਰੋਨਾ ਵਾਇਰਸ ਦੇ ਕਾਰਨ ਚੱਲ਼ ਰਹੀ ਇਸ ਮਹਾਂਮਾਰੀ ਦੇ ਕਾਰਨ ਪਾਕਿਸਤਾਨ ਦੀ ਕ੍ਰਿਕਟ ਬੋਰਡ (ਪੀਸੀਬੀ) ਨੇ ਆਪਣੇ ਖਿਡਾਰੀਆਂ ਨੂੰ ਸਰੀਰੀਕ ਰੂਪ ਵਿਚ ਫਿਟ ਰੱਖਣ ਲਈ ਇਕ ਵੱਡਾ ਫੈਸਲਾਂ ਲਿਆ ਹੈ ਜਿਸ ਵਿਚ ਲੌਕਡਾਊਨ ਦੇ ਦੌਰਾਨ ਘਰਾਂ ਵਿਚ ਬੈਠੇ ਕਰੀਬ 200 ਖਿਡਾਰੀਆਂ ਦਾ ਵੀਡੀਓ ਦੇ ਜ਼ਰੀਏ ਆਨਲਾਈਨ ਫਿਟਨੈਸ ਟੈਸਟ ਲਿਆ ਜਾਵੇਗਾ। ਇਸ ਆਨਲਾਈਨ ਟੈਸਟ ਵਿਚ ਖਿਡਾਰੀਆਂ ਨੂੰ ਇੱਕ ਮਿੰਟ ਵਿਚ 60 ਪੁਸ਼-ਅੱਪਸ, ਇਕ ਮਿੰਟ ਵਿਚ 10 ਚਿਨ-ਅੱਪਸ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਲੈਵਲ 18 ਦਾ ਜੋ-ਜੋ ਟੈਸਟ ਵੀ ਦੇਣਾ ਹੋਵੇਗਾ।  

ਜਾਣਕਾਰੀ ਤੋਂ ਪੱਤਾ ਲੱਗਾ ਹੈ ਕਿ ਇਹ ਟੈਸਟ 20 ਅਤੇ 21 ਅਪ੍ਰੈਲ ਨੂੰ ਕਰਵਾਇਆ ਜਾਵੇਗਾ। ਕਰੋਨਾ ਵਾਇਰਸ ਦੇ ਕਾਰਨ ਬਾਕੀ ਦੇਸ਼ਾਂ ਦੀ ਤਰ੍ਹਾਂ ਹੀ ਪਾਕਿਸਤਾਨ ਵਿਚ ਵੀ ਕ੍ਰਿਕਟ 15 ਮਾਰਚ ਤੋਂ ਬੰਦ ਹੋਇਆ ਪਿਆ ਹੈ ਜਿਸ ਤੋਂ ਬਾਅਦ ਪਾਕਿਸਤਾਨ ਹੁਣ ਆਪਣੇ ਖਿਡਾਰੀਆਂ ਦੀ ਫਿਟਨੈਂਸ ਦੇ ਲਈ ਵੱਖ – ਵੱਖ ਤਰ੍ਵਾਂ ਦੇ ਉਪਾਅ ਕਰ ਰਿਹਾ ਹੈ। ਪਾਕਿਸਤਾਨ ਦੇ ਕੋਚ ਅਤੇ ਮੁੱਖ ਚੋਣਕਾਰ ਮਿਸਬਾਹ ਉਲ ਹੱਕ ਅਤੇ ਟੀਮ ਦੇ ਟਰੇਨਰ ਯਾਸੀਰ ਮਲਿਕ ਨੇ ਸਾਰੇ ਖਿਡਾਰੀਆਂ ਨੂੰ ਪੱਤਰ ਲਿਖ ਕੇ ਉਨ੍ਹਾਂ ਨੂੰ ਇਸ ਫਿਟਨੈਸ ਪ੍ਰੀਖਿਆ ਬਾਰੇ ਜਾਣਕਾਰੀ ਦਿੱਤੀ ਹੈ।

ਇਸ ਪੱਤਰ ਵਿਚ ਕਿਹਾ ਗਿਆ ਹੈ ਕਿ ਸਾਰੀਆਂ ਸੀਮਾਵਾਂ ਅਤੇ ਸੀਮਿਤ ਸੰਸਥਾਨਾਂ ਦੇ ਬਾਵਜੂਦ ਅਸੀਂ ਫਿਟਨੈਸ ਦੀ ਲਈ ਇਹ ਯੋਜਨਾ ਤਿਆਰ ਕੀਤੀ ਹੈ। ਜਿਸ ਵਿਚ ਸਾਰਿਆਂ ਨੂੰ ਇਕ ਸਮਾਨ ਮੌਕਾ ਮਿਲੇਗਾ। ਨਾਲ ਹੀ ਇਸ ਵਿਚ ਇਹ ਵੀ ਲਿਖਿਆ ਗਿਆ ਕਿ ਇਸ ਸਬੰਧ ਵਿਚ ਤੁਹਾਨੂੰ ਪਹਿਲਾਂ ਇਸ ਲਈ ਸੂਚਿਤ ਕੀਤਾ ਗਿਆ ਹੈ ਤਾਂ ਕਿ ਤੁਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਇਸ ਲਈ ਤਿਆਰ ਹੋ ਸਕੋ।

ਇਸ ਵਿਚ ਸਾਰੇ ਪ੍ਰੀਖਣ ਤੁਹਾਡੀ ਟੀਮ ਦੇ ਟਰੇਨਰ ਦੁਆਰਾ ਵੀਡੀਓ ਲਿੰਕ ਦੇ ਜ਼ਰੀਏ ਕੀਤੇ ਜਾਣਗੇ। ਇਸ ਲਈ ਸਾਰੇ ਖਿਡਾਰੀਆਂ ਨੂੰ ਆਪਣਾ ਫਿਟਨੈਸ ਲੈਵਲ ਬਣਾਈ ਰੱਖਣ ਲਈ ਅਨੁਸ਼ਾਸਨ ਅਤੇ ਸਖਤ ਮਿਹਨਤ ਕਰਨ ਦੀ ਜਰੂਰਤ ਹੈ। ਜਿਸ ਤੋਂ ਬਾਅਦ ਸਾਰੇ ਰਾਸ਼ਟਰੀ ਖਿਡਾਰੀ ਰਾਸ਼ਟਰੀ ਟੀਮ ਦੇ ਮੁੱਖ ਟ੍ਰੇਨਰ ਦੇ ਸਾਹਮਣੇ, ਅਤੇ ਰਾਜਾਂ ਦੇ ਖਿਡਾਰੀ ਆਪਣੇ ਰਾਜਾਂ ਦੇ ਟ੍ਰੇਨਰਾਂ ਦੇ ਸਾਹਮਣੇ ਇਹ ਟੈਸਟ ਦੇਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।