Corona Virus : ਟੋਕਿਓ ਉਲੰਪਿਕ ‘ਚ ਹਿੱਸ ਲੈਣ ਵਾਲੇ ਖਿਡਾਰੀਆਂ ਲਈ ਚੰਗੀ ਖ਼ਬਰ, ਕੋਟਾ ਰਹੇਗਾ ਬਰਕਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹੁਣ ਤੱਕ 88,529 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 1,519,196 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

coronavirus

ਕਰੋਨਾ ਵਾਇਰਸ ਦੇ ਕਾਰਨ ਜਿੱਥੇ ਪੂਰੀ ਦੁਨੀਆਂ ਵਿਚ ਹਾਹਾਕਾਰ ਮੱਚੀ ਹੋਈ ਹੈ ਉੱਥੇ ਹੀ ਇਸ ਵਾਇਰਸ ਦੇ ਕਾਰਨ ਦੁਨੀਆਂ ਭਰ ਵਿਚ ਹੋਣ ਵਾਲੇ ਵੱਖ-ਵੱਖ ਟੂਰਨਾਂਮੈਂਟ ਨੂੰ ਜਾਂ ਤਾਂ ਰੱਦ ਕਰ ਦਿੱਤਾ ਹੈ ਜਾਂ ਫਿਰ ਮੁਅਤਲ ਕਰ ਦਿੱਤਾ ਗਿਆ ਹੈ। ਇਸੇ ਤਹਿਤ ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਇਸ ਸਾਲ ਹੋਣ ਵਾਲੇ ਟੋਕਿਓ ਉਲੰਪਿਕ ਨੂੰ ਇਕ ਸਾਲ ਦੇ ਲਈ ਮੁਲਤਵੀ ਕਰ ਦਿੱਤਾ ਹੈ ਜੋ ਕਿ ਹੁਣ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ ਤੱਕ ਕਰਵਾਇਆ ਜਾਵੇਗਾ।

ਇਸ ਦੇ ਨਾਲ ਹੀ ਦੱਸ ਦੱਈਏ ਕਿ ਟੋਕਿਓ ਉਲੰਪਿਕ ਦੇ ਲਈ ਕਵਾਲੀਫਾਈ ਕਰ ਚੁੱਕੇ ਕਰੀਬ 6500 ਖਿਡਾਰੀ ਅੰਤਰਰਾਸ਼ਟਰੀ ਸਮਿਤੀ ਦੇ ਦੁਆਰਾ ਬਣਾਏ ਗਏ ਨਵੇਂ ਰੂਲਾਂ ਦੇ ਹਿਸਾਬ ਨਾਲ 2021 ਵਿਚ ਵੀ ਆਪਣਾ ਕੋਟਾ ਬਰਕਰਾਰ ਰੱਖ ਸਕਣਗੇ। ਜ਼ਿਕਰਯੋਗ ਹੈ ਕਿ ਆਈਓਸੀ ਨੇ ਕਵਾਲੀਫਕੇਸ਼ਨ ਦਾ ਨਵਾਂ ਖਾਕਾ ਜ਼ਾਰੀ ਕੀਤਾ ਹੈ।

ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਕਾਰਨ ਮੁਲਤਵੀ ਹੋਏ ਉਲੰਪਿਕ ਹੁਣ ਅਗਲੇ ਸਾਲ 23 ਜੁਲਾਈ ਤੋਂ 8 ਅਗਸਤ ਦੇ ਵਿਚ ਹੋਣਗੇ। ਜਿਸ ਲਈ ਕਵਾਲੀਫਕੇਸ਼ਨ ਦੀਆਂ ਦੀ ਨਵੀਂ ਸੀਮਾਂ ਹੁਣ 29 ਜੂਨ 2021 ਹੈ। ਆਈਓਸੀ ਨੇ ਮਹਾਂਸੰਗਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਨ੍ਹਾਂ ਖਿਡਾਰੀਆਂ ਦੇ ਹਿੱਤਾਂ ਨੂੰ ਸੁਰੱਖਿਅਤ ਕੀਤੀ ਜਾਵੇ ਜਿਹੜੇ ਕਵਾਲੀਫਾਈ ਕਰਨ ਦੇ ਬਿਲਕੁਲ ਨਜਦੀਕ ਸਨ।

ਅਤੇ ਇਸ ਦੇ ਨਾਲ ਇਹ ਵੀ ਸੁਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਸਭ ਤੋਂ ਵਧੀਆ ਖਿਡਾਰੀ ਹੀ ਉਲੰਪਿਕਸ ਵਿਚ ਭਾਗ ਲੈ ਰਹੇ ਹਨ। ਦੱਸ ਦੱਈਏ ਕਿ ਹੁਣ ਤੱਕ ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹੁਣ ਤੱਕ 88,529 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ  1,519,196  ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।